Punjab
ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ 7 ਜੁਲਾਈ ਨੂੰ ਮੋਹਾਲੀ ਵਿਖੇ ਹੋਵੇਗੀ — ਸੱਚਰ
ਛੇਵੇਂ ਪੇਅ ਕਮਿਸ਼ਨ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਅਤੇ ਸਿਹਤ ਵਿਭਾਗ ਦੇ ਫਾਰਮੇਸੀ ਅਫਸਰਾਂ ਦੇ ਬਰਾਬਰ ਪੇਅ ਪੈਰਟੀ ਲੈਣ ਲਈ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਅਗਵਾਈ ਹੇਠ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਗੁਰਦਵਾਰਾ ਸ੍ਰੀ ਅੰਬ ਸਾਹਿਬ ਵਿਖੇ ਸੱਤ ਜੁਲਾਈ ਦਿਨ ਬੁੱਧਵਾਰ ਨੂੰ ਇਕ ਵਜੇ ਬਾਅਦ ਦੁਪਿਹਰ ਨੂੰ ਬੁਲਾਈ ਗਈ ਹੈ
ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸੂਬਾ ਕਮੇਟੀ ਮੈਂਬਰਾਂ ਜਿਲਾ ਪ੍ਰਧਾਨਾਂ ਸਮੇਤ ਸਮੂੱਹ ਜਿਲਿਆਂ ਦੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਸੱਦਾ ਪੱਤਰ ਦਿਤਾ ਗਿਆ ਹੈ ਤਾਂ ਕਿ ਛੇਵੇ ਪੇਅ ਕਮਿਸ਼ਨ ਵੱਲੋਂ ਜੋ ਵੈਟਨਰੀ ਇੰਸਪੈਕਟਰਾਂ ਨਾਲ ਪੇਅ ਸਕੇਲਾਂ ਬਾਰੇ ਧੱਕਾ ਕੀਤਾ ਗਿਆ ਹੈ ਉਸ ਤੇ ਵੱਡੀ ਪੱਧਰ ਤੇ ਮੰਥਨ ਕਰਕੇ ਸਰਕਾਰ ਵਿਰੁੱਧ ਅਗਲਾ ਵੱਡਾ ਐਕਸ਼ਨ ਉਲੀਕਿਆ ਜਾਵੇ ਸ੍ਰੀ ਮਹਾਜ਼ਨ ਨੇ ਸਮੂੱਹ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਸੱਤ ਜੁਲਾਈ 2021 ਦਿਨ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਕ੍ਰਿਪਾਲਤਾ ਕਰੋ ਤਾਂ ਕਿ ਕੇਡਰ ਦੇ ਉਜਵਲ ਭਵਿੱਖ ਲ ਈ ਕੋਈ ਮਜਬੂਤ ਫੈਸਲਾ ਕੀਤਾ ਜਾ ਸਕੇ