ਪੰਜਾਬ ਅੰਦਰ ਕਨੂੰਨ ਵਿਵਸਥਾ ਤੇ ਸਵਾਲ ਉੱਠ ਰਹੇ ਹਨ । ਹਮਲਾਵਰਾਂ ਅੰਦਰ ਪੁਲਿਸ ਦਾ ਖੌਫ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ । ਮੋਗਾ ਦੇ ਬੱਧਨੀ ਕਲਾਂ ਵਿਚ ਕੁਝ ਹਮਲਾਵਰਾਂ ਨੇ ਤੇਜਧਾਰ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ । ਹਥਿਆਰਬੰਦ ਹਮਲਾਵਰਾਂ ਨੇ ਸ਼ਰੇਆਮ ਤਲਵਾਰਾਂ ਨਾਲ ਬਾਜ਼ਾਰ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ , ਜਿਸ ਤੋਂ ਬਾਅਦ ਹਮਲਾਵਰ ਦੌੜ ਗਏ ਹਨ । ਅਤੇ ਪੁਲਿਸ ਹੁਣ ਸੀ ਸੀ ਟੀ ਵੀ ਖੰਗਾਲ ਰਹੀ ਹੈ । 6 -7 ਹਮਲਾਵਰ ਸਨ । ਜਿਨ੍ਹਾਂ ਨੇ ਹਮਲਾ ਕੀਤਾ ਤੋਂ ਬਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ । ਪਿਛਲੇ ਦਿਨੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਇਕ ਨੌਜਵਾਨ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ ਸਨ ।