ਨਵਜੋਤ ਸਿੰਘ ਸਿੱਧੂ ਦਾ ਵੱਡਾ ਐਲਾਨ ਤੇ ਮੰਤਰੀਆਂ ਨੂੰ ਨਸੀਹਤ
ਕਾਂਗਰਸ ਭਵਨ ਵਿਚ ਮੁੜ ਪਰਤੇਗੀ ਰੌਣਕ
Updatepunjab Desk : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਤਾਜਪੋਸ਼ੀ ਸਮਾਗਮ ਦੌਰਾਨ ਇਕ ਵੱਡਾ ਐਲਾਨ ਕਰ ਦਿਤਾ ਹੈ । ਸਿੱਧੂ ਅੱਜ ਪੂਰੇ ਜੋਸ਼ ਵਿਚ ਨਜ਼ਰ ਆ ਰਹੇ ਸਨ । ਸਿੱਧੂ ਨੇ ਜਿਥੇ ਅੱਜ ਵੱਡਾ ਐਲਾਨ ਕੀਤਾ ਹੈ । ਉਥੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੀ ਵੱਡੀ ਨਸੀਹਤ ਦੇ ਦਿੱਤੀ ਹੈ । ਸਿੱਧੂ ਨੇ ਕਾਂਗਰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਕਾਂਗਰਸ ਦਾ ਵਰਕਰ ਉਸਦਾ ਪਰਿਵਾਰ ਹੈ ਤੇ ਹਰ ਵਰਕਰ ਦੀ ਹੁਣ ਸੁਣਵਾਈ ਹੋਵੇਗੀ ।
ਸਿੱਧੂ ਨੇ ਐਲਾਨ ਕੀਤਾ ਕਿ 15 ਅਗਸਤ ਤੋਂ ਉਹ ਆਪਣਾ ਬੋਰੀ ਬਿਸਤਰਾ ਲੈ ਕੇ ਕਾਂਗਰਸ ਭਵਨ ਵਿਚ ਡੇਰਾ ਲੈ ਲੈਣਗੇ ਅਤੇ ਹਰ ਵਰਕਰ ਨੂੰ ਮਿਲਣਗੇ । ਸਿੱਧੂ ਨੇ ਇਸ ਦੌਰਾਨ ਮੰਤਰੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਹਰ ਮੰਤਰੀ 3 ਘੰਟੇ ਕਾਂਗਰਸ ਭਵਨ ਵਿਚ ਬੈਠ ਕੇ ਵਰਕਰਾਂ ਦੀ ਦੀਆਂ ਸ਼ਿਕਾਇਤ ਦਾ ਨਿਪਟਾਰਾ ਕਰਨ । ਸਿੱਧੂ ਨੇ ਕਿਹਾ ਕਿ ਨਸੀਹਤ ਦੇਣਾ ਮੇਰਾ ਫਰਜ ਹੈ ,ਬਾਕੀ ਫੈਸਲਾ ਤੁਸੀਂ ਕਰਨਾ ਹੈ । ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਭਵਨ ਵਿਚ ਡੇਰਾ ਲਵਾਂਗਾ ਤੇ ਹਰ ਵਰਕਰ ਨੂੰ ਮਿਲਦਾ ਰਹਾਂਗਾ ।
ਸਿੱਧੂ ਦੇ ਆਉਂਣ ਨਾਲ ਕਾਂਗਰਸ ਭਵਨ ਵਿਚ ਹੁਣ ਸਾਢੇ ਚਾਰ ਸਾਲ ਬਾਅਦ ਰੌਣਕ ਵਾਪਸ ਪਰਤੇਗੀ । ਸਿੱਧੂ ਹਮੇਸ਼ਾ ਆਪਣੇ ਫੈਸਲੇ ਤੇ ਅਟੱਲ ਰਹਿੰਦੇ ਹਨ । ਜਦੋ ਸਿੱਧੂ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਤਾ ਉਨ੍ਹਾਂ ਉਸ ਸਮੇ ਐਲਾਨ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਉਹ ਪਟਿਆਲਾ ਦੀ ਥਾਂ ਤੇ ਅੰਮ੍ਰਿਤਸਰ ਵਿਚ ਪੱਕੇ ਤੋਰ ਤੇ ਰਹਿਣਗੇ । ਸਿੱਧੂ ਵਲੋਂ ਜਿੱਤਣ ਤੋਂ ਬਾਅਦ ਪਟਿਆਲਾ ਛੱਡ ਦਿੱਤਾ ਸੀ ਅਤੇ ਅੰਮ੍ਰਿਤਸਰ ਮਕਾਨ ਲੈ ਲਿਆ ਸੀ ਅਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਸੀ ।
ਇਸ ਤਰ੍ਹਾਂ ਸਿੱਧੂ ਨੇ ਅਗਰ ਹੁਣ ਐਲਾਨ ਕਰ ਦਿੱਤਾ ਹੈ ਕਿ ਉਹ ਕਾਂਗਰਸ ਭਵਨ ਵਿਚ ਡੇਰਾ ਲਾਉਣਗੇ ਤਾਂ ਤਾਂ ਸਾਫ ਹੈ ਕਿ ਉਹ ਇਥੇ ਆ ਕੇ ਬੈਠਣਗੇ ਤੇ ਵਰਕਰਾਂ ਨਾਲ ਸੰਪਰਕ ਸਾਧਨਗੇ । ਵਰਕਰ ਉਨ੍ਹਾਂ ਨੂੰ ਕਾਂਗਰਸ ਭਵਨ ਵਿਚ ਮਿਲ ਸਕਣਗੇ ।