Punjab

ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਕਮੇਟੀ ਨੇ ਸ਼ੋਸ਼ਲ ਮੀਡੀਆ ਉਪਰ ਅਤਿ ਨਿੰਦਣਯੋਗ ਪੋਸਟਨੂੰ ਲੈ ਕੇ ਅਦਾਕਾਰਾ ਕੰਗਨਾ ਰਾਣੌਤ ਨੂੰ ਕੀਤਾ ਤਲਬ

ਸ਼ਾਂਤੀ ਤੇ ਸਦਭਾਵ ਸਬੰਧੀ ਕਮੇਟੀ ਨੇ ਅਦਾਕਾਰਾ ਕੰਗਨਾ ਰਾਣੌਤ ਨੂੰ ਕਮੇਟੀ ਦੇ ਸਾਮਣੇ ਪੇਸ਼ ਹੋਣ ਲਈ ਜਾਰੀ ਕੀਤਾ ਸੰਮਨ

ਕਮੇਟੀ ਨੂੰ ਅਦਾਕਾਰਾ ਦੇ ਸਬੰਧ ਚ ਕਈ ਸ਼ਿਕਾਇਤਾਂ ਮਿਲੀਆਂ, ਉਹਨਾਂ ਵੱਲੋਂ ਇਤਰਾਜਯੋਗ ਤੇ ਅਪਮਾਨਜਨਕ ਇੰਸਟਾਗ੍ਰਾਮ ਸਟੋਰੀ ਪੋਸਟ ਕਰਨ ਦਾ ਪਤਾ ਚੱਲਿਆ

ਸ਼ਿਕਾਇਤਾਂ ਚ ਕਿਹਾ ਗਿਆ ਕਿ ਕੰਗਨਾ ਰਾਣੌਤ ਨੇ ਆਪਣੀ ਸਟੋਰੀ ਚ ਸਿੱਖ ਕੌਮ ਨੂੰ ਖਾਲਿਸਤਾਨੀ ਅੱਤਵਾਦੀ ਕਰਾਰ ਦਿੱਤਾ ਹੈ

ਸ਼ਿਕਾਇਤਾਂ ਦੇ ਮੁਤਾਬਕ ਇਸ ਤਰਾਂ ਦੀ ਪੋਸਟ ਨੇ ਸਿੱਖ ਕੌਮ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਹਨਾਂ ਦੀ ਸੁਰੱਖਿਆ ਦੇ ਨਾਲ ਨਾਲ ਜੰਿਦਗੀ ਤੇ ਆਜਾਦੀ ਬਾਰੇ ਖਦਸ਼ਾ ਪੈਦਾ ਕੀਤਾ ਹੈ

ਸ਼ਿਕਾਇਤਕਰਤਾਵਾਂ ਨੇ ਪ੍ਰਧਾਨ ਵਿਧਾਇਕ ਰਾਘਵ ਚੱਢਾ ਤੋਂ ਇਸ ਮਸਲੇ ਉਪਰ ਤੁਰੰਤ ਧਿਆਨ ਦੇਣ ਦੀ ਬੇਨਤੀ ਕੀਤੀ, ਕਿਉਂਕਿ ਪੋਸਟ ਕਥਿਤ ਤੌਰ ਤੇ ਉਹਨਾਂ ਦੇ ਇਲਾਕੇ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ

ਸਕਿਾਇਤਾਂ ਦੀ ਜਾਂਚ ਕਰਨ ਤੋਂ ਬਾਅਦ ਕਮੇਟੀ ਨੇ ਪ੍ਰਧਾਨ ਵਿਧਾਇਕ ਰਾਘਵ ਚੱਢਾ ਰਾਹੀਂ ਇਸ ਮੁੱਦੇ ਦਾ ਤੁਰੰਤ ਨੋਟਿਸ ਲੈਂਦਿਆਂ ਕੰਗਨਾ ਰਣੌਤ ਨੂੰ 6 ਦਸੰਬਰ 2021 ਨੂੰ ਦੁਪਹਿਰ 12 ਵਜੇ ਕਮੇਟੀ ਦੇ ਸਾਹਮਣੇ ਪੇਸ ਹੋਣ ਲਈ ਕਿਹਾ ਹੈ

ਸਾਂਤੀ ਅਤੇ ਸਦਭਾਵਨਾ ਕਮੇਟੀ ਨੂੰ ਅਜਿਹੇ ਕਾਰਨਾਂ ਅਤੇ ਸਥਿਤੀਆਂ ‘ਤੇ ਵਿਚਾਰ ਕਰਨ ਦਾ ਅਧਿਕਾਰ ਹੈ ਜੋ ਫਿਰਕੂ ਸਦਭਾਵਨਾ ਨੂੰ ਵਿਗਾੜ ਸਕਦੇ ਹਨ

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਵੀ ਦਿੱਲੀ ਵਿੱਚ ਹਿੰਸਾ ਦੇ ਸੰਭਾਵਿਤ ਕਾਰਨਾਂ ਦੀ ਪਛਾਣ ਕਰਦੇ ਹੋਏ ਕਾਰਵਾਈ ਕਰਨ ਵਾਲੀ ਕਮੇਟੀ ਨੂੰ ਮਾਨਤਾ ਦਿੱਤੀ ਹੈ।

ਚੰਡੀਗੜ/ਨਵੀਂ ਦਿੱਲੀ, 25 ਨਵੰਬਰ, 2021

ਦਿੱਲੀ ਵਿਧਾਨ ਸਭਾ ਦੀ ਸਾਂਤੀ ਅਤੇ ਸਦਭਾਵਨਾ ਕਮੇਟੀ ਨੇ ਫਿਰਕੂ, ਬੇਅਦਬੀ ਅਤੇ ਨਫਰਤ ਵਿਰੁੱਧ ਸਖਤ ਨੋਟਿਸ ਲਿਆ ਹੈ। ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਕਮੇਟੀ ਸਾਂਤੀ ਭੰਗ ਕਰਨ ਵਾਲੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਕਮੇਟੀ ਨੂੰ ਅਦਾਕਾਰਾ ਕੰਗਨਾ ਰਣੌਤ ਦੁਆਰਾ ਉਸਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ @ ‘ਤੇ ਕਥਿਤ ਤੌਰ ‘ਤੇ ਅਪਮਾਨਜਨਕ ਪੋਸਟ ਬਾਰੇ ਕਈ ਸਕਿਾਇਤਾਂ ਮਿਲੀਆਂ ਹਨ। ਸਕਿਾਇਤਕਰਤਾਵਾਂ ਮੁਤਾਬਕ ਕੰਗਨਾ ਰਣੌਤ ਦੇ ਇੰਸਟਾਗ੍ਰਾਮ ਅਕਾਊਂਟ ਦੇ ਫਾਲੋਅਰਸ ਬਹੁਤ ਜਅਿਾਦਾ ਹਨ। ਦੁਨੀਆ ਭਰ ਵਿੱਚ ਲਗਭਗ 80 ਲੱਖਾਂ ਲੋਕਾਂ ਵੱਲੋਂ ਕੰਗਨਾ ਦੇ ਅਕਾਉਂਟ ਨੂੰ  ਫਾਲੋ ਕੀਤਾ ਜਾ ਰਿਹਾ ਹੈ।  ਕੰਗਨਾ ਨੇ ਆਪਣੀ ਪੋਸਟ ਨਾਲ ਕਥਿਤ ਤੌਰ ‘ਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਨਾਲ ਸਮਾਜ ਦੀ ਸਾਂਤੀ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਸਕਿਾਇਤਾਂ ਵਿਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਕਥਿਤ ਤੌਰ ‘ਤੇ ਸਿੱਖ ਭਾਈਚਾਰੇ ਨੂੰ ‘ਖਾਲਿਸਤਾਨੀ ਅੱਤਵਾਦੀ’ ਕਿਹਾ ਹੈ। ਜਿਸ ਕਾਰਨ ਸਿੱਖ ਕੌਮ ਦੇ ਲੋਕਾਂ ਦਾ ਅਪਮਾਨ ਹੋਇਆ ਹੈ। ਉਹਨਾਂ ਦੇ ਮਨ ਅੰਦਰ ਸੁਰੱਖਿਆ, ਜੀਵਨ ਅਤੇ ਆਜਾਦੀ ਬਾਰੇ ਵੀ ਖਦਸ਼ੇ ਪੈਦਾ ਹੋਏ ਹਨ। ਕੰਗਨਾ ਰਣੌਤ ਨੇ 20 ਨਵੰਬਰ 2021 ਨੂੰ ਸਟੋਰੀ ਪੋਸਟ ਕੀਤੀ ਸੀ। ਜਿਸ ਵਿੱਚ ਲਿਖਿਆ ਸੀ ਕਿ ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ਦਾ ਹੱਥ ਮਰੋੜ ਸਕਦੇ ਹਨ। ਪਰ ਉਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਕ ਔਰਤ ਨੇ ਉਨਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਇਸ ਨਾਲ ਭਾਵੇਂ ਕਿੰਨੀਆਂ ਵੀ ਮੁਸੀਬਤਾਂ ਕਿਉਂ ਨਾ ਆਈਆਂ ਹੋਣ ਪਰ ਉਸ ਨੇ ਆਪਣੀ ਜਾਨ ਦੀ ਕੀਮਤ ‘ਤੇ ਉਨਾਂ ਨੂੰ ਮੱਛਰਾਂ ਵਾਂਗ ਕੁਚਲ ਦਿੱਤਾ। ਪਰ ਦੇਸ ਦੇ ਟੁਕੜੇ ਨਹੀਂ ਹੋਣ ਦਿੱਤੇ। ਉਸਦੀ ਮੌਤ ਦੇ ਦਹਾਕਿਆਂ ਮਗਰੋਂ ਵੀ ਇਹ ਅੱਜ ਉਸਦੇ ਨਾਮ ‘ਤੇ ਕੰਬਦੇ ਹਨ। ਇਹਨਾਂ ਨੂੰ ਇਹੋ ਜਿਹਾ ਹੀ ਗੁਰੂ ਚਾਹੀਦਾ।

ਸਕਿਾਇਤਕਰਤਾਵਾਂ ਅਨੁਸਾਰ ਕੰਗਨਾ ਰਣੌਤ ਨੇ ਕਥਿਤ ਤੌਰ ‘ਤੇ ਇਸ ਪੋਸਟ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਮੁੱਚੇ ਭਾਈਚਾਰੇ ਦਾ ਨਿਰਾਦਰ ਕਰਨ ਨਾਲ ਦਿੱਲੀ ਦੀ ਸਾਂਤੀ ਅਤੇ ਸਦਭਾਵਨਾ ਭੰਗ ਹੋ ਸਕਦੀ ਹੈ। ਸਕਿਾਇਤਕਰਤਾ ਅਨੁਸਾਰ ਉਸਨੂੰ ਸਾਰਿਆਂ ਦੇ ਸਾਹਮਣੇ ‘ਖਾਲਿਸਤਾਨੀ’ ਕਿਹਾ ਜਾਂਦਾ ਸੀ। ਇਹ ਨਾ ਸਿਰਫ ਉਸ ਲਈ ਹੈਰਾਨ ਕਰਨ ਵਾਲਾ ਸੀ, ਸਗੋਂ ਉਸਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਵੀ ਖਦਸਾ ਪੈਦਾ ਕਰਦਾ ਸੀ।

ਸਕਿਾਇਤਕਰਤਾਵਾਂ ਨੇ ਕਮੇਟੀ ਤੋਂ ਇਸ ਮਾਮਲੇ ਉਪਰ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਇਸ ਮਗਰੋਂ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਚੁੱਕੇ ਗਏ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕਰਨ ਮਗਰੋਂ ਸ਼ਾਂਤੀ ਤੇ ਸਦਭਾਵਨਾ ਸਬੰਧੀ ਕਮੇਟੀ ਨੇ ਮਿਲੀਆਂ ਸ਼ਿਕਾਇਤਾਂ ਦਾ ਤੁਰੰਤ ਨੋਟਿਸ ਲਿਆ।

ਦਿੱਲੀ ‘ਚ ਇਨਾਂ ਸਾਰੇ ਮੁੱਦਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਨੇ  ਕੰਗਨਾ ਰਣੌਤ ਨੂੰ ਪੇਸ ਹੋਣ ਲਈ ਸੱਦਿਆ ਹੈ, ਤਾਂ ਜੋ ਮੌਜੂਦਾ ਮੁੱਦੇ ‘ਤੇ ਹੋਰ ਜਅਿਾਦਾ ਡੂੰਘਾਈ ਅਤੇ ਬਿਹਤਰ ਢੰਗ ਨਾਲ ਚਰਚਾ ਕੀਤੀ ਜਾ ਸਕੇ।  ਅਦਾਕਾਰਾ ਨੂੰ   6 ਦਸੰਬਰ 2021 ਨੂੰ ਦੁਪਹਿਰ 12 ਵਜੇ ਪੇਸ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ।

ਦੱਸਣਯੋਗ  ਹੈ ਕਿ ਸਾਂਤੀ ਅਤੇ ਸਦਭਾਵਨਾ ਦੀ ਕਮੇਟੀ ਨੂੰ ਉਨਾਂ ਸਥਿਤੀਆਂ ਅਤੇ ਕਾਰਨਾਂ ‘ਤੇ ਵਿਚਾਰ ਕਰਨ ਦਾ ਅਧਿਕਾਰ ਹੈ ਜੋ ਰਾਸਟਰੀ ਰਾਜਧਾਨੀ ਵਿੱਚ ਫਿਰਕੂ ਸਦਭਾਵਨਾ ਨੂੰ ਵਿਗਾੜ ਸਕਦੇ ਹਨ। ਇਸ ਤੋਂ ਇਲਾਵਾ ਆਪਸੀ ਸਦਭਾਵਨਾ ਕਾਇਮ ਕਰਨ ਲਈ ਕਮੇਟੀ ਅਜਿਹੇ ਮਸਲਿਆਂ ਨੂੰ ਰੋਕਣ ਅਤੇ ਸਥਿਤੀ ਨਾਲ ਨਜਿੱਠਣ ਲਈ ਕਾਰਵਾਈ ਕਰ ਸਕਦੀ ਹੈ। ਇਸ ਕਮੇਟੀ ਨੂੰ ਮਾਨਤਾ ਦਿੰਦੇ ਹੋਏ ਭਾਰਤ ਦੀ ਸੁਪਰੀਮ ਕੋਰਟ ਨੇ ਕਮੇਟੀ ਦੀਆਂ ਸਿਫਾਰਸੀ ਸਕਤੀਆਂ ਨੂੰ ਵੀ ਬਰਕਰਾਰ ਰੱਖਿਆ ਹੈ, ਜਿਨਾਂ ਦੀ ਵਰਤੋਂ ਬਿਹਤਰ ਸਾਸਨ ਲਈ ਕੀਤੀ ਜਾ ਸਕਦੀ ਹੈ।

ਸੁਪਰੀਮ ਕੋਰਟ ਨੇ ਅਜੀਤ ਮੋਹਨ ਤੇ ਹੋਰ ਬਨਾਮ ਦਿੱਲੀ ਵਿਧਾਨ ਸਭਾ ਦੇ ਮਾਮਲੇ ਵਿੱਚ ਵੀ ਆਪਣਾ ਫੈਸਲਾ ਸੁਣਾਇਆ ਸੀ। ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ ਦੀ ਰਾਜਧਾਨੀ ਫਿਰਕੂ ਹਿੰਸਾ ਦੀ ਕਿਸੇ ਵੀ ਘਟਨਾ ਨੂੰ ਬਰਦਾਸਤ ਨਹੀਂ ਕਰ ਸਕਦੀ। ਇਸ ਤਰਾਂ ਵੱਖ-ਵੱਖ ਮੁੱਦਿਆਂ ਦੀ ਜਾਂਚ ਰਾਹੀਂ  ਸਾਂਤੀ ਬਹਾਲੀ ਅਤੇ ਰੋਕਥਾਮ ਦੇ ਉਪਾਅ ਕਰਨ ਸਬੰਧੀ ਕਮੇਟੀ ਦੀ ਚਿੰਤਾ ਜਾਇਜ ਅਤੇ ਗਲਤ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!