ਸਕੱਤਰੇਤ ਐਸੋਸੀਏਸ਼ਨ ਦੇ ਵਫਦ ਦੀ ਪ੍ਰਮੁੱਖ ਸਕੱਤਰ, ਆਮ ਰਾਜ ਪ੍ਰਬੰਧ ਨਾਲ ਹੋਈ ਮੀਟਿੰਗ
30 ਅਪ੍ਰੈਲ 2021 ਤੱਕ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪੇਸ਼ ਨਾ ਹੋਣ ਦੀ ਸੂਰਤ ਵਿੱਚ ਸਕੱਤਰੇਤ ਵਿਖੇ ਹੋਵੇਗਾ ਵੱਡਾ ਐਕਸ਼ਨ
ਚੰੜੀਗੜ੍ਹ 23 ਅਪ੍ਰੈਲ ( ) : ਅੱਜ ਸਕੱਤਰੇਤ ਵਿਖੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਜੁਆਂਇਟ ਐਕਸ਼ਨ ਕਮੇਟੀ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ । ਜਿਸ ਵਿਚ ਸਕੱਤਰੇਤ ਪ੍ਰਸਾਸ਼ਨ ਵੱਲੋਂ ਲੰਮੇਂ ਸਮੇਂ ਤੋਂ ਕਲਰਕ ਤੋਂ ਬਤੌਰ ਸੀਨੀਅਰ ਸਹਾਇਕ ਪੱਦ ਉੱਨਤੀਆਂ ਲੰਬਿਤ ਰਖਣ ਦਾ ਅਤੇ ਸਕੱਤਰੇਤ ਦੇ ਕਲਰਕਾ ਨੂੰ ਏ.ਸੀ.ਪੀ ਦਾ ਲਾਭ ਨਾ ਦੇਣ ਦਾ ਗੰਭੀਰ ਨੋਟਿਸ ਲਿਆ। ਮੀਟਿੰਗ ਵਿਚ ਸੇਵਾਦਾਰ ਤੋਂ ਬਤੌਰ ਮੁੱਖ ਸੇਵਾਦਾਰ/ਦਫਤਰੀ/ਰਿਕਾਰਡ ਲਿਫਟਰ/ਮਸ਼ੀਨਮੈਨ/ਰੀਸਟੋਰਰ/ਕਮੇਟੀ ਰੂਮ ਅਟੈਂਡੇਂਟ ਅਤੇ ਗੇਟ-ਕੀਪਰ ਦੀਆਂ ਪੱਦ ਉਨਤੀਆਂ ਦਾ ਵੀ ਨੋਟਿਸ ਲਿਆ ਗਿਆ। ਐਸੋਸ਼ੀਏਸ਼ਨ ਨੇ ਇਹ ਵੀ ਵਿਚਾਰ ਕੀਤਾ ਕਿ ਜੇਕਰ 30 ਅਪ੍ਰੈਲ ਤੱਕ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ ਤਾਂ ਜੁਆਂਇਟ ਐਕਸ਼ਨ ਕਮੇਟੀ ਵੱਲੋਂ ਸਕੱਤਰੇਤ ਵਿਖੇ ਤਿੱਖਾ ਸੰਘਰਸ਼ ਵਿੱਡ ਦਿੱਤਾ ਜਾਵੇਗਾ। ਮੀਟਿੰਗ ਉਪਰੰਤ ਐਸੋਸ਼ੀਏਸ਼ਨ ਦਾ ਇਕ ਵਫਦ ਪ੍ਰਮੁੱਖ ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ ਜੀ ਨੂੰ ਮਿਲਿਆ। ਪ੍ਰਮੁੱਖ ਸਕੱਤਰ ਜੀ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾ ਦੀਆਂ ਮੰਗਾ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਵੱਫਦ ਨੇ ਉਹਨਾ ਨੂੰ ਦੱਸਿਆ ਕਿ ਕਰੋਨਾਂ ਦੇ ਦੋਰਾਨ ਮੁਲਾਜ਼ਮ ਜੀ-ਜਾਨ ਨਾਲ ਕੰਮ ਕਰ ਰਹੇ ਹਨ, ਪ੍ਰੰਤੂ ਪ੍ਰਸ਼ਾਸਨ ਨਾਲ ਸਬੰਧਤ ਅਫਸਰ ਪੰਜਾਬ ਸਰਕਾਰ ਦੀਆਂ ਹਦਾਇਤਾ ਨੂੰ ਅਣ-ਗੋਲਿਆ ਕਰ ਕੇ ਆਪਣੇ ਪੱਧਰ ਤੇ ਬਣਾਏ ਨਿਯਮਾ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕਰ ਕੇ ਮੁਲਾਜ਼ਮਾ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਵਫਦ ਨੇ ਮੰਗ ਕੀਤੀ ਕੀ ਇਸ ਅਫਸਰ ਨੂੰ ਆਪ ਹੁਦਰੀਆਂ ਕਰਨ ਤੋਂ ਰੋਕਿਆ ਜਾਵੇ ਨਹੀਂ ਤਾਂ ਜੁਆਂਇਟ ਐਕਸ਼ਨ ਕਮੇਟੀ ਵੱਲੋਂ ਇਸ ਦੇ ਵਿਰੋਧ ਵਿਚ ਐਕਸ਼ਨ ਕੀਤਾ ਜਾਵੇਗਾ। ਐਸੋਸ਼ੀਏਸ਼ਨ ਵੱਲੋਂ ਕੁੱਲ 16 ਮੰਗਾ ਤੇ ਅਧਾਰਿਤ ਮੰਗ ਪੱਤਰ ਪ੍ਰਮੁੱਖ ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾ ਐਸੋਸੀਏਸ਼ਨ ਦੀ ਮੀਟਿੰਗ ਵਿਚ ਸੁਖਚੈਨ ਸਿੰਘ ਖਹਿਰਾ, ਮਿਥੁਨ ਚਾਵਲਾ,ਸੁਸ਼ੀਲ ਕੁਮਾਰ, ਬਲਰਾਜ ਸਿੰਘ, ਮਨਜਿੰਦਰ ਕੋਰ, ਸੁਖਜੀਤ ਕੋਰ, ਅਮਰਵੀਰ ਸਿੰਘ ਗਿੱਲ, ਪ੍ਰਵੀਨ ਕੁਮਾਰ, ਇੰਦਰਪਾਲ ਭੰਗੂ, ਮਨਜੀਤ ਸਿੰਘ, ਸੰਦੀਪ ਕੁਮਾਰ, ਕੁਲਵਿੰਦਰ ਸਿੰਘ, ਗੁਰਵੀਰ ਸਿੰਘ ਅਤੇ ਮਨਦੀਪ ਸਿੰਘ ਹਾਜ਼ਰ ਸਨ।