Punjab

ਪਰਮਿੰਦਰ ਸਿੰਘ ਢੀਂਡਸਾ ਵਲੋਂ ਤੀਜਾ ਫ਼ਰੰਟ ਖੜਾ ਕਰਨ ਲਈ ਸਰਗਰਮੀ ਤੇਜ , ਆਪ ਦੇ ਨੇਤਾਵਾਂ ਨਾਲ ਬੈਠਕ

ਚੰਡੀਗੜ੍ਹ , 8 ਅਪ੍ਰੈਲ (ਪ੍ਰਸ਼ਾਂਤ ਸ਼ਰਮਾ ) : ਪੰਜਾਬ ਅੰਦਰ 2022 ਦੀਆਂ ਵਿਧਾਨ ਸਭ ਨੂੰ ਲੈ ਕੇ ਤੀਜੇ ਫ਼ਰੰਟ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ । ਅਕਾਲੀ ਦਲ ਟਕਸਾਲੀ ਦੇ ਨੇਤਾ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਇਸ ਕੋਸ਼ਿਸ਼ ਵਿਚ ਹੈ ਕਿ ਅਕਾਲੀ ਦਲ ਟਕਸਾਲੀ , ਆਪ ਤੇ ਬਸਪਾ ਨੂੰ ਨਾਲ ਲੈ ਕੇ ਤੀਜਾ ਫ਼ਰੰਟ ਬਣਾਇਆ ਜਾ ਸਕੇ । ਉਧਰ ਜੈ ਕਿਸਾਨ ਰੋੜੀ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਤੀਜੇ ਫ਼ਰੰਟ ਦੀ ਜਰੂਰਤ ਹੈ, ਪਰ ਫੈਸਲਾ ਹਾਈਕਮਾਂਡ ਨੇ ਲੈਣਾ ਹੈ ।ਪੰਜਾਬ ਨੂੰ ਇਸ ਦੀ ਜਰੂਰਤ ਹੈ । ਅਕਾਲੀ ਦਲ ਟਕਸਾਲੀ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਪ ਦੇ ਲੀਡਰਾਂ ਨਾਲ ਬੈਠਕ ਹੋਈ ਹੈ ਇਸ ਤੋਂ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਟਕਸਾਲੀ ਤੇ ਆਪ ਵਿਚ ਗਠਜੋੜ ਹੋ ਸਕਦਾ ਹੈ ।
ਪਰਮਿੰਦਰ ਢੀਂਡਸਾ ਨੇ ਕਿਹਾ ਆਪ ਸਭ ਤੋਂ ਵੱਡੀ ਪਾਰਟੀ ਹੈ । ਅਸੀਂ ਉਸ ਦੇ ਪਿੱਛੇ ਚੱਲਾਂਗੇ । ਢੀਂਡਸਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਲਈ ਵੀ ਸਾਡੇ ਦਰਵਾਜੇ ਖੁਲ੍ਹੇ ਹਨ । ਢੀਂਡਸਾ ਨੇ ਕਿਹਾ ਕਿ ਸਾਡੀ ਬਸਪਾ ਨਾਲ ਵੀ ਗੱਲਬਾਤ ਚੱਲ ਰਹੀ ਹੈ । ਢੀਂਡਸਾ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਆਪਣਾ ਮੁੱਖ ਮੰਤਰੀ ਲਈ ਚਿਹਰਾ ਲੈ ਕੇ ਆਏਗੀ । ਅਸੀਂ ਉਸ ਦੇ ਪਿੱਛੇ ਚੱਲਾਂਗੇ ਢੀਂਡਸਾ ਨੇ ਕਿਹਾ ਤੀਜਾ ਫ਼ਰੰਟ ਪੰਜਾਬ ਲਈ ਜਰੂਰੀ ਹੈ । ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੈਂ ਚੋਣ ਨਹੀਂ ਲੜਾਂਗਾ । ਇਹ ਸਮਝੌਤਾ ਜਰੂਰ ਹੋਵੇਗਾ ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਤੇ ਸਾਨੂੰ ਕੋਈ ਇਤਰਾਜ ਨਹੀਂ ਹੈ ਭਗਵੰਤ ਮਾਨ ਨਾਲ ਕੋਈ ਟਕਰਾਅ ਨਹੀਂ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!