ਨਵਜੋਤ ਸਿੱਧੂ ਦਾ ਕੇਜਰੀਵਾਲ ਤੇ ਤਿੱਖਾ ਹਮਲਾ : ਤੁਸੀਂ ਜ਼ਿਆਦਾਤਰ ਖਾਲੀ ਅਸਾਮੀਆਂ ਸਿਰਫ਼ ਗੈਸਟ ਲੈਕਚਰਾਰਾਂ ਦੁਆਰਾ ਭਰ ਰਹੇ ਹੋ.
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਤੁਸੀਂ ਆਪਣੇ 2015 ਦੇ ਚੋਣ ਮਨੋਰਥ ਪੱਤਰ ਵਿੱਚ ਦਿੱਲੀ ਵਿੱਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਨੌਕਰੀਆਂ ਅਤੇ ਕਾਲਜ ਕਿੱਥੇ ਹਨ? ਤੁਹਾਡੀਆਂ ਅਸਫਲ ਗਰੰਟੀਆਂ ਦੇ ਉਲਟ, ਪਿਛਲੇ 5 ਸਾਲਾਂ ਵਿੱਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵੱਧ ਗਈ ਹੈ !!ਅਧਿਆਪਕਾਂ ਅਤੇ ਨੌਕਰੀਆਂ ‘ਤੇ, 2015 ਵਿੱਚ ਦਿੱਲੀ ਵਿੱਚ ਅਧਿਆਪਕਾਂ ਦੀਆਂ 12515 ਨੌਕਰੀਆਂ ਦੀਆਂ ਅਸਾਮੀਆਂ ਸਨ, ਅਤੇ 2021 ਵਿੱਚ ਦਿੱਲੀ ਵਿੱਚ ਅਧਿਆਪਕਾਂ ਦੀਆਂ 19907 ਨੌਕਰੀਆਂ ਦੀਆਂ ਅਸਾਮੀਆਂ ਹਨ … ਅਤੇ ਤੁਸੀਂ ਜ਼ਿਆਦਾਤਰ ਖਾਲੀ ਅਸਾਮੀਆਂ ਸਿਰਫ਼ ਗੈਸਟ ਲੈਕਚਰਾਰਾਂ ਦੁਆਰਾ ਭਰ ਰਹੇ ਹੋ…
ਸਿੱਧੂ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਮਤਲਬ ਹੈ ਔਰਤਾਂ ਨੂੰ ਚੋਣ ਪ੍ਰਕਿਰਿਆ ਦੇ ਹਰ ਪੜਾਅ ‘ਤੇ ਲਾਜ਼ਮੀ ਤੌਰ ‘ਤੇ ਸ਼ਾਮਲ ਕਰਨਾ ਜਿਵੇਂ ਕਿ ਕਾਂਗਰਸ ਪੰਜਾਬ ਵਿਚ ਕਰ ਰਹੀ ਹੈ। ਸੱਚੀ ਲੀਡਰਸ਼ਿਪ 1000 ਦੇ ਲਾਲੀਪਾਪ ਦੇਣ ਵਿੱਚ ਨਹੀਂ, ਸਗੋਂ ਸਵੈ-ਰੁਜ਼ਗਾਰ ਅਤੇ ਮਹਿਲਾ ਉੱਦਮੀਆਂ ਲਈ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਦੇ ਭਵਿੱਖ ਵਿੱਚ ਨਿਵੇਸ਼ ਕਰਨਾ ਹੈ – ਪੰਜਾਬ ਮਾਡਲ
ਸਿੱਧੂ ਨੇ ਕਿਹਾ ਕਿ ਸ਼ੀਸ਼ੇ ਦੇ ਘਰਾਂ ਵਿੱਚ ਰਹਿਣ ਵਾਲਿਆਂ ਨੂੰ ਦੂਜਿਆਂ ‘ਤੇ ਪੱਥਰ ਨਹੀਂ ਸੁੱਟਣੇ ਚਾਹੀਦੇ।
ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਤੁਸੀਂ ਮਹਿਲਾ ਸਸ਼ਕਤੀਕਰਨ, ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ। ਹਾਲਾਂਕਿ, ਤੁਹਾਡੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ। ਸ਼ੀਲਾ ਦੀਕਸ਼ਿਤ ਦੁਆਰਾ ਰੈਵੇਨਿਊ ਸਰਪਲੱਸ ਛੱਡਣ ਦੇ ਬਾਵਜੂਦ ਦਿੱਲੀ ਵਿੱਚ ਕਿੰਨੀਆਂ ਔਰਤਾਂ ਨੂੰ 1000 ਰੁਪਏ ਮਿਲਦੇ ਹਨ !!