Punjab
ਭਾਰੀ ਵਿਰੋਧ ਦੇ ਚਲਦੇ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਹੋਈ ਰੱਦ, ਭਾਜਪਾ ਨੇ ਪੰਜਾਬ ਸਰਕਾਰ ਤੇ ਫੋੜਿਆ ਠੀਕਰਾ
ਭਾਰੀ ਵਿਰੋਧ ਦੇ ਚਲਦੇ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਹੋਈ ਰੱਦ, ਭਾਜਪਾ ਨੇ ਪੰਜਾਬ ਸਰਕਾਰ ਫੋੜਿਆ ਠੀਕਰਾ
ਪੰਜਾਬ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰੀ ਵਿਰੋਧ ਨੂੰ ਦੇਖਦੇ ਹੋਏ ਫਿਰੋਜਪੁਰ ਰੈਲੀ ਮੁਲਤਵੀ ਕਰਨੀ ਪੈ ਗਈ । ਇਸ ਦਾਭਾਜਪਾ ਨੇ ਹੁਣ ਪੰਜਾਬ ਸਰਕਾਰ ਤੇ ਠੀਕਰਾ ਭੰਨ ਦਿੱਤਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਢਾ ਨੇ ਟਵੀਟ ਜਾਰੀ ਕਰਕੇ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫੋਨ ਤੇ ਨਹੀਂ ਆਏ। ਪੰਜਾਬ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਰੂਟ ਕਲੀਅਰ ਹੈ। ਪਰ ਉਨ੍ਹਾਂ ਤੇ ਰੂਟ ਤੇ ਪ੍ਰਦਰਸ਼ਨਕਾਰੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ।