
ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਕੀਤਾ ਗਿਰਫ਼ਤਾਰ
ਤਰਨਤਾਰਨ ਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਐਸ ਸੀ ਐਸ ਟੀ ਐਕਟ ਦੇ ਤਹਿਤ ਦੋਸ਼ੀ ਕਰਾਰ ਦੇ ਦਿੱਤਾ ਹੈ 12 ਸਾਲ ਪੁਰਾਣੇ ਮਾਮਲੇ ਚ ਲਾਲਪੁਰਾ ਸਮੇਤ 7 ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲੈ ਲਿਆ ਹੈ ਅਤੇ ਪੱਟੀ ਜੇਲ ਚ ਭੇਜ ਦਿਤਾ ਹੈ
2007 ਦੇ ਵਿਚ ਇਕ ਉਸਮਾ ਕਾਂਡ ਹੋਇਆ ਸੀ ਉਸ ਸਮੇ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਚਲਾਉਂਦੇ ਸਨ ਉਸ ਸਮੇ ਇਕ ਲੜਕੀ ਨਾਲ ਪੁਲਿਸ ਵਲੋਂ ਕੁੱਟਮਾਰ ਕੀਤੀ ਗਈ ਸੀ ਇਸ ਦਾ ਵੀਡੀਓ ਸਾਮਣੇ ਆਉਂਣ ਤੋਂ ਬਾਅਦ ਸੁਪ੍ਰੀਮ ਕੋਰਟ ਨੇ ਵੀ ਨੋਟਿਸ ਲਿਆ ਸੀ ਅਤੇ ਐਸ ਕਮਿਸ਼ਨ ਵਲੋਂ ਵੀ ਨੋਟਿਸ ਲਿਆ ਸੀ
ਉਹ ਲੜਕੀ ਇਕ ਵਿਆਹ ਚ ਗਈ ਸੀ ਜਿਥੇ ਉਸ ਨਾਲ ਕੁੱਟ ਮਾਰ ਕੀਤੀ ਗਈ ਸੀ ਉਸ ਸਮੇ ਤੇ ਦੋਸ਼ ਲਗੇ ਸਨ ਕਿ ਟੈਕਸੀ ਚਾਲਕਾਂ ਵਲੋਂ ਉਸ ਨਾਲ ਛੇੜ ਛਾੜ ਕੀਤੀ ਗਈ ਇਸ ਮਾਮਲੇ ਦਾ ਸੁਪ੍ਰੀਮ ਕੋਰਟ ਨੇ ਵੀ ਨੋਟਿਸ ਲਿਆ ਸੀ ਅਤੇ ਐਸ ਕਮਿਸ਼ਨ ਵਲੋਂ ਵੀ ਨੋਟਿਸ ਲਿਆ ਸੀ ਜਸੀ ਤੋਂ ਬਾਅਦ ਲਾਲਪੁਰਾ ਤੇ ਹੋਰ ਖਿਲਾਫ ਐਸ ਸੀ ਐਸ ਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਇਹ ਮਾਮਲਾ 12 ਸਾਲ ਤੋਂ ਕੋਰਟ ਚ ਚੱਲ ਰਿਹਾ ਸੀ ਜਿਨ੍ਹਾਂ ਨੂੰ ਕੋਰਟ ਵਲੋਂ ਦੋਸ਼ੀ ਕਰਾਰ ਦੇ ਦਿਤਾ ਹੈ ਅਤੇ ਕੋਰਟ ਵਲੋਂ 12 ਸਤੰਬਰ ਨੂੰ ਸਜਾ ਸੁਣਾਈ ਜਾਵੇਗੀ