Punjab
ਸਰਕਾਰ ਬਦਲਦੇ ਹੀ ਜਿਲਿਆ ਅੰਦਰ ਅਫਸਰਾਂ ਨੂੰ ਆਮ ਲੋਕਾਂ ਦਾ ਜਾਗਿਆ ਖਿਆਲ , ਭ੍ਰਿਸ਼ਟਾਚਾਰ ਰੋਕਣ ਲਈ ਨਵੇਂ ਫ਼ਰਮਾਨ ਜ਼ਾਰੀ
ਬਿਨ੍ਹਾ ਆਗਿਆ ਚੰਡੀਗੜ੍ਹ ਜਾਣ ਲਗਾਈ ਰੋਕ
ਰਜਿਸਟਰੀਆ ਦੀ ਸੂਚੀ ਵਿਚ ਖਰੀਦਣ ਤੇ ਵੇਚਣ ਵਾਲੇ ਦਾ ਫੋਨ ਨੰਬਰ ਜਰੂਰੀ
ਪੰਜਾਬ ਵਿਚ ਸਰਕਾਰ ਬਦਲਦੇ ਹੀ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਰੋਕਣ ਲਈ ਸਰਗਰਮ ਹੋ ਗਿਆ ਹੈ ਅਤੇ ਅਫਸਰਾਂ ਦੇ ਸੁਰ ਬਦਲ ਗਏ ਹਨ । ਜੋ ਕੰਮ ਪਿਛਲੀਆਂ ਸਰਕਾਰਾਂ ਵਿਚ ਨਹੀਂ ਹੋਇਆ , ਉਹ ਹੁਣ ਹੋਣ ਜਾ ਰਿਹਾ ਹੈ । ਆਮ ਆਦਮੀ ਦੀ ਸਰਕਾਰ ਬਣਦੇ ਹੀ ਆਮ ਲੋਕਾਂ ਦੀ ਸੁਣਵਾਈ ਸ਼ੁਰੂ ਹੋ ਗਈ ਹੈ । ਜਿਸ ਵਾਰੇ ਪਿਛਲੀਆਂ ਸਰਕਾਰਾਂ ਨੇ ਕਦੇ ਸੋਚਿਆ ਹੀ ਨਹੀਂ ਸੀ, ਜਿਸ ਦੇ ਕਾਰਨ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਹੈ।
ਜਿਲੇ ਅੰਦਰ ਅਧਿਕਾਰੀਆਂ ਨੇ ਮਾਲ ਅਫਸਰਾਂ ਤੇ ਪੂਰੀ ਤਰ੍ਹਾਂ ਸਿਕੰਜਾ ਕਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਦੇ ਫ਼ਰਮਾਨ ਜ਼ਾਰੀ ਕਰ ਦਿੱਤੇ ਗਏ ਹਨ । ਅਕਸਰ ਲੋਕਾਂ ਨੂੰ ਰਜਿਸਟਰੀ ਕਰਾਉਣ ਸਮੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹੁਣ ਦਿੱਕਤਾਂ ਤੋਂ ਨਿਜਾਤ ਦਿਲਾਉਣ ਲਈ ਗੁਰਦਸਪੂਰ ਦੇ ਡੀ ਸੀ ਵਲੋਂ ਨਵੇਂ ਫ਼ਰਮਾਨ ਜ਼ਾਰੀ ਕਰ ਦਿੱਤੇ ਗਏ ਹਨ ।