ਐਨਟੀਪੀਸੀ ਦੇ 3 ਥਰਮਲ ਸਰਕਾਰ ‘ਤੇ ਬਣੇ ਬੋਝ ,ਇਕ ਦਿਨ ਨਹੀਂ ਖਰੀਦੀ ਬਿਜਲੀ , ਹਰ ਸਾਲ 150 ਕਰੋੜ ਕੀਤੇ ਅਦਾ
ਹੁਣ ਸਮਝੌਤੇ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ
ਚੰਡੀਗੜ, 8 ਜੁਲਾਈ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਤਿੰਨ ਥਰਮਲ ਪਲਾਂਟ ਅੰਤਿਆ , ਔਰਯਾ , ਦਾਦਰੀ ਪੰਜਾਬ ਸਰਕਾਰ ‘ਤੇ ਵੱਡਾ ਬੋਝ ਬਣ ਗਏ ਹਨ, ਪੰਜਾਬ ਸਰਕਾਰ ਇਨ੍ਹਾਂ ਥਰਮਲ ਪਲਾਂਟਾਂ ਤੋਂ ਬਿਜਲੀ ਨਹੀਂ ਲੈਂਦੀ, ਪਰ ਇਸ ਦੇ ਬਾਵਜੂਦ ਸਰਕਾਰ ਨੂੰ ਹਰ ਸਾਲ ਇਨ੍ਹਾਂ ਪਲਾਂਟਾਂ ਨੂੰ 150 ਕਰੋੜ ਦੇਣੇ ਪੈਂਦੇ ਹਨ, ਇਸ ਲਈ ਇਹ ਪੰਜਾਬ ਸਰਕਾਰ ਲਈ ਵੱਡੀ ਸਿਰ ਦਰਦ ਬਣ ਗਏ ਹਨ ਜਿਸ ਦਿਨ ਤੋਂ ਸਮਝੌਤਾ ਹੋਇਆ ਹੈ ਪੰਜਾਬ ਸਰਕਾਰ ਨੇ ਇਕ ਦਿਨ ਵੀ ਬਿਜਲੀ ਨਹੀਂ ਖਰੀਦੀ ਹੈ ਇਸ ਲਈ ਕਿ ਇਥੋਂ ਸਰਕਾਰ ਨੂੰ ਬਿਜਲੀ ਬਹੁਤ ਮਹਿੰਗੀ ਪੈਂਦੀ ਹੈ ਅਤੇ ਸਰਕਾਰੀ ਖਰਚੇ ਬਹੁਤ ਵੱਧ ਜਾਂਦੇ ਹਨ, ਪਰ
ਕਿਉਂਕਿ ਸਰਕਾਰ ਨੇ ਉਨ੍ਹਾਂ ਨਾਲ ਇਕ ਸਮਝੌਤਾ ਕਰ ਲਿਆ ਹੈ, ਉਨ੍ਹਾਂ ਨੇ ਇਕ ਦਿਨ ਵੀ ਉਨ੍ਹਾਂ ਤੋਂ ਬਿਜਲੀ ਨਹੀਂ ਖਰੀਦੀ, ਇਸ ਦੇ ਬਾਵਜੂਦ ਪੰਜਾਬ ਸਰਕਾਰ ਨੂੰ ਹਰ ਸਾਲ ਫਿਕਸ ਚਾਰਜ ਦੇਣੇ ਪੈ ਰਹੇ ਹਨ ਪਰ ਹੁਣ ਸਰਕਾਰ ਨੇ ਇਹਨਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਕਿ ਇਹ ਸਮਝੌਤੇ ਰੱਦ ਕੀਤੇ ਜਾਣ ਪੰਜਾਬ ਸਰਕਾਰ ਵਲੋਂ 1994 ਵਿਚ ਅੰਤਿਆ ਅਤੇ 1998 ਵਿਚ ਔਰਯਾ , ਦਾਦਰੀ ਥਰਮਲ ਨਾਲ ਸਮਝੌਤੇ ਕੀਤੇ ਸਨ