Punjab
ਕਾਂਗਰਸ ਵਰਕਰ ਦੀ ਆਤਮ ਹੱਤਿਆ ਦੇ ਮਾਮਲਾ ਵਿੱਚ ਸਿੱਧੂ ਵਲੋਂ ਪੁਲਿਸ ਨੂੰ ਫਟਕਾਰ, ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ
ਅੱਜ ਮਿਤੀ 29 ਜੁਲਾਈ, 2021, ਪਿੰਡ ਮੁੱਲਾਪੁਰ ਦਾਖਾ ਵਿਖੇ ਪੰਜਾਬ ਕਾਂਗਰਸ ਦੇ ਵਰਕਰ ਦਲਜੀਤ ਸਿੰਘ ਬਾਜਵਾ (ਹੈਪੀ) ਜਿਸਨੇ ਅੱਜ ਆਤਮ-ਹੱਤਿਆ ਕਰ ਲਈ ਦੇ ਘਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੁਰੰਤ ਪਹੁੰਚੇ।
ਅੱਜ ਦਿਨੇ ਆਪਣੀ ਮੌਤ ਬਾਰੇ ਉਸਦੀ ਇਕ ਆਡੀਓ ਵਿੱਚ ਉਸ ਉੱਪਰ ਸਥਾਨਕ ਅਕਾਲੀ ਦਲ ਲੀਡਰਾਂ ਦੁਆਰਾ ਧੱਕੇਸ਼ਾਹੀ ਅਤੇ ਪ੍ਰਸ਼ਾਸਨਿਕ ਬੇਗੌਰੀ ਦੀ ਗੱਲ ਸਾਹਮਣੇ ਆਈ ਸੀ।
ਸਿੱਧੂ ਨੇ ਪੁਲਿਸ ਨੂੰ ਫਟਕਾਰ ਲਗਾਉਂਦਿਆਂ ਹੈਪੀ ਬਾਜਵਾ ਦੁਆਰਾ ਆਡੀਓ ਵਿਚ ਦੱਸੇ ਗਏ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਸ. ਨਵਜੋਤ ਸਿੰਘ ਸਿੱਧੂ ਨੇ ਮੌਕੇ ‘ਤੇ ਹੀ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦੇਣ ਦਾ ਐਲਾਨ ਵੀ ਕੀਤਾ।