ਭਾਜਪਾ ਵਿਧਾਇਕ ਦੀ ਪੁਲਿਸ ਦੀ ਮੌਜੂਦਗੀ ਵਿੱਚ ਕੁੱਟਮਾਰ ਤੇ ਬੇਇੱਜ਼ਤ ਕਰਨਾ ਸ਼ਰਮਨਾਕ : ਕੈਂਥ
ਮੁੱਖ ਮੰਤਰੀ ਅਮਰਿੰਦਰ ਸਿੰਘ ਅਜਿਹੀਆਂ ਘਟਨਾਵਾਂ ਸਿੱਧੇ ਤੌਰ ਉੱਤੇ ਜੁਮੇਵਾਰ : ਕੈਂਥ
ਪੰਜਾਬ’ਚ ਕਾਨੂੰਨ ਵਿਵਸਥਾ ਚਿੰਤਾਜਨਕ ਅਤੇ ਫੇਲ੍ਹ: ਕੈਂਥ
ਚੰਡੀਗੜ੍ਹ, 27 ਮਾਰਚ ਪੰਜਾਬ ‘ ਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਸਰਕਾਰ ਬੁਰੇ ਤਰੀਕੇ ਨਾਲ ਫੇਲ੍ਹ ਅਤੇ ਚਿੰਤਾਜਨਕ ਬਣ ਗਈ ਹੈ। ਪੰਜਾਬ ਵਿੱਚ ਪਹਿਲਾਂ ਤਾਂ ਅਨੁਸੂਚਿਤ ਜਾਤੀਆਂ ਦੀਆਂ ਨੂੰ ਔਰਤਾਂ ਨੂੰ ਨੰਗਾ ਕਰਕੇ ਘੁਮਾਣਾ ਤੇ ਨੌਜਵਾਨਾਂ ਨਾਲ ਕੁੱਟ ਮਾਰ ਕਰਕੇ ਪਿਸ਼ਾਬ ਪਿਲਾਉਣ ਦੀ ਘਟਨਾਵਾਂ ਅਤੇ ਲੜਕੀਆਂ ਦੀ ਸਰੇਆਮ ਕਤਲ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬੇਇੱਜ਼ਤੀ ਕਰਕੇ ਸਰੇਆਮ ਪਿੰਡ ਵਿਚ ਘੁਮਾਉਣ ਆਮ ਜਿਹੀ ਗੱਲ ਬਣ ਗਈ ਹੈ ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੀਤਾ ,ਉਨਾਂ ਕਿਹਾ ਕਿ ਹੁਣ ਤਾ ਹੱਦ ਹੀ ਹੋ ਗਈ ਜਦੋਂ ਅਬੋਹਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਰਣੁ ਨਾਰੰਗ ਨੂੰ ਕੁੱਟ ਮਾਰ ਕਰਕੇ ਅਲਫ ਨੰਗਾ ਕਰ ਦਿੱਤਾ ਇਹ ਸਾਰਾ ਕੁਝ ਪੁਲਿਸ ਦੀ ਮੌਜੂਦਗੀ ਵਿੱਚ ਸਰੇਆਮ ਲੋਕਤੰਤਰ ਦੀ ਹੱਤਿਆ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਵਿਚ ਪੰਜਾਬ ਦੀ ਕਾਨੂੰਨ ਵਿਵਸਥਾ ਕੰਟਰੋਲ ਤੋਂ ਬਾਹਰ ਹੋ ਗਈ ਹੈ ਇਸ ਸਾਰੀ ਘਟਨਾਵਾਂ ਵਿੱਚ ਪੰਜਾਬ ਦਾ ਪੁਲਿਸ ਤੰਤਰ ਫੇਲ੍ਹ ਹੋ ਗਈ ਡਾਇਰੈਕਟਰ ਜਰਨਲ ਆਫ ਪੁਲਿਸ ਦਾ ਹੈਡ ਕੁਆਟਰ ਕਾਂਗਰਸ ਪਾਰਟੀ ਦਾ ਅੱਡਾ ਬਣਾਉਣ ਕੈਪਟਨ ਸਰਕਾਰ ਕਾਮਯਾਬ ਹੈ। ਕਿਉਂਕਿ ਇਕੋ ਹੀ ਕਾਂਗਰਸ ਪਾਰਟੀ ਦੀ ਸੁਰੱਖਿਆ ਲਈ ਪੁਲਿਸ ਦਾ ਇਸਤੇਮਾਲ ਕੀਤਾ ਹੈ ਅਤੇ ਘਟਨਾਵਾਂ ਨੂੰ ਕਰਨ ਵਾਲਿਆਂ ਨੂੰ ਹੀ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਵੱਲੋਂ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਬਹੁਤ ਦੇਰੀ ਨਾਲ ਕਿਹਾ ਜਾਂਦਾ ਹੈ। ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਅਜਿਹੇ ਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਪੰਜਾਬ ਸਰਕਾਰ ਦਾ ਗ੍ਰਹਿਣ ਵਿਭਾਗ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੋਲ ਹੋਣ ਦੇ ਬਾਵਜੂਦ ਸਿੱਧੇ ਤੌਰ ਉੱਤੇ ਜੁਮੇਵਾਰ ਹੈ। ਪੰਜਾਬ ਦੇ ਗਵਰਨਰ ਨੂੰ ਅਜਿਹੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਣਾਂ ਚਾਹੀਦਾ ਹੈ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ।