September 20, 2021

ਪਵਨ ਕੁਮਾਰ ਅਗਨੀਹੋਤਰੀ ਨੇ ਸੰਭਾਲਿਆ ਜਿਲਾ ਵੈਟਨਰੀ ਇੰਸਪੈਕਟਰ ਪਠਾਨਕੋਟ ਦਾ ਅਹੁੱਦਾ 

ਪਵਨ ਕੁਮਾਰ ਅਗਨੀਹੋਤਰੀ ਨੇ ਸੰਭਾਲਿਆ ਜਿਲਾ ਵੈਟਨਰੀ ਇੰਸਪੈਕਟਰ ਪਠਾਨਕੋਟ ਦਾ ਅਹੁੱਦਾ 
ਅੱਜ ਵਧੀਕ ਮੁੱਖ ਸਕੱਤਰ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ  ਵਿਜੇ ਕੁਮਾਰ ਜੰਜੂਆ ਆਈ ਏ ਐਸ ਨੇ ਆਪਣੇ   ਹੁਕਮ ਨੰਬਰ 5538 ਮਿਤੀ 6/09/2021 ਦੇ ਅਨੁਸਾਰ ਪਵਨ ਕੁਮਾਰ ਅਗਨੀਹੋਤਰੀ ਨੂੰ ਜਿਲਾ ਵੈਟਨਰੀ ਇੰਸਪੈਕਟਰ ਪਠਾਨਕੋਟ ਨਿਯੁਕਤ ਕੀਤਾ ਹੈ ਆਪਣੀ ਨਿਯੁਕਤੀ ਤੋਂ ਬਾਅਦ ਪਵਨ ਕੁਮਾਰ ਨੇ ਅੱਜ ਮਿਤੀ 8 ਸਤੰਬਰ 2021 ਨੂੰ ਦੁਪਿਹਰ ਤੋਂ ਪਹਿਲਾ ਪਸੂ਼ ਹਸਪਤਾਲ ਪਠਾਨਕੋਟ ਵਿਖੇ ਆਪਣਾ ਅਹੁੱਦਾ ਸੰਭਾਲ ਲਿਆ ਇਸ ਮੌਕੇ ਤੇ ਡਿਪਟੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਡਾਕਟਰ ਰਮੇਸ਼ ਕੋਹਲੀ ਸੀਨੀਅਰ ਵੈਟਨਰੀ ਅਫ਼ਸਰ ਡਾਕਟਰ ਸਮੇਸ਼ ਸਿੰਘ ਜਿਲਾ ਪ੍ਰਧਾਨ ਮਨਮਹੇਸ਼ ਸਰਮਾਂ ਸੁਰੇਸ ਭਾਰਦਵਾਜ ਸੰਦੀਪ ਮਹਾਜ਼ਨ ਅਮਰੀਸ ਕਮਲ ਅਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ  ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਹਾਜ਼ਰ ਸਨ  ਅਖੀਰ ਵਿਚ ਕਿਸ਼ਨ ਚੰਦਰ ਮਹਾਜ਼ਨ ਅਤੇ ਸਮੂੱਚੇ ਐਸੋਸੀਏਸ਼ਨ ਦੇ ਅਹੱਦੇਦਾਰਾਂ ਨੇ ਪਵਨ ਕੁਮਾਰ ਦੀ ਜਿਲਾ ਵੈਟਨਰੀ ਇੰਸਪੈਕਟਰ ਵੱਜੋ ਨਿਯੁਕਤੀ ਕਰਨ ਲ‌ਈ ਕੈਬਨਿਟ ਮੰਤਰੀ ਪਸੂ਼ ਪਾਲਣ ਵਿਭਾਗ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ  ਧੰਨਵਾਦ ਕੀਤਾ ਜਿਹਨਾਂ ਦੇ ਵਿਸੇ਼ਸ ਯਤਨਾਂ ਸਦਕਾ ਇਹ ਨਿਯੁਕਤੀ ਹੋ ਸਕੀ ਹੈ