Punjab
ਪ੍ਰਤਾਪ ਸਿੰਘ ਬਾਜਵਾ , ਰਵਨੀਤ ਬਿੱਟੂ ਨੇ ਸੁਖਜਿੰਦਰ ਰੰਧਾਵਾ ਦੇ ਸਰਕਾਰੀ ਘਰ ਵਿੱਚ ਕੀਤੀ ਬੈਠਕ
ਬੇਅਦਬੀ ਮਾਮਲੇ ਵਿੱਚ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਹੀ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਕਿਸੇ ਸਮੇਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਅਤੇ ਰਾਜ ਸਭਾ ਮੈਂਬਰ ਰਹੇ ਪਰਤਾਪ ਸਿੰਘ ਬਾਜਵਾ, ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਸੁਖਜਿੰਦਰ ਰੰਧਾਵਾ ਦੇ ਸਰਕਾਰੀ ਨਿਵਾਸ ਤੇ ਬੈਠਕ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੇਅਦਬੀ ਦੇ ਮੁੱਦੇ ਤੇ ਕਾਂਗਰਸ ਪਾਰਟੀ ਅੰਦਰ ਹੀ ਤੂਫ਼ਾਨ ਪੈਦਾ ਹੋ ਗਿਆ ਹੈ। ਮੰਤਰੀ ਕਹਿ ਰਹੇ ਹਨ ਕਿ ਅਸੀਂ ਕੀ ਮੂੰਹ ਲੈ ਕੇ ਜਨਤਾ ਵਿੱਚ ਜਾਵਾਂਗੇ। ਉੱਧਰ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵਿੱਚ ਮੁੱਖ ਮੰਤਰੀ ਤੇ ਨਿਸ਼ਾਨਾ ਸਾਧ ਰਹੇ ਹਨ। ਦਿਲਚਸਪ ਗੱਲ ਇਹ ਹੈ ਬਾਜਵਾ ਤੇ ਰੰਧਾਵਾ ਗੁਰਦਾਸਪੁਰ ਜਿਲ੍ਹੇ ਦੇ ਰਹਿਣ ਵਾਲੇ ਹਨ। ਰੰਧਾਵਾ ਹਮੇਸ਼ਾ ਬਾਜਵਾ ਵਿਰੋਧੀ ਰਹੇ ਹਨ। ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਹਨ। ਲੇਕਿਨ ਹੁਣ ਬਾਜਵਾ ਤੇ ਸੁਖੀ ਰੰਧਾਵਾ ਦਾ ਇਕ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਅੱਜ ਦੀ ਬੈਠਕ ਵਿੱਚ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਮੌਜੂਦ ਸਨ।