Punjab

ਅਕਾਲੀ ਸਮਰਥਕ ਨੂੰ ਨਵਜੋਤ ਸਿੱਧੂ ਨੇ ਲਗਾਇਆ ਕਾਂਗਰਸ ਪਾਰਟੀ ਦਾ ਸਲਾਹਕਾਰ

ਅਕਾਲੀ ਸਮਰਥਕ ਨੂੰ ਨਵਜੋਤ ਸਿੱਧੂ ਨੇ ਲਗਾਇਆ ਕਾਂਗਰਸ ਪਾਰਟੀ ਦਾ ਸਲਾਹਕਾਰ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਕੱਟੜ ਸਮਰਥਕ ਰਹੇ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਸਲਾਹਕਾਰ ਲਗਾਇਆ ਹੈ। ਮਾਲੀ ਬਤੌਰ ਅਧਿਆਪਕ ਸੇਵਾ ਮੁਕਤ ਹੋਏ ਹਨ ਪਰ ਉਨ੍ਹਾਂ ਨੇ ਸਕੂਲ ਵਿੱਚ ਸੇਵਾ ਘੱਟ ਨਿਭਾਈ ਹੈ।ਉਹ ਜ਼ਿਆਦਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਦੇ ਮੀਡਿਆ ਸਲਾਹਕਾਰ ਹਰਚਰਨ ਸਿੰਘ ਬੈਂਸ ਨਾਲ਼ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਸਨ। ਕਿਸੇ ਸਮੇਂ ਗੁਰਚਰਨ ਸਿੰਘ ਟੌਹੜਾ ਨਾਲ਼ ਵੀ ਰਹੇ ਹਨ। ਫ਼ਿਰ ਇਹ ਹਰਚਰਨ ਬੈਂਸ ਨਾਲ਼ ਜੁੜ ਗਏ ਸਨ। ਉਸ ਸਮੇ ਉਨ੍ਹਾਂ ਦਾ ਪੰਗਾ ਉਸ ਸਮੇ ਦੇ ਸਿਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ਼ ਪੈ ਗਿਆ ਸੀ। ਸੇਵਾ ਸਿੰਘ ਸੇਖਵਾਂ ਨੇ ਹਰਚਰਨ ਬੈਂਸ ਨਾਲ ਮਾਲੀ ਦੇ ਆਰਡਰ ਰੱਦ ਕਰ ਦਿਤੇ ਸਨ ।ਤੇ ਮਾਲੀ ਨੂੰ ਸਕੂਲ ਵਿੱਚ ਜੋਈਨ ਕਰਨ ਦੇ ਅਦੇਸ਼ ਜਾਰੀ ਕੀਤੀ ਸਨ। ਮਾਲੀ ਦੀ ਪਿੱਠ ਭੂਮੀ ਅਕਾਲੀ ਦਲ ਦੀ ਰਹੀ ਹੈ। ਜਿਨ੍ਹਾਂ ਨੂੰ ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦਾ ਸਲਾਹਕਾਰ ਲਗਾਇਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!