ਸਾਡੀਆਂ ਮੰਗਾ ਨਾ ਮੰਨੀਆਂ ਤਾਂ ਮੁਸਲਮਾਨ ਭਾਈਚਾਰਾ ਕਾਂਗਰਸ ਨੂੰ ਅਲਵਿਦਾ ਕਹਿਣ ਲਈ ਬੇਠੇ ਹਾਂ ਤਿਆਰ-ਬਰ-ਤਿਆਰ :- ਡਾ.ਅਨਵਰ
ਪੈਰਾਸ਼ੂਟ ਦੀ ਤਰ੍ਹਾਂ ਸਾਡੇ ਤੇ ਥੋਪਿਆ ਵਕਫ਼ ਬੋਰਡ ਦਾ ਚੇਅਰਮੈਨ, ਵਰਕਰਾਂ ਵਿਚ ਗੁੱਸੇ ਦੀ ਲਹਿਰ
ਮੁਹਾਲੀ, 27 ਨਵੰਬਰ () : ਪੰਜਾਬ ਦੇ ਮੁਸਲਮਾਨਾਂ ਦੀ ਕਾਂਗਰਸ ਪ੍ਰਤੀ ਨਰਾਜ਼ਗੀ ਨੂੰ ਦੇਖਦੇ ਹੋਏ ਘੱਟ ਗਿਣਤੀਆਂ ਕਾਂਗਰਸ ਨੂੰ ਵਿਭਾਗ ਜਿਲਾ ਮੋਹਾਲੀ ਦੇ ਚੇਅਰਮੈਨ ਡਾ.ਅਨਵਰ ਹੁਸੈਨ ਦੇ ਦਫਤਰ ਮੁਹਾਲੀ ਵਿਖੇ ਧਾਰਮਿਕ/ਸਮਾਜਿਕ ਅਤੇ ਰਾਜਨੀਤਿਕ ਮੁਸਲਿਮ ਜਥੇਬੰਦੀਆਂ ਦੇ ਕੁਝ ਆਗੂ ਇਕੱਠੇ ਹੋਏ,। ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੱਤਾਰ ਮੁਹੰਮਦ ਲਿਬੜਾ ਮੈਂਬਰ ਪੰਜਾਬ ਵਕਫ ਬੋਰਡ ,ਪ੍ਰਧਾਨ ਮੁਸਲਿਮ ਮਹਾ-ਸਭਾ ਪੰਜਾਬ ਅਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਡਾ.ਅਨਵਰ ਨੇ ਬੋਲਦੇ ਹੋਏ ਦੱਸਿਆ ਕੀ ਅਸੀ ਕਾਂਗਰਸ ਪਾਰਟੀ ਨਾਲ ਪਿਛਲੇ 30 ਸਾਲਾਂ ਤੋਂ ਜੁੜੇ ਹੋਏ ਹਾਂ । ਉਸ ਤੋਂ ਪਹਿਲਾਂ ਸਾਡੇ ਬਜ਼ੁਰਗ ਜੁੜੇ ਹੋਏ ਸੀ,ਸਾਡੇ ਕਹਿਣ ਦਾ ਮਤਲਬ ਹੈ ਦਾ ਮਤਲਬ ਹੈ । ਅਸੀਂ ਜਾਮਨੂੰ ਕਾਂਗਰਸੀ ਹਾਂ,ਪਿਛਲੇ ਸਮੇਂ ਦੌਰਾਨ ਸਾਨੂੰ ਪੰਜਾਬ ਸਰਕਾਰ ਦੁਆਰਾ ਲਏ ਗਏ ਫੈਸਲਿਆਂ ਨਾਲ ਸਾਨੂੰ ਕਾਫੀ ਦੁੱਖ ਪਹੁੰਚਿਆ ਹੈ । ਅਸੀਂ ਦਿਨ ਰਾਤ ਮਿਹਨਤ ਕਰਕੇ 2017 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ । ਸਰਕਾਰ ਬਣਦੇ ਹੀ ਸਭ ਤੋਂ ਵੱਡਾ ਧੋਖਾ ਪੰਜਾਬ ਦੇ ਮੁਸਲਮਾਨਾਂ ਨਾਲ ਹੋਇਆ ਪੰਜਾਬ ਦੇ ਮੁਸਲਮਾਨਾਂ ਦਾ ਇੱਕੋ-ਇੱਕ ਵੱਡਾ ਅਦਾਰਾ ਸੀ ਵਕਫ਼ ਬੋਰਡ। ਉਸ ਦਾ ਚੇਅਰਮੈਨ ਉੱਤਰ-ਪ੍ਰਦੇਸ਼ ਰਾਮਪੁਰ ਰਿਆਸਤ ਦੇ ਸ਼ਾਹੀ ਪਰਿਵਾਰ ਵਿੱਚੋਂ ਜੁੰਨੇਦ ਰਜ਼ਾ ਖਾਨ ਨੂੰ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਲਗਾਇਆ ਜੋ ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਪਿਤਾ ਦੇ ਪੱਗ ਵੱਟ ਭਰਾ ਦਾ ਬੇਟਾ ਸੀ । ਜਿਸ ਨੂੰ ਪੰਜਾਬ ਬਾਰੇ ਕੁਝ ਵੀ ਪਤਾ ਨਹੀਂ ਸੀ,ਜਿਸ ਕੋਲ ਨਾ ਕੋਈ ਕਾਂਗਰਸ ਮੈਂਬਰਸ਼ਿਪ ਸੀ,ਨਾ ਕੋਈ ਕਾਂਗਰਸ ਸਰਕਾਰ ਬਣਾਉਣ ਦੇ ਵਿੱਚ ਉਸ ਦਾ ਯੋਗਦਾਨ ਸੀ । ਬਸ ਪੈਰਾਸ਼ੂਟ ਦੀ ਤਰ੍ਹਾਂ ਸਾਡੇ ਤੇ ਲਿਆਕੇ ਥੋਪ ਦਿੱਤਾ ਸੀ,ਪਿਛਲੇ ਸਾਢੇ 4 ਸਾਲ ਤੋ ਚੰਗੇ ਸਮੇਂ ਇੰਤਜ਼ਾਰ ਕਰ ਰਿਹਾ ਸੀ ਪੰਜਾਬ ਦਾ ਮੁਸਲਮਾਨ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਨਾਲ ਜੁੜੇ ਮੁਸਲਿਮ ਵਰਕਰਾਂ ਵਿਚ ਜੋਸ਼ ਦੀ ਲਹਿਰ ਪੈਦਾ ਹੋਈ ਸੀ । ਇਕ ਆਸ ਦੀ ਕਿਰਨ ਜਾਗੀ ,ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਕਾਂਗਰਸ ਪਾਰਟੀ ਦੇ ਵਰਕਰਾਂ ਚ ਦੁੱਗਣਾ-ਚੌਗੁਣਾ ਜੋਸ਼ ਪੈਦਾ ਹੋ ਗਿਆ । ਇਹਨਾਂ ਦੇ ਡਰ ਤੋਂ ਵਕਫ ਬੋਰਡ ਦਾ ਚੇਅਰਮੈਨ ਅਸਤੀਫਾ ਦੇ ਕੇ ਭੱਜ ਗਿਆ,। ਵਰਕਰ ਖੁਸ਼ ਹੋ ਗਏ ਵੀ ਸ਼ਾਇਦ ਸਾਨੂੰ ਵੀ ਹੁਣ ਸਰਕਾਰ ਦੇ ਵਿੱਚ ਬਣਦਾ ਮਾਣ ਸਨਮਾਨ ਮਿਲੇਗਾ । ਸਾਨੂੰ ਵੀ ਹੁਣ ਵਕਫ਼ ਬੋਰਡ ਵਿੱਚ ਨੁਮਾਇੰਦਗੀ ਮਿਲੇਗੀ । ਮੁਸਲਮਾਨਾਂ ਨਾਲ ਫੇਰ ਧੋਖਾ ਹੋਇਆ, ਹੁਣ ਨਵਜੋਤ ਸਿੰਘ ਸਿੱਧੂ ਨੇ ਚੰਨੀ ਸਰਕਾਰ ਤੇ ਦਬਾਅ ਪਾ ਕੇ ਆਪਣੇ ਹੱਕ ਚ ਅਸਤੀਫਾ ਦੇਣ ਵਾਲੀ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਤੇ ਆਪਣੇ ਸਿਆਸੀ ਸਲਾਹਕਾਰ ਮੁਹੰਮਦ ਮੁਸਤਫ਼ਾ ਨੂੰ ਖੁਸ਼ ਕਰਨ ਲਈ ਕੈਪਟਨ ਵਾਲੀ ਨੀਤੀ ਅਪਣਾਉਂਦੇ ਹੋਏ, ਉਨ੍ਹਾਂ ਦੀ ਨੂਹ ਜ਼ੈਨਬ ਅਖਤਰ ਨੂੰ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਹੈ ।
ਇਸ ਕੌਲ ਵੀ ਕਾਂਗਰਸ ਪਾਰਟੀ ਵਿਚ ਕੋਈ ਮੈਂਬਰ ਨਹੀਂ ਹੈ । ਬੱਸ ਇੱਕ ਗੱਲ ਹੈ , ਜਿਨ੍ਹਾਂ ਦੀ ਓੁਹ ਨੂੰਹ ਹੈ ਉਹ ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਹੈ । ਉਸ ਦੇ ਸਹੁਰਾ ਸਾਹਿਬ ਸਾਬਕਾ ਡੀਜੀਪੀ ਰਹੇ ਹਨ ਅਤੇ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਆਸੀ ਸਲਾਹਕਾਰ ਹਨ । ਇਸ ਤੋਂ ਇਲਾਵਾ ਪੰਜਾਬ ਦੇ ਵਿਚ ਪਹਿਚਾਣ ਨਹੀਂ , ਕੋਈ ਪਾਰਟੀ ਪ੍ਰਤੀ ਯੋਗਦਾਨ ਨਹੀ ਹੈ । ਨਾਲ਼ੇ ਸਾਨੂੰ ਦੱਸੋ ? ਅੱਜ ਤੱਕ ਰਜ਼ੀਆ ਸੁਲਤਾਨਾ ਵੱਲੋਂ ਨਾ ਹੀ ਪੰਜਾਬ ਦੇ ਮੁਸਲਮਾਨਾਂ ਦੀ ਹਾਲਤ ਬਾਰੇ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕੀਤੀ ਗਈ ਅਤੇ ਨਾਂ ਹੀ ਸਰਕਾਰ ਵੱਲੋਂ ਕੋਈ ਪੈਕੇਜ ਲੈ ਕੇ ਦਿੱਤਾ ਗਿਆ ਅਤੇ ਨਾਂ ਹੀ ਪੂਰੇ ਪੰਜਾਬ ਦੇ ਮੁਸਲਮਾਨਾਂ ਦੇ ਠੇਕੇਦਾਰ ਬਣੇ । ਮੁਹੰਮਦ ਮੁਸਤਫ਼ਾ ਵੱਲੋਂ ਪੰਜਾਬ ਦੇ ਮੁਸਲਮਾਨਾਂ ਦਾ ਅੱਜ ਤੱਕ ਕੁਝ ਸੁਆਰਿਆ ਗਿਆ ਹੈ,ਇਸ ਕਰਕੇ ਪੰਜਾਬ ਦਾ ਮੁਸਲਮਾਨ ਕਾਂਗਰਸ ਪਾਰਟੀ ਤੋਂ ਕਾਫੀ ਨਾਰਾਜ਼ ਚੱਲ ਰਿਹਾ ਹੈ । ਜੇ ਹੁਣ ਚੰਨੀ ਸਰਕਾਰ ਨੇ ਜਾਂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਡੀਆਂ ਮੰਗਾਂ ਨੂੰ ਮੰਨਦੇ ਹੋਏ ਪੰਜਾਬ ਵਕਫ਼ ਬੋਰਡ ਨੂੰ ਭੰਗ ਨਾ ਕੀਤਾ ਗਿਆ,ਅਤੇ ਸਾਡੇ ਵਰਗੇ ਜਝਾਰੂ ਵਰਕਰਾਂ ਨੂੰ ਪਾਰਟੀ ਜਾਂ ਸਰਕਾਰ ਵਿੱਚ ਬਣਦਾ ਮਾਣ-ਸਨਮਾਨ ਨਾ ਦਿੱਤਾ ਗਿਆ, ਸਾਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦਾ ਮੁਸਲਮਾਨ ਜੋ ਜਾਮਨੂੰ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ,ਉਸ ਦੇ ਸਬਰ ਦਾ ਬੰਨ ਹੁਣ ਟੁੱਟ ਚੁੱਕਾ ਹੈ । ਉਹ ਹੁਣ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਲਈ ਤਿਆਰ ਬਰ ਤਿਆਰ ਬੈਠਾ ਹੈ । ਫੇਰ ਵੇਲਾ ਹੱਥ ਨਹੀਂ ਲੱਗਣਾ ।
ਇਸ ਮੌਕੇ ਸੱਤਾਰ ਮੁਹੰਮਦ ਲਿਬੜਾ ਕਿਹਾ ਕਿ ਪੰਜਾਬ ਦੇ ਮੁਸਲਮਾਨਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ । ਮੈ ਤੁਹਾਨੂੰ ਭਰੋਸਾ ਦਵਾਉਣਾ ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਲੈ ਕੇ ਜਾਵਾਂਗਾ । ਹੋ ਸਕੇ ਤਾਂ ਮੈਂ ਕੋਸ਼ਿਸ਼ ਕਰਾਂਗਾ ਕੀ ਪੰਜਾਬ ਦੇ ਮੁਸਲਮਾਨਾਂ ਦੇ ਇੱਕ ਡੈਲੀਗੇਸ਼ਨ ਦੀ ਮੈਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਗਾ, ਮੈਨੂੰ ਪੁਰੀ ਆਸ ਹੈ , ਮੁੱਖ ਮੰਤਰੀ ਦੁਆਰਾ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ 2022 ਦੇ ਇਲੈਕਸ਼ਨ ਦੇ ਵਿਚ ਅਸੀਂ ਕਾਂਗਰਸ ਪਾਰਟੀ ਦੀ ਰਿਕਾਰਡਤੋੜ ਜਿੱਤ ਪ੍ਰਾਪਤ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਅਤੇ ਤੇ ਮੈਂ ਵੀ ਮੁੱਖ ਮੰਤਰੀ ਤੋਂ ਮੰਗ ਕਰਾਂਗਾ ਕਿ ਜਿਵੇਂ ਕਿ ਪੰਜਾਬ ਦੇ ਅੰਦਰ ਸਾਰੀਆਂ ਕਮਿਊਨਟੀਆਂ ਵਾਸਤੇ ਤੁਸੀਂ ਅਲੱਗ-ਅਲੱਗ ਪੈਕੇਜ ਦਾ ਐਲਾਨ ਕਰ ਰਹੇ ਹੋ । ਉਸੇ ਤਰੀਕੇ ਨਾਲ ਪੰਜਾਬ ਦੇ ਮੁਸਲਮਾਨ ਭਾਈਚਾਰੇ ਲਈ ਵੀ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇ । ਇਸ ਮੌਕੇ ਅਬਦੁਲ ਰਸ਼ੀਦ ਮਲਿਕ ਪ੍ਧਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ ਸਾਂਝਾ ਵਿਰਸਾ ਵਰਲਡ ਰਜਿ. ਮਲੇਰਕੋਟਲਾ,ਅਜਮੀਲ ਖਾਨ ਭਾਦਸੋਂ,ਜਰਨਲ ਸਕੱਤਰ ਘੱਟ ਗਿਣਤੀ ਕਾਂਗਰਸ ਵਿਭਾਗ ਪੰਜਾਬ ,ਕਾਰੀ ਅਨਵਰ ਅਹਿਮਦ ਰਹਿਮਾਨੀ ਮਲੇਰਕੋਟਲਾ ਮੌਜੂਦ ਸਨ ।