Punjab
ਹਲਕਾ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਸਕੂਲਾਂ ਦੀ ਪ੍ਰੇਰਨਾਦਾਇਕ ਫੈਰੀ
ਤਰਨ ਤਾਰਨ 6 ਅਪ੍ਰੈਲ ( )- ਸਿੱਖਿਆ ਅਤੇ ਸਿਹਤ ਨੂੰ ਤਰਜੀਹ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ਸਰਕਾਰ ਦੇ ਵੱਖ ਵੱਖ ਐਮ ਐਲ ਏ ਸਰਕਾਰੀ ਸਕੂਲਾਂ ਨੂੰ ਵਿਜ਼ਿਟ ਕਰਕੇ ਸਿੱਖਿਆ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹਨ । ਅੱਜ ਇਸੇ ਹੀ ਮਕਸਦ ਨਾਲ ਮਨਜਿੰਦਰ ਸਿੰਘ ਲਾਲਪੁਰਾ, ਹਲਕਾ ਵਿਧਾਇਕ ਖਡੂਰ ਸਾਹਿਬ ਨੇ ਸਰਕਾਰੀ ਐਲੀਮੈਂਟਰੀ ਸਕੂਲ ਸੰਘਾ ਅਤੇ ਸਰਕਾਰੀ ਹਾਈ ਸਕੂਲ ਸੰਘਾ ਦੀ ਪ੍ਰੇਰਨਾਦਾਇਕ ਫੇਰੀ ਕੀਤੀ । ਆਪਣੀ ਇਸ ਅਚਾਨਕ ਫੇਰੀ ਦੌਰਾਨ ਉਹਨਾਂ ਨੇ ਸਕੂਲ ਦੇ ਸਿੱਖਿਆ ਦੇ ਪੱਧਰ ਅਤੇ ਅਧਿਆਪਕ ਸਹਿਬਾਨ ਦੇ ਕੰਮਕਾਜ ਤੇ ਆਪਣੀ ਤਸੱਲੀ ਜਾਹਰ ਕੀਤੀ । ਉਹਨਾਂ ਅਧਿਆਪਕ ਸਹਿਬਾਨ ਅਤੇ ਸਕੂਲ ਮੁਖੀ ਸ੍ਰ ਹਾਈ ਸਕੂਲ ਸੰਘਾ ਸ੍ਰੀਮਤੀ ਗੁਰਮੀਤ ਕੌਰ ਅਤੇ ਸਕੂਲ ਮੁਖੀ ਸ੍ਰ ਐਲੀਮੈਂਟਰੀ ਸਕੂਲ ਸੰਘਾ ਸ੍ਰ ਗੁਰਪ੍ਰੀਤ ਸਿੰਘ ਛੀਨਾ ਨਾਲ ਸਿੱਖਿਆ ਨਾਲ ਸਬੰਧਿਤ ਚਰਚਾ ਕੀਤੀ ਅਤੇ ਸਕੂਲ ਵਿੱਚ ਉਹਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਿਆ । ਇਸ ਦੌਰਾਨ ਉਹਨਾਂ ਕਿਹਾ ਕਿ ਸਾਡੀ ਸਰਕਾਰ ਸਿੱਖਿਆ ਪ੍ਰਤੀ ਬਹੁਤ ਹੀ ਗੰਭੀਰ ਹੈ ਅਤੇ ਜਲਦੀ ਹੀ ਸਿੱਖਿਆ ਦੇ ਖੇਤਰ ਨਾਲ ਸਬੰਧਿਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਦੋਹਾਂ ਸਕੂਲਾਂ ਦਾ ਸਟਾਫ ਬਹੁਤ ਹੀ ਮਿਹਨਤੀ ਹੈ ਅਤੇ ਬਿਹਤਰੀਨ ਸਿੱਖਿਆ ਲਈ ਯਤਨਸ਼ੀਲ ਹੈ । ਉਹਨਾਂ ਕਿਹਾ ਕਿ ਜਲਦੀ ਹੀ ਸਕੂਲ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ । ਅੱਜ ਦੀ ਇਸ ਫੇਰੀ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸ੍ਰੀ ਅਨੂਪ ਮੈਣੀ, ਸੁਖਜਿੰਦਰ ਸਿੰਘ, ਪਵਨਦੀਪ ਸਿੰਘ, ਸੁਰੇਸ਼ ਕੁਮਾਰ, ਸਤਵੰਤ ਸਿੰਘ, ਜਸਪਾਲ ਸਿੰਘ ਸੰਘਾ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜਰ ਸਨ ।