ਮੇਰਾ ਪਿੰਡ ਮੇਰਾ ਜੰਗਲ ਏ.ਡੀ.ਸੀ (ਵਿਕਾਸ) ਸਾਗ਼ਰ ਸੇਤੀਆ I.A.S ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੀਆਂ ਵਾਕੀ ਪ੍ਰੋਜੈਕਟ ਤਹਿਤ ਬਲਾਕ ਫਾਜ਼ਿਲਕਾ ਦੀ ਗ੍ਰਾਮ ਪੰਚਾਇਤ ਰਾਣਾ ਵਿਖੇ ਕੀਤੀ ਸ਼ੁਰੂਆਤ
ਮੇਰਾ ਪਿੰਡ ਮੇਰਾ ਜੰਗਲ ਮਾਨਯੋਗ ਏ.ਡੀ.ਸੀ (ਵਿਕਾਸ) ਸਾਗ਼ਰ ਸੇਤੀਆ I.A.S ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੀਆਂ ਵਾਕੀ ਪ੍ਰੋਜੈਕਟ ਤਹਿਤ ਬਲਾਕ ਫਾਜ਼ਿਲਕਾ ਦੀ ਗ੍ਰਾਮ ਪੰਚਾਇਤ ਰਾਣਾ ਵਿਖੇ ਕੀਤੀ ਸ਼ੁਰੂਆਤ
6 ਜੂਨ (ਫਾਜ਼ਿਲਕਾ) ਅੱਜ ਗ੍ਰਾਮ ਪੰਚਾਇਤ ਰਾਣਾ ਬਲਾਕ ਫਾਜ਼ਿਲਕਾ ਵਿਖੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸਾਗ਼ਰ ਸੇਤੀਆ I.A.S ਫਾਜ਼ਿਲਕਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਵਾਤਾਵਰਨ ਦੀ ਸ਼ੁੱਧਤਾ ਅਤੇ ਦਿਨੋਂ-ਦਿਨ ਵਧ ਰਹੀ ਗਰਮੀ ਨੂੰ ਰੋਕਣ ਤੇ ਪਾਣੀ ਦਾ ਸਤਰ ਉੱਪਰ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ।ਜ਼ੋ ਕਿ ਇੱਕ ਮੀਆਂ ਵਾਕੀ ਤਕਨੀਕ ਨਾਲ ਇੱਕ ਏਕੜ ਵਿੱਚ ਲਗਭਗ 9000 ਪੋਦੇ ਜ਼ੋ ਲਗਭਗ 25 ਕਿਸਮਾਂ ਦੇ ਲਗਾਏ ਜਾਣੇ ਹਨ।ਅੱਜ ਇੱਥੇ ਬਲਾਕ ਫਾਜ਼ਿਲਕਾ ਦੇ ਮਗਨਰੇਗਾ ਸਟਾਫ਼ ਵੱਲੋਂ ਇਸੇ ਲੜੀ ਤਹਿਤ ਮੀਆਂ ਵਾਕੀ ਪ੍ਰੋਜੈਕਟ ਜ਼ੋ ਕਿ ਗ੍ਰਾਮ ਪੰਚਾਇਤ ਰਾਣਾ ਵਿਖੇ ਮਾਨਯੋਗ ਬੀ.ਡੀ.ਪੀ.ਉ ਫਾਜ਼ਿਲਕਾ ਸ. ਅੰਤਰਪ੍ਰੀਤ ਸਿੰਘ ਜੀ ਤੇ ਵਣ ਰੇਂਜ ਅਫ਼ਸਰ ਨਿਸ਼ਾਨ ਸਿੰਘ ਜੀ ਵੱਲੋਂ ਪੌਦੇ ਲਗਾਕੇ ਗਏ ਸ਼ੁਰੂਆਤ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜ਼ਮਾਂ ਵੱਲੋਂ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ।
ਰੁੱਖਾਂ ਦੀ ਕਮੀਂ ਕਾਰਨ ਬਰਸਾਤਾਂ ਵਿੱਚ ਕਮੀਂ ਆਈ ਹੈ।ਜਿਸ ਕਾਰਨ ਧਰਤੀ ਤੇ ਤਾਪਮਾਨ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਧਰਤੀ ਦਾ 33 % ਰਕਬਾ ਜੰਗਲ ਹੇਠ ਚਾਹੀਦਾ ਹੈ ਜਦੋਂ ਕਿ ਘਟ ਕੇ ਮਹਿਜ਼ 2% ਰਹਿ ਗਿਆ ਹੈ।ਇਸ ਲਈ ਸਾਨੂੰ ਵਿਹਲੀਆਂ ਪਈਆਂ ਸਾਂਝੀਆਂ ਥਾਵਾਂ,ਸ਼ਾਮਲਾਤ ਜ਼ਮੀਨਾਂ, ਸੜਕਾਂ-ਰਸਤਿਆਂ, ਘਰਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ਹੈ। ਨਰੇਗਾ ਤਹਿਤ ਹੁਣ ਪਿਛਲੇ ਦਸ ਸਾਲਾਂ ਵਿੱਚ ਪਿੰਡਾਂ ਦੀਆਂ ਲੱਖਾਂ ਰੁੱਖ ਲਗਾਏ ਜਾ ਚੁੱਕੇ ਹਨ ਪ੍ਰੰਤੂ ਇਨ੍ਹਾਂ ਰੁੱਖਾਂ ਦੀ ਸੰਭਾਲ ਲਈ ਅਜੇ ਵੀ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ।ਮੀਆਂ ਵਾਕੀ ਤਕਨੀਕ ਤਹਿਤ ਮੇਰਾ ਪਿੰਡ ਮੇਰੇ ਜੰਗਲ ਲਗਾਕੇ ਵਾਤਾਵਰਨ ਨੂੰ ਸ਼ੁੱਧ ਅਤੇ ਅਲੋਪ ਹੁੰਦੇ ਜਾ ਰਹੇ ਪੰਛੀਆਂ ਦਾ ਰਹਿਣ -ਬੇਸਰਾ ਬਣ ਸਕਦਾ ਹੈ।ਅੱਜ ਗ੍ਰਾਮ ਪੰਚਾਇਤ ਰਾਣਾ ਦੀ ਸਮੁੱਚੀ ਪੰਚਾਇਤ ਵੱਲੋਂ ਮੌਕੇ ਹਾਜ਼ਰ ਮੁਲਾਜ਼ਮਾਂ ਨੂੰ ਤੇ ਮਗਨਰੇਗਾ ਲਾਭਪਾਤਰੀਆਂ ਨੂੰ ਪੌਦੇ ਵੰਡ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮਗਨਰੇਗਾ ਤੋਂ ਏ.ਪੀ.ਉ ਸੰਦੀਪ ਕੁਮਾਰ,ਜੀ.ਆਰ.ਐੱਸ ਅਮ੍ਰਿਤਪਾਲ ਸਿੰਘ, ਸੁਨੀਲ ਕੁਮਾਰ,ਪ੍ਰਦੀਪ, ਸੁਰਿੰਦਰ ਸਿੰਘ, ਸੰਦੀਪ ਟੀ.ਏ ਬੀ.ਡੀ.ਪੀ.ਉ ਦਫ਼ਤਰ ਤੋਂ ਜਸਵਿੰਦਰ ਸਿੰਘ ਭੱਟੀ,ਵਣ ਵਿਭਾਗ ਤੋਂ ਬਲਾਕ ਅਫ਼ਸਰ ਸੁਖਦੇਵ ਸਿੰਘ,ਉਮ ਪ੍ਰਕਾਸ਼, ਸੰਦੀਪ ਕੁਮਾਰ,ਵਿਨੋਦ ਕੁਮਾਰ ਹਾਜ਼ਿਰ ਸਨ ਤੇ ਮੌਕੇ ਗ੍ਰਾਮ ਪੰਚਾਇਤ ਰਾਣਾ ਦੇ ਸਰਪੰਚ ਰਾਜੇਸ਼ ਬੱਬਰ, ਸ਼ਿੰਦਰ ਸਿੰਘ, ਕਸ਼ਮੀਰ ਸਿੰਘ, ਸੰਤੋਸ਼ ਰਾਣੀ, ਰਾਕੇਸ਼ ਕੁਮਾਰ,ਦਾਰਾ ਸਿੰਘ,ਮੇਟ ਮੰਗਤ ,ਰਾਜ ਕੁਮਾਰ ਅਤੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਸਭ ਦਾ ਪਹੁੰਚਣ ਲਈ ਧੰਨਵਾਦ ਕੀਤਾ।