Punjab
ਪਟਿਆਲਾ ਅਦਾਲਤ ਨੇ ਹਰੀਸ਼ ਸਿੰਗਲਾ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਸ਼ਿਵ ਸੈਨਾ ਵਲੋਂ ਬਰਖਾਸਤ ਆਗੂ ਹਰੀਸ਼ ਸਿੰਗਲਾ ਨੂੰ -ਪਟਿਆਲਾ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਸਿੰਗਲਾ ਨੇ ਕੀਤੀ ਸੀ ਖਾਲਿਸਤਾਨ ਵਿਰੋਧੀ ਮਾਰਚ ਦਾ ਸੱਦਾ ਦਿੱਤਾ ਸੀ ਅਤੇ ਸਿੰਗਲਾ ਨੇ ਖਾਲਿਸਤਾਨ ਵਿਰੋਧੀ ਮਾਰਚ
ਦੀ ਅਗਵਾਈ ਕੀਤੀ ਸੀ ਤੇ ਕੱਲ੍ਹ ਦੋ ਧਿਰਾਂ ਵਿਚਾਲੇ ਹਿੰਸਾ ਭੜਕ ਗਈ ਸੀ । ਹਰੀਸ਼ ਸਿੰਗਲਾ ਨੂੰ ਕੱਲ੍ਹ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਸਿੰਗਲਾ ਨੂੰ ਸੋਮਵਾਰ ਨੂੰ ਫਿਰ ਪਟਿਆਲਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ । ਪਟਿਆਲਾ ਪੁਲਿਸ ਵਲੋਂ 4 ਐਫ ਆਈ ਆਰ ਦਰਜ ਕੀਤੀ ਗਈ ਹੈ । ਉਨ੍ਹਾਂ ਵਿਚ ਇਕ ਐਫ ਆਈ ਆਰ ਸਿੰਗਲਾ ਖਿਲਾਫ ਦਰਜ ਕੀਤੀ ਗਈ ਸੀ । ਸਿੰਗਲਾ ਤੋਂ ਪੁਲਿਸ ਪੁੱਛਗਿੱਛ ਕਰੇਗੀ ਕਿ ਮਾਹੌਲ ਖ਼ਰਾਬ ਕਰਨ ਪਿੱਛੇ ਹੋਰ ਕਿਸ ਦਾ ਹੱਥ ਸੀ । ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਹੋਰ ਕਈ ਲੋਕ ਵੀ ਗਿਰਫ਼ਤਾਰ ਹੋ ਸਕਦੇ ਹਨ ।