Punjab

ਨਵਜੋਤ ਸਿੱਧੂ ਰੇਤ ਤੇ ਸ਼ਰਾਬ ਮਾਫੀਆ ਦਾ ਬਚਾਅ ਕਰਨ  ਵਿਚ ਸਭ ਤੋਂ ਮੋਹਰੀ ਬਣੇ : ਅਕਾਲੀ ਦਲ

ਸਿੱਧੂ ਨੇ ਦਾਗੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਖੁੱਲ੍ਹੇਆਮ ਹਮਾਇਤ ਕਰ ਕੇ ਆਪਣਾ ਸਮਝੌਤਾ ਬੇਨਕਾਬ ਕੀਤਾ

ਚੰਡੀਗੜ੍ਹ, 5 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾਗੀ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਖਿਲਾਫ ਘਨੌਰ ਹਲਕੇ ਦੇ ਸੈਂਕੜੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਵਿਰੋਧਤਾ ਦੇ ਬਾਵਜੂਦ ਉਹਨਾਂ  ਲਈ ਆਪਣੀ ਪੂਰਨ ਹਮਾਇਤ ਦਾ ਐਲਾਨ ਕਰ ਕੇ ਰੇਤ ਤੇ ਸ਼ਰਾਬ ਮਾਫੀਆ ਦਾ ਬਚਾਅ ਕਰਨ ਵਿਚ ਸਭ ਤੋਂ ਮੋਹਰੀ ਹੋ ਗਏ ਹਨ।

ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਅਜਿਹਾ ਕਰ ਕੇ ਨਵਜੋਤ ਸਿੱਧੂ ਨੇ ਆਪਣਾ ਅਸਲ ਸੁਭਾਅ ਦਰਸਾ ਦਿੱ ਤਾ ਹੈ। ਉਹਨਾਂ ਕਿਹਾ ਕਿ ਇਹੀ ਸਿੱਧੂ ਸੀ ਜੋ ਰੇਤ ਤੇ ਸ਼ਰਾਬ ਮਾਫੀਆ ਖਿਲਾਫ ਵੱਡੇ ਵੱਡੇ ਬਿਆਨ ਦਾਗਦਾ ਸੀ ਤੇ ਹੁਣ ਸਿਰਫ ਕਾਂਗਰਸੀ ਵਰਕਰਾਂ ਦੇ ਵਿਰੋਧ ਤੋਂ ਬਚਾਅ ਵਾਸਤੇ ਇਹਨਾਂ ਦੀ ਹਮਾਇਤ ਕਰ ਦਿੱਤੀ  ਹੈ।

ਸਿੱਧੂ ਵੱਲੋਂ ਮਦਨ ਲਾਲ ਜਲਾਲਪੁਰ ਦੇ ਘਰ ਜਾਣ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਹਾਲੇ ਹੁਣੀਂ ੀ ਇਲਾਕੇ ਦੇ ਸੈਂਕੜੇ ਪਿੰਡਾਂ ਦੇ ਪੰਚਾਂ ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਕਾਂਗਰਸ ਨੂੰ ਵਿਧਾਇਕ ਨੁੰ ਟਿਕਟ ਨਾ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ  ਜੇਕਰ ਸਿੱਧੂ ਨੂੰ ਜਲਾਲਪੁਰ ਦੀ ਇਮਾਨਦਾਰੀ  ’ਤੇ ਇੰਨਾ ਹੀ ਭਰੋਸਾ ਹੈ ਤਾਂ ਕੀ ਉਹ ਦੱ ਸਣ ਗ ਕਿ  ਉਹ ਆਪਣੀ ਦੇ ਉਹਨਾਂ ਆਗੂਆਂ ਤੇ ਵਰਕਰਾਂ ਖਿਲਾਫ ਕੀ ਕਾਰਵਾਈ ਕਰਨਗੇ ਜਿਹਨਾਂ ਨੇ ਵਿਧਾਇਕ ਜਲਾਲਪੁਰ ’ਤੇ ਰੇਤ ਤੇ ਸ਼ਰਾਬ ਦੇ ਨਜਾਇਜ਼ ਧੰਦੇ ਕਰਨ ਲਈ ਉਂਗਲ  ਚੁੱਕੀ ਹੈ।

ਡਾ. ਚੀਮਾ ਨੇ ਕਿਹਾ ਕਿ ਸੱਚਾਈ ਕੁਝ ਹੋਰ ਹੈ। ਉਹਨਾਂ ਕਿਹਾ ਕ ਮਾਫੀਆ ਤੇ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਗੁਰਕੀਰਤ ਕੋਟਲੀ, ਦਰਸ਼ਨ ਸਿੰਘ ਬਰਾੜ ਤੇ ਕੁਲਬੀਰ ਜ਼ੀਰਾ ਸਮੇਤ ਇਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਅੱਜ ਕੱਲ੍ਹ ਸਿੱਧੂ ਦੇ ਸਭ ਤੋਂ ਵੱਡੇ ਸਮਰਥਕ ਬਣੇ ਹੋਏ ਹਨ।  ਉਹਨਾਂ ਕਿਹਾ ਕਿ ਜਿਸ ਰਫਤਾਰ ਨਾਲ ਸਿੱਧੂ ਨੇ ਮਾਫੀਆ ਨਾਲ ਸਮਝੌਤਾ ਕੀਤਾ ਹੈ ਤੇ ਖੁੱਲ੍ਹੇਆਮ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ, ਉਸ ਤੋਂ ਸਾਬਤ ਹੁੰਦਾ ਹੈ ਕਿ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ ਮਾਫੀਆ ਦਾ ਵਿਰੋਧ ਕਰ ਕੇ ਸਿਰਫ ਪੰਜਾਬੀਆਂ ਨੂੰ ਮੂਰਖ ਬਣਾਉਣਾ ਚਾਹੁੰਦੇ ਸਨ।

ਸਿੱਧੂ ਨੁੰ ਅਕਾਲੀ ਦਲ ’ਤੇ ਵਿਸ਼ਵਾਸ ਕਰਨ ਦੀ ਥਾਂ ਜਲਾਲਪੁਰ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਪਟਿਆਲਾ ਪੁਲਿਸ ਦੇ ਰਿਕਾਰਡ ਨੂੰ ਵੇਖਣ ਦੀ ਸਲਾਹ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਘਨੌਰ ਦੇ ਵਿਧਾਇਕ ਦੇ ਨਜ਼ਦੀਕੀ ਦੇ ਗੈਰ ਕਾਨੂੰਨੀ ਸ਼ਰਾਬ ਕਾਰਖਾਨੇ ਦੇ ਜ਼ਬਤ ਹੋਣ ਨੇ ਹੀ ਸਾਬਤ ਕਰ ਦਿੱਤਾ ਕਿ ਕੁਝ ਮਹੀਨਿਆਂ ਵਿਚ ਹੀ ਇਸ ਕਾਰਖਾਨੇ ਵਿਚ 100 ਕਰੋੜ ਰੁਪਏ ਦਾ ਵਪਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਟਿਆਲਾ ਪੁਲਿਸ ਤੇ ਆਬਕਾਰੀ ਵਿਭਾਗ ਨੇ ਮੀਡੀਆ ਨੂੰ ਇੰਟਰਵਿਊ ਦਿੱਤੀਆਂ ਹਨ ਕਿ ਮੁਲਜ਼ਮ ਇਲਾਕੇ ਦੇ ਕਾਂਗਰਸੀ ਸਿਆਸਤਦਾਨਾਂ ਨਾਲ ਰਲ ਕੇ ਨਜਾਇਜ਼ ਸ਼ਰਾਬ ਫੈਕਟਰੀ ਚਲਾ ਰਹੇ ਸਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਤੇ ਖਿੱਤੇ ਦੇ ਕਾਂਗਰਸੀ ਵਰਕਰਾਂ ਜਿਹਨਾਂ ਨੇ ਮਾਮਲੇ ਵਿਚ ਜਲਾਲਪੁਰ ਦਾ ਸ਼ਰ੍ਹੇਆਮ ਨਾਂ ਲਿਆ ਹੈ, ਦੇ ਖਿਲਾਫ ਜਨਤਕ ਸਬੂਤ ਹੋਣ ਦੇ ਬਾਵਜੂਦ ਸਿੱਧੂ ਹਾਲੇ ਵੀ ਵਿਧਾਇਕ ਦੀ ਹਮਾਇਤ ਕਰ ਰਹੇ ਹਨ।

ਡਾ. ਚੀਮਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਜਲਾਲਪੁਰ ’ਤੇ ਮਾਇਨਿੰਗ ਵਿਭਾਗ ਦੇ ਜਨਰਲ ਮੈਨੇਜਰ ਟੀ ਐਸ ਸੇਖੋਂ ’ਤੇ ਹਮਲਾ ਕਰਵਾਉਣ ਦਾ ਵੀ ਦੋਸ਼ ਹੈ। ਉਹਨਾਂ ਕਿਹਾ ਕਿ ਮਾਇਨਿੰਗ ਅਫਸਰ ਨੁੰ ਗੈਰ ਕਾਨੁੰਨੀ ਮਾਇਨਿੰਗ ਵਿਚ ਲੱਗਾ ਟਰੱਕ ਰੋਕਣ ’ਤੇ ਘਨੌਰ ਦੇ ਪੁਲਿਸ ਥਾਣੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਤੇ ਕੁੱਟਮਾਰ ਕੀਤੀ ਗਈ।  ਉਹਨਾਂ ਕਿਹਾ ਕਿ ਇਸ ਅਫਸਰ ਨੇ ਘਨੌਰ ਵਿਚ ਜਲਾਲਪੁਰ ਦੇ ਕਹਿਣ ’ਤੇ ਨਜਾਇਜ਼ ਮਾਇਨਿੰਗ ਕੀਤੇ ਜਾਣ ਬਾਰੇ ਬਿਆਨ ਦਰਜ ਕਰਵਾਇਆ। ਉਹਨਾਂ ਕਿਹਾ ਕਿ ਇਹ ਸਭ ਰਿਕਾਰਡ ਦਾ ਹਿੱਸਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੱਸੇ ਕਿ ਉਹ ਰੇਤ ਤੇ ਸ਼ਰਾਬ ਮਾਫੀਆ ਦੀ ਪੁਸ਼ਤ ਪਨਾਹੀ ਕਿਉਂ ਕਰ ਰਿਹਾਹੈ ਤੇ ਕੀ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੀਆਂ ਹਦਾਇਤਾਂ ਦੇ ਹਿੱਸੇ ਵਜੋਂ ਹੀ ਉਹ ਹੁਣ ਮਾਫੀਆ ਦੇ ਖਿਲਾਫ ਕੁਝ ਨਹੀਂ ਬੋਲ ਰਹੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!