ਨਵਜੋਤ ਸਿੱਧੂ ਦਾ ਕੈਪਟਨ ਤੇ ਹਮਲਾ ; ਸੱਚ ਬੋਲਣ ਵਾਲਿਆ ਨੂੰ ਤੁਸੀਂ ਦੁਸ਼ਮਣ ਸਮਝਦੇ ਹੋ , ਅਪਣੇ ਡਰ ਅਤੇ ਅਸੁਰੱਖਿਆ ਕਾਰਨ ਉਨ੍ਹਾਂ ਨੂੰ ਧਮਕਾ ਰਹੇ ਹੋ
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਤੁਸੀਂ ਅਪਣੇ ਡਰ ਤੇ ਅਸੁਰੱਖਿਆ ਦੇ ਚਲਦੇ ਆਉਣੇ ਸਹਿਯੋਗੀਆ ਨੂੰ ਧਮਕਾ ਰਹੇ ਹੋ ? ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਜੋ ਸੰਸਦ ਅਤੇ ਵਿਧਾਇਕ ਜਨਤਾ ਦੇ ਮੁੱਦੇ ਉਠਾ ਰਹੇ ਹਨ , ਉਹ ਪਾਰਟੀ ਨੂੰ ਹੀ ਮਜਬੂਤ ਕਰ ਰਹੇ ਹਨ । ਉਹ ਅਪਣੇ ਲੋਕਤੰਤਰ ਅਧਿਕਾਰੀ ਦੀ ਵਰਤੋਂ ਕਰ ਰਹੇ ਹਨ । ਪਰ ਜਿਹੜਾ ਵੀ ਸੱਚ ਬੋਲਦਾ ਹੈ ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ। ਇਸ ਤਰ੍ਹਾਂ, ਤੁਸੀਂ ਆਪਣੇ ਪਾਰਟੀ ਦੇ ਸਹਿਕਰਮੀਆਂ ਨੂੰ ਡਰਾ ਰਹੇ ਹੋ, ਇਹ ਤੁਹਾਡੇ ਡਰ ਅਤੇ ਅਸੁਰੱਖਿਆ ਨੂੰ ਦਰਸਾਉਂਦਾ ਹੈ ।
ਸਿੱਧੂ ਨੇ ਇਸ ਪੂਰੇ ਮਾਮਲੇ ਵਿਚ ਉਨ੍ਹਾਂ ਸਾਰੇ ਵਿਧਾਇਕ ਅਤੇ ਸੰਸਦਾਂ ਦਾ ਬਚਾਅ ਕੀਤਾ ਹੈ , ਜੋ ਹਾਲ ਹੀ ਵਿਚ ਆਪਣੀ ਸਰਕਾਰ ਦੇ ਖਿਲਾਫ ਅਵਾਜ ਉਠਾ ਰਹੇ ਹਨ । ਸਿੱਧੂ ਨੇ ਕਿਹਾ ਕਿ ਉਹ ਸਭ ਜਨਤਾ ਲਈ ਕਰ ਰਹੇ ਹਨ। ਅਜਿਹਾ ਕਰਕੇ ਉਹ ਪਾਰਟੀ ਨੂੰ ਮਜਬੂਤ ਕਰ ਰਹੇ ਹਨ , ਲੇਕਿਨ ਇਹਨਾਂ ਅਵਾਜ ਉਠਾਉਣ ਵਾਲੇ ਨੇਤਾਵਾਂ ਨੂੰ ਜੋ ਧਮਕੀਆਂ ਮਿਲ ਰਹੀਆਂ ਹਨ । ਉਸ ਤੇ ਸਿੱਧੂ ਨੇ ਸਿੱਧੇ ਤੋਰ ਤੇ ਕੈਪਟਨ ਅਮਰਿੰਦਰ ਨੂੰ ਡਰਿਆ ਹੋਇਆ ਅਤੇ ਅਸੁਰੱਖਿਆ ਦੀ ਭਾਵਨਾ ਨਾਲ ਘਿਰਿਆ ਹੋਇਆ ਦੱਸਿਆ ਹੈ ।
Ministers, MLAs & MPs raising People’s Issues are strengthening the Party, fulfilling their Democratic Duty & exercising their Constitutional Right… But everyone who speaks the truth becomes your enemy. Thus, you threaten your party colleagues, exhibiting your fear & insecurity : Navjot Singh Sidhu