ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਦਾ ਪਾਕਿਸਤਾਨੀ ਪ੍ਰੇਮ ਤੇ ਜਨਤਕ ਪੈਗ਼ਾਮ ਕਾਂਗਰਸ ਤੇ ਪਵੇਗਾ ਭਾਰੀ, ਕੇਂਦਰੀ ਏਜੇਂਸੀਆਂ ਦੇ ਨਿਸ਼ਾਨੇ ਤੇ ਮਾਲੀ
ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਦਾ ਜਨਤਕ ਪੈਗ਼ਾਮ ਪਿਆ ਭਾਰੀ
ਕੈਪਟਨ ਅਮਰਿੰਦਰ ਦੀ ਸਲਾਹਕਾਰਾਂ ਨੂੰ ਤਾੜਨਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦਾ ਪਾਕਿਸਤਾਨੀ ਪ੍ਰੇਮ ਤੇ ਜਨਤਕ ਪੈਗ਼ਾਮ ਕਾਂਗਰਸ ਤੇ ਭਾਰੂ ਪੈ ਰਿਹਾ ਹੈ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪਾਕਿਸਤਾਨ ਨੂੰ ਨਿਸ਼ਾਨੇ ਤੇ ਲੈਂਦੇ ਹਨ ਤੇ ਪਾਕਿਸਤਾਨ ਵਲੋਂ ਦੌਰਾਨ ਭੇਜੇ ਜਾ ਰਹੇ ਹਨ । ਜੋ ਪੰਜਾਬ ਦੀ ਏਕਤਾ ਲਈ ਵੱਡਾ ਖ਼ਤਰਾ ਹਨ । ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਪਾਕਿਸਤਾਨੀ ਪ੍ਰੇਮ ਦਿਖਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਭਾਰਤ ਨੇ ਕਸ਼ਮੀਰ ਤੇ ਕਬਜਾ ਕੀਤਾ ਹੋਇਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਮਾਲੀ ਇਸ ਸਮੇ ਕੇਂਦਰੀ ਏਜੇਂਸੀਆਂ ਦੇ ਨਿਸ਼ਾਨੇ ਤੇ ਆ ਗਿਆ ਹੈ ਕਿ ਮਾਲੀ ਕਿਸ ਦੇ ਇਸ਼ਾਰੇ ਤੇ ਇਹੋ ਜਿਹੇ ਬਿਆਨ ਦੇ ਰਿਹਾ ਹੈ ?
ਮਾਲੀ ਜਦੋ ਤੋਂ ਸਲਾਹਕਾਰ ਬਣਿਆ ਹੈ ਉਹ ਕੋਈ ਨਾ ਕੋਈ ਵਿਵਾਦਿਤ ਬਿਆਨ ਦੇ ਰਿਹਾ ਹੈ ਅਤੇ ਸਿੱਧੂ ਇਸ ਮਾਮਲੇ ਵਿਚ ਚੁੱਪ ਹੈ । ਟਕਸਾਲੀ ਕਾਂਗਰਸ ਦੀਆਂ ਭਾਵਨਾਵਾਂ ਦਾ ਜਿਸ ਤਰ੍ਹਾਂ ਨਾਲ ਮਾਲੀ ਖਿਲਵਾੜ ਕਰ ਰਿਹਾ ਹੈ । ਓਥੇ ਵਿਵਾਦਤ ਬਿਆਨ ਦੇ ਕੇ ਪੰਜਾਬ ਦੀ ਹਿੰਦੂ ਵਰਗ ਨੂੰ ਵੀ ਨਰਾਜ ਕਰ ਰਿਹਾ ਹੈ । ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਦੱਸਦੀ ਹੈ ਪਰ ਜਿਸ ਢੰਗ ਨਾਲ ਮਾਲੀ ਬਿਆਨ ਜਾਰੀ ਕਰ ਰਿਹਾ ਹੈ । ਉਹ ਕਾਫੀ ਕਾਂਗਰਸ ਲਈ ਨੁਕਸਾਨ ਦੇਹ ਸਾਬਿਤ ਹੋ ਰਿਹਾ ਹੈ । ਮਾਲੀ ਵਲੋਂ ਸਵ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੀ ਇਕ ਫੋਟੋ ਪੋਸਟ ਕੀਤੀ ਗਈ ਹੈ ਜੋ ਕਿ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ । ਗਾਂਧੀ ਪਰਿਵਾਰ ਇਸ ਗੱਲ ਨੂੰ ਕਿੰਨਾ ਹਜ਼ਮ ਕਰਦਾ ਹੈ ,ਇਹ ਤਾਂ ਆਉਂਣ ਵਾਲਾ ਸਮਾਂ ਦਸੇਗਾ । ਪਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਿੱਧੂ ਲਈ ਮੁਸਕਲਾਂ ਖੜੀਆਂ ਕਰ ਸਕਦੀ ਹੈ ।
ਸਿੱਧੂ ਤੇ ਪ੍ਰਧਾਨਗੀ ਦਾ ਨਸ਼ਾ ਇਸ ਕਦਰ ਚੜ੍ਹਿਆ ਹੋਇਆ ਹੈ ਕਿ ਉਹ ਇਹ ਸਭ ਕੁਝ ਨਜਰ ਅੰਦਾਜ ਕਰ ਰਿਹਾ ਹੈ । ਸਿੱਧੂ ਵਲੋਂ ਮਾਲੀ ਨੂੰ ਆਪਣਾ ਸਲਾਹਕਾਰ ਲਗਾਉਣ ਤੋਂ ਪਹਿਲਾ ਉਸਦਾ ਪਿਛੋਕੜ ਨਹੀਂ ਦੇਖਿਆ ਹੈ । ਜਿਸ ਕਾਰਨ ਸਿੱਧੂ ਨੂੰ ਹੁਣ ਇਸ ਦਾ ਨੁਕਸਾਨ ਸਹਿਣਾ ਪਾ ਰਿਹਾ ਹੈ । ਸਾਰਿਆਂ ਰਾਜਨੀਤਿਕ ਪਾਰਟੀਆਂ ਦੇ ਨਿਸ਼ਾਨੇ ਤੇ ਸਿੱਧੂ ਆ ਗਿਆ ਹੈ ।
ਕਸ਼ਮੀਰ ਅਤੇ ਪਾਕਿਸਤਾਨ ਵਰਗੇ ਸੰਵੇਦਨਸ਼ੀਲ ਕੌਮੀ ਮਾਮਲਿਆਂ ਉਤੇ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੇ ਹਾਲ ਹੀ ਵਿਚ ਆਏ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਜਿਹੀਆਂ ਘਿਨਾਉਣੀਆਂ ਅਤੇ ਮਾੜੀਆਂ ਟਿੱਪਣੀਆਂ ਵਿਰੁੱਧ ਤਾੜਨਾ ਕੀਤੀ ਜਿਨਾਂ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਦੀ ਅਮਨ-ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਪੈਦਾ ਹੋ ਸਕਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਵੀ ਆਪਣੇ ਸਲਾਹਕਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਸੀਮਿਤ ਰੱਖਣ ਅਤੇ ਉਨਾਂ ਮਸਲਿਆਂ ਉਤੇ ਨਾ ਬੋਲਣ ਲਈ ਕਿਹਾ ਜਿਨਾਂ ਬਾਰੇ ਉਨਾਂ ਨੂੰ ਜਾਂ ਤਾਂ ਥੋੜਾ-ਬਹੁਤ ਪਤਾ ਹੈ ਜਾਂ ਫੇਰ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਨਾਂ ਨੂੰ ਆਪਣੀਆਂ ਟਿੱਪਣੀਆਂ ਦੇ ਨਿਕਲਣ ਵਾਲੇ ਅਰਥਾਂ ਦੀ ਵੀ ਸਮਝ ਨਹੀਂ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਵ ਨਿਯੁਕਤ ਸਲਾਹਕਾਰ, ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਫੇਸਬੁੱਕ ਕਵਰ ਪੇਜ ‘ਤੇ ਇੰਦਰਾ ਗਾਂਧੀ ਦੀ ਬੰਦੂਕ ਅਤੇ ਨਰ ਦੇ ਪਿੰਜਰ ਦੀ ਖੋਪੜੀ ਨਾਲ ਇੰਦਰਾ ਗਾਂਧੀ ਦੀ ਫੋਟੋ ਪੋਸਟ ਕਰਨ ਦੇ ਵਿਵਾਦ’ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇੇ ਆਲੋਚਨਾ ਕੀਤੀ ਹੈ।
ਇਹ ਜਾਣਿਆ ਜਾਂਦਾ ਹੈ ਕਿ ਮਾਲਵਿੰਦਰ ਸਿੰਘ ਮੱਲੀ ਨੇ ਆਪਣੇ ਫੇਸਬੁੱਕ ਕਵਰ ਪੇਜ ‘ਤੇ ਰਾਖਸ਼ ਦੇ ਰੂਪ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਫੋਟੋ ਲਗਾਈ ਹੈ। ਇਸ ਫੋਟੋ ਵਿੱਚ, ਇੰਦਰਾ ਗਾਂਧੀ ਨੂੰ ਇੱਕ ਨਰ ਪਿੰਜਰ ਦੇ ਸ਼ੇਵਿੰਗ ਦੇ ਨਾਲ ਉਸਦੀ ਗਰਦਨ ਵਿੱਚ ਬੰਦੂਕ ਦੀ ਗੋਲੀ ਨਾਲ ਦਿਖਾਇਆ ਗਿਆ ਹੈ ।