Punjab

ਹਾਈਕੋਰਟ ਵਲੋਂ ਸੁਮੇਧ ਸਿੰਘ ਸੈਣੀ ਨੂੰ ਪਾਸਪੋਰਟ ਜਮ੍ਹਾ ਕਰਾਉਣ ਦੇ ਆਦੇਸ਼

ਹਾਈ ਪ੍ਰੋਫਾਈਲ ਮਾਮਲੇ ਵਿਚ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਪੀ ਚਿਦੰਬਰਮ ਤੇ ਮੁਕਲ ਰੋਹਤਗੀ ਹੋਏ ਪੇਸ਼

Updatepunjab Desk :

ਆਮਦਨ ਤੋਂ ਜ਼ਿਆਦਾ ਸੰਪਟ ਦੇ ਮਾਮਲੇ ਵਿਚ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਵਲੋਂ ਅਗਾਉ ਜਮਾਨਤ ਦਿੰਦੇ ਹੋਏ ਇਕ ਹਫਤੇ ਵਿਚ ਜਾਂਚ ਵਿਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਹਨ । ਇਸ ਦੇ ਨਾਲ ਹੀ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਯਕੀਨੀ ਬਣਾਉਣ ਲਈ ਕਿ ਕਿਤੇ ਸੈਣੀ ਦੇਸ਼ ਛੱਡ ਕੇ ਨਾ ਚੱਲਿਆ ਜਾਵੇ , ਉਹ ਆਪਣਾ ਪਾਸਪੋਰਟ ਜਮ੍ਹਾ ਕਰਾਉਂਣਗੇ ।
ਇਹ ਇਕ ਬੇਹੱਦ ਹਾਈ ਪ੍ਰੋਫਾਈਲ ਮਾਮਲਾ ਹੈ , ਇਸ ਲਈ ਸੈਣੀ ਨੇ ਵੀ ਇਸ ਮਾਮਲੇ ਵਿਚ ਜਮਾਨਤ ਲੈਣ ਲਈ ਆਪਣਾ ਪੂਰਾ ਜ਼ੋਰ ਲਗਾਉਂਦੇ ਹੋਏ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਮੁਕਲ ਰੋਹਤਗੀ ਨੂੰ ਖੜਾ ਕੀਤਾ ਹੈ । ਓਥੇ ਪੰਜਾਬ ਸਰਕਾਰ ਨੇ  ਵੀ ਮੁਕਲ ਰੋਹਤਗੀ ਦੇ ਮੁਕਾਬਲੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਪੀ ਚਿਦੰਬਰਮ ਨੂੰ ਖੜਾ ਕੀਤਾ ਹੈ । ਇਸ ਦੇ ਬਾਵਜੂਦ ਸੈਣੀ ਅਗਾਉ ਜਮਾਨਤ ਲੈਣ ਵਿਚ ਕਾਮਯਾਬ ਹੋ ਗਏ ਹਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!