Punjab

*ਸ.ਕ.ਸ.ਸ ਸਮਾਰਟ ਸਕੂਲ, ਐਨ.ਪੀ.ਐੱਚ.ਸੀ ਪਟਿਆਲਾ ਦੇ ਪ੍ਰਿੰਸਪਲ  ਨੇ ਬੱਚਿਆਂ ਲਈ ਖੇਡਾਂ ਦਾ ਮਾਹੌਲ ਬਣਾਉਣ ਦਾ ਅਹਿਦ ਲਿਆ* 

ਦੇਸ਼ ਲਈ ਖੇਡਣ ਵਾਲੇ ਖਿਡਾਰੀ ਸਕੂਲਾਂ ਵਿੱਚ ਤਿਆਰ ਹੁੰਦੇ ਹਨ– ਨਵਜੋਤ ਧਾਲੀਵਾਲ ਰਾਸ਼ਟਰੀ ਜੁਡੋ ਕੋਚ
ਪਟਿਆਲਾ 21 ਮਈ  (         )
ਪੰਜਾਬ ਦੇ ਸਿੱਖਿਆ ਮੰਤਰੀ ਤੇ ਖੇਡ ਮੰਤਰੀ  ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਕੁਲਜੀਤ ਪਾਲ ਸਿੰਘ ਮਾਹੀ ਅਤੇ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਅਗਵਾਈ ਵਿੱਚ ਅਤੇ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਿਊ ਪਾਵਰ ਹਾਊਸ ਕਾਲੋਨੀ (ਐਨ.ਪੀ.ਐੱਚ.ਸੀ) ਪਟਿਆਲਾ ਵਿਖੇ ਛੇਵੀਂ ਜਮਾਤ ਦੀਆਂ  ਵਿਦਿਆਰਥਣਾਂ ਲਈ ਸਕੂਲ ਵਿੱਚ ਖੇਡਾਂ ਦਾ ਮਾਹੌਲ ਬਣਾਉਣ ਲਈ ਇੱਕ ਵਿਸ਼ੇਸ਼ ਈਵੈਂਟ ਦਾ ਆਯੋਜਨ ਕੀਤਾ ਗਿਆ, ਇਸ ਈਵੈਂਟ ਦੀ ਬਾ-ਕਮਾਲ  ਸੁਰੂਆਤ ਕਰਦੇ ਹੋਏ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਨੇ  ਵੱਖ-ਵੱਖ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਕੋਚਾਂ ਨੂੰ ਦਿੱਤੇ ਸੱਦੇ ‘ਤੇ ਆਉਣ ਲਈ ‘ਜੀ ਆਇਆਂ ਨੂੰ’ ਆਖਿਆ।
ਮੌਕੇ ‘ਤੇ ਪਹੁੰਚੇ ਨਵਜੋਤ ਸਿੰਘ ਧਾਲੀਵਾਲ ਰਾਸ਼ਟਰੀ ਜੁਡੋ ਕੋਚ ਅਤੇ ਪਵਨ ਸਿੰਗਲਾ ਕਰਾਟੇ ਕੋਚ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਬੱਚੇ ਵਿੱਚ ਕਿਸੇ ਨਾ ਕਿਸੇ ਖੇਡ ਵਿੱਚ ਮੁਹਾਰਤ ਹਾਸਲ ਕਰਨ ਦਾ ਹੁਨਰ ਹੈ। ਇਹ ਹੁਨਰ ਸਕੂਲ ਪੱਧਰ ਤੇ ਖੇਡ ਕੋਚ ਜਾਂ ਅਧਿਆਪਕ ਪਹਿਚਾਣ ਸਕਦੇ ਹਨ ਅਤੇ ਇਹਨਾਂ ਬੱਚਿਆਂ ਨੂੰ ਜਦੋਂ ਸਹੀ ਦਿਸ਼ਾ ਦਿੱਤੀ ਜਾਂਦੀ ਹੈ ਤਾਂ ਇਹ ਬੱਚੇ ਦੇਸ਼ ਦੇ ਨਾਮਵਰ ਖਿਡਾਰੀ ਬਣਦੇ ਹਨ। ਇਸ ਲਈ ਪਿੰਡਾਂ ‘ਤੇ ਸ਼ਹਿਰਾਂ ਵਿੱਚ ਮੁਢਲੇ ਤੌਰ ‘ਤੇ ਮਾਹੌਲ ਦਾ ਉਸਾਰਿਆ ਜਾਣਾ ਬਹੁਤ ਜ਼ਰੂਰੀ ਹੈ।  ਧਾਲੀਵਾਲ ਨੇ ਕਿਹਾ ਕਿ ਉਹਨਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਸਕੂਲ ਦੇ ਅਧਿਆਪਕਾਂ ਦੀ ਸਹਾਇਤਾ ਸਦਕਾ ਸਕੂਲ ਦੇ ਵਿਦਿਆਰਥੀਆਂ ਲਈ ਸਕੂਲ ਵਿੱਚ ਖੇਡਾਂ ਦਾ ਮਾਹੌਲ ਉਸਾਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਬੱਚਿਆਂ ਅਤੇ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਵਰਤਿਆ ਜਾਵੇ ਤਾਂ ਇਹਨਾਂ ਦੇ ਸਾਕਾਰਾਤਮਕ ਨਤੀਜੇ ਦੇਖਣ ਨੂੰ ਮਿਲਦੇ ਹਨ। ਉਹ ਚੰਗੀ ਸਿਹਤ ਅਤੇ ਸਟੈਮਿਨਾ ਨਾਲ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਫਿੱਟ ਹੋ ਜਾਂਦੇ ਹਨ।
ਇਸ ਮੌਕੇ ਸਕੂਲ ਦੇ ਮੌਜੂਦ ਅਧਿਆਪਕਾਂ ‘ਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ  ਮੇਜਰ ਸਿੰਘ ਅਤੇ ਅਨੂਪ ਸ਼ਰਮਾ  ਨੇ ਇਸ ਮਿਲਣੀ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰੇਰਨ ਲਈ ਕਿਹਾ ਕਿਉਂਕਿ ਇਹ ਉਚਿਤ ਸਮਾਂ ਹੈ ਕਿ ਬੱਚਿਆਂ ਦੇ ਸਰੀਰਕ, ਮਾਨਸਿਕ, ਬੌਧਿਕ ਅਤੇ ਸਿਰਜਨਾਤਮਿਕ ਕੌਸ਼ਲਾਂ ਨੂੰ ਵਧਾਉਣ ਲਈ ਸਾਨੂੰ ਇੱਕ ਮੰਚ ‘ਤੇ ਮਿਲ ਕੇ ਨਿਵੇਕਲੇ ਕਾਰਜ ਕਰਨੇ ਪੈਣਗੇ ਕਿਉਂਕਿ ਪੜ੍ਹਾਈ ਅਤੇ ਸਿਹਤ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਦਾ ਮੁੱਖ ਏਜੰਡਾ ਹੈ। ਸਰਕਾਰ ਦੁਆਰਾ ਇਸ ਏਜੰਡੇ ‘ਤੇ ਕਾਰਜ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਜ਼ਰੂਰ ਸਾਹਮਣੇ ਆਉਣਗੇ। ਇਸ ਮੌਕੇ ਚੰਚਲ ਰਾਣੀ, ਵਿਸ਼ਵਕਾਇਆ, ਦਿਲਪ੍ਰੀਤ ਕੌਰ, ਜਸਵੀਰ ਕੌਰ, ਡਿੰਪਲ ਰਾਣੀ ਅਤੇ ਸੁਖਵਿੰਦਰ ਸਿੰਘ ਆਦਿ ਸ਼ਾਮਿਲ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!