Punjab

ਭਾਜਪਾ ਆਗੂਆਂ ਦੇ ਬਾਦਲ ਦਲ ਵਿੱਚ ਸ਼ਾਮਿਲ ਹੋਣ ਦੀ ਮਿਲੀਭੁਗਤ ਤੋਂ ਪਰਮਿੰਦਰ ਸਿੰਘ ਢੀਂਡਸਾ ਨੇ ਚੁਕਿਆ ਪਰਦਾ

ਕਿਹਾ, ਬਸਪਾ ਦੀਆਂ ਰਾਖਵੀਂ ਸੀਟਾਂ ਤੇ ਬਾਦਲ ਦਲ ਤੇ ਭਾਜਪਾ ਉਮੀਦਵਾਰਾਂ ਨੂੰ ਖੜ੍ਹਾ ਕਰਨ ਦੇ ਪਿੱਛੇ ਭਾਜਪਾ ਤੇ ਆਰ.ਐੱਸ.ਐੱਸ ਦਾ ਵੱਡਾ ਹੱਥ
 *ਸੁਖਬੀਰ ਦਾ ਬਸਪਾ ਨੂੰ ਕੱਠਪੁਤਲੀ ਦੀ ਤਰ੍ਹਾਂ ਵਰਤਣਾ ਬਸਪਾ ਦੇ ਹਮਾਇਤੀਆਂ ਨਾਲ ਸ਼ਰੇਆਮ ਧੋਖੇਬਾਜ਼ੀ: ਢੀਂਡਸਾ*
ਚੰਡੀਗੜ੍ਹ, 21 ਅਗਸਤ 2021: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ  ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਰਹੇ ਪੰਜਾਬ ਭਾਜਪਾ ਆਗੂਆਂ ਬਾਰੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਸ ਢੰਗ ਨਾਲ ਸੁਖਬੀਰ ਸਿੰਘ ਬਾਦਲ ਵੱਲੋਂ ਬੜੀ ਚਲਾਕੀ ਨਾਲ ਬਸਪਾ ਦੀਆਂ ਰਾਖਵੀਆਂ ਸੀਟਾਂ `ਤੇ ਪੰਜਾਬ ਭਾਜਪਾ ਦੇ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਉਮੀਦਵਾਰ ਐਲਾਨ ਕੀਤਾ ਜਾ ਰਿਹਾ ਹੈ ਉਸ ਨਾਲ ਇਹ ਗੱਲ ਸਿੱਧ ਹੋ ਗਈ ਹੈ ਕਿ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਗੱਠਜੋੜ ਪਿੱਛੇ ਭਾਜਪਾ ਅਤੇ ਆਰ.ਐੱਸ.ਐੱਸ ਦਾ ਵੱਡਾ ਹੱਥ ਹੈ ਅਤੇ ਦੂਜੇ ਪਾਸੇ ਬਸਪਾ ਦਾ ਨਾਮ ਕੇਵਲ ਸਿਆਸੀ ਲਾਹਾ ਲੈਣ ਲਈ ਹੀ ਵਰਤਿਆ ਜਾ ਰਿਹਾ ਹੈ।  ਢੀਂਡਸਾ ਨੇ ਅਕਾਲੀ ਦਲ ਬਾਦਲ ਵਿੱਚ ਪੰਜਾਬ ਭਾਜਪਾ ਆਗੂਆਂ ਦੀ ਹੋ ਰਹੀ ਸ਼ਮੂਲੀਅਤ ਨੂੰ ਗਿਣੀ-ਮਿੱਥੀ ਯੋਜਨਾ ਦੇ ਤਹਿਤ ਭਾਜਪਾ ਅਤੇ ਅਕਾਲੀ ਦਲ ਬਾਦਲ ਦਾ ਗੁਪਤ ਗੱਠਜੋੜ ਅਤੇ ਆਪਸੀ ਮਿਲੀਭੁਗਤ ਕਰਾਰ ਦਿੱਤਾ ਹੈ।
 ਢੀਂਡਸਾ ਨੇ ਕਿਹਾ ਕਿ ਬੀਤੇ ਦਿਨੀ ਜਿਨ੍ਹਾਂ ਸੀਟਾਂ `ਤੇ ਭਾਜਪਾ ਆਗੂਆਂ ਨੂੰ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਕਰਕੇ ਉਮੀਦਵਾਰ ਐਲਾਨਿਆਂ ਗਿਆ ਹੈ ਉਹ ਸੀਟਾਂ ਬਸਪਾ ਉਮੀਦਵਾਰਾਂ ਲਈ ਪਹਿਲਾਂ ਤੋਂ ਰਾਖਵੀਆਂ ਹਨ ਅਤੇ ਹੁਣ ਸੁਖਬੀਰ ਸਿੰਘ ਬਾਦਲ ਬੜੀ ਚਲਾਕੀ ਨਾਲ ਇਨ੍ਹਾਂ ਸੀਟਾਂ `ਤੇ ਆਪਣੇ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਖੜ੍ਹਾ ਕਰਕੇ ਬਸਪਾ ਦੇ ਕਾਡਰ ਨੂੰ ਕੇਵਲ ਸਿਆਸੀ ਲਾਹਾ ਲੈਣ ਲਈ ਵਰਤ ਰਿਹਾ ਹੈ।  ਢੀਂਡਸਾ ਨੇ ਕਿਹਾ ਕਿ ਇਸਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਟਾਂਡਾ ਹਾਲਕੇ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਲਖਵਿੰਦਰ ਸਿੰਘ ਲੱਖੀ ਨੂੰ ਬਸਪਾ ਵਿੱਚ ਸ਼ਾਮਿਲ ਕਰਵਾ ਕੇ ਬਸਪਾ ਦੀ ਰਾਖਵੀਂ ਸੀਟ `ਤੇ ਉਮੀਦਵਾਰ ਐਲਾਨ ਕੀਤਾ ਗਿਆ ਸੀ। ਸ: ਢੀਂਡਸਾ ਨੇ ਹੈਰਾਨੀ ਜ਼ਹਿਰ ਕੀਤੀ ਕਿ ਬਸਪਾ ਦੀਆਂ ਸੀਟਾਂ `ਤੇ ਅਕਾਲੀ ਦਲ ਬਾਦਲ ਕਬਜਾ ਕਰਦਾ ਜਾ ਰਿਹਾ ਹੈ ਪਰ ਬਸਪਾ ਹਾਈਕਮਾਨ ਜਾਂ ਉਸਦੇ ਕਿਸੇ ਵੀ ਸਥਾਨਕ ਆਗੂ ਵੱਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਇੱਕ ਵੀ ਸ਼ਬਦ ਨਹੀ ਨਿਕਲਿਆ। ਉਨ੍ਹਾਂ ਕਿਹਾ ਕਿ ਸਾਰੇ ਹਾਲਾਤ ਵੇਖਦੇ ਹੋਏ ਇੰਜ ਲੱਗਦਾ ਹੈ ਕਿ ਸੁਖਬੀਰ ਨੇ ਪੈਸੇ ਦੇ ਜ਼ੋਰ `ਤੇ ਬਸਪਾ ਨੂੰ ਖਰੀਦ ਲਿਆ ਹੈ ਅਤੇ ਉਹ ਬਸਪਾ ਨੂੰ ਹੁਣ ਗੁਲਾਮ ਬਣਾਕੇ ਕੱਠਪੁਤਲੀ ਦੀ ਤਰ੍ਹ਼ਾਂ ਨਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਵੱਲੋਂ ਅਜਿਹਾ ਕਰਨਾ ਬਸਪਾ ਦੇ ਹਮਾਇਤੀਆਂ ਨਾਲ ਸ਼ਰੇਆਮ ਧੋਖੇਬਾਜ਼ੀ ਹੈ। ਜਿਸਤੋਂ ਪੰਜਾਬ ਦੇ ਲੋਕਾਂ ਅਤੇ ਵਿਸ਼ੇਸ਼ ਤੌਰ `ਤੇ ਦਲਿਤ ਸਮਾਜ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਢੀਂਡਸਾ ਨੇ ਕਿਹਾ ਕਿ ਜਿਸ ਯੋਜਨਾਬੱਧ ਢੰਗ ਨਾਲ ਭਾਜਪਾ ਆਗੂ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਰਹੇ ਹਨ ਉਸ ਤੋਂ ਸਪਸ਼ੱਟ ਹੁੰਦਾ ਹੈ ਕਿ ਅੱਜ ਵੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਅੰਦਰਖਾਤੇ ਗੱਠਜੋੜ ਬਰਕਰਾਰ ਹੈ ਅਤੇ ਅਕਾਲੀ ਦਲ ਬਾਦਲ ਭਾਜਪਾ ਅਤੇ ਆਰ.ਐੱਸ.ਐੱਸ ਦਾ ਹੀ ਦੂਜਾ ਚਿਹਰਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!