Punjab

ਪੰਜਾਬ ਤੇ ਮੰਤਰੀਆਂ ਤੇ ਪਿਯੂਸ਼ ਗੋਇਲ ਵਿਚਕਾਰ ਬੈਠਕ ; ਕੇਂਦਰ ਸਰਕਾਰ ਸਿੱਧੀ ਅਦਾਇਗੀ ਦੇ ਫੈਸਲੇ ਤੇ ਅੜਿੰਗ

ਲੈਂਡ ਰਿਕਾਰਡ ਜਮ੍ਹਾ ਕਰਾਉਣ ਦਾ ਫੈਸਲਾ 6 ਮਹੀਨੇ ਲਈ ਟਲ ਗਿਆ

ਕੇਂਦਰ ਸਰਕਾਰ ਇਕ ਬਾਰ ਫਿਰ ਤੋਂ ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ਨੂੰ ਲੈ ਕੇ ਆਪਣੇ ਫੈਸਲੇ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ । ਸਿੱਧੀ ਅਦਾਇਗੀ ਦੇ ਮਾਮਲੇ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ , ਭਰਤ ਭੂਸ਼ਣ ਆਸ਼ੂ ਤੇ ਵਿਜੇ ਇੰਦਰ ਸਿੰਗਲਾ ਤੇ ਕੇਂਦਰੀ ਖੁਰਾਕ ਮੰਤਰੀ ਪਿਯੂਸ਼ ਗੋਇਲ ਦੇ ਵਿਚਕਾਰ ਬੈਠਕ ਹੋਈ ਹੈ । ਬੈਠਕ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਨੇ ਕਿਹਾ ਕੇ ਮੰਤਰੀ ਨੇ ਕਿਹਾ ਹੈ ਕਿ ਸਾਡੇ ਕੋਲ ਇਸ ਸਮੇ ਸਿਰਫ ਸਿੱਧੀ ਅਦਾਇਗੀ ਦਾ ਹੀ ਰਸਤਾ ਹੈ । ਦੂਜੇ ਪਾਸੇ ਪੰਜਾਬ ਸਿੱਧੀ ਅਦਾਇਗੀ ਦਾ ਵਿਰੋਧ ਕਰ ਰਿਹਾ ਹੈ , ਜਦੋ ਕੇ ਕੇਂਦਰ ਸਿੱਧੀ ਅਦਾਇਗੀ ਦੇ ਫੈਸਲੇ ਤੇ ਅੜਿਆ ਹੋਇਆ ਹੈ ।

ਇਸ ਤੋਂ ਪਹਿਲਾ ਵੀ ਇਕ ਬੈਠਕ ਹੋ ਚੁਕੀ ਹੈ , ਜਿਸ ਵਿਚ ਵੀ ਕੇਂਦਰ ਨੇ ਸਾਫ ਕਰ ਦਿੱਤਾ ਸੀ ਕਿ ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ ।  ਪਰ ਪੰਜਾਬ ਸਰਕਾਰ ਇਸ ਦਾ ਵਿਰੋਧ ਕਰ ਰਹੀ ਹੈ । ਪੰਜਾਬ ਦੀ ਦੂਜੀ ਬੈਠਕ ਵਿਚ ਵੀ ਕੇਂਦਰੀ ਮੰਤਰੀ ਨੇ ਸਾਫ ਕਰ ਦਿੱਤਾ ਹੈ ਕਿ ਸਿੱਧੀ ਅਦਾਇਗੀ ਤੋਂ ਬਿਨਾ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ । ਪੰਜਾਬ ਦੇ ਮੰਤਰੀਆਂ ਨੇ ਕਿਹਾ ਕਿ ਇਸ ਬੈਠਕ ਵਿਚ ਕੇਂਦਰ ਨਾਲ ਫਿਰ ਗੱਲ ਨਹੀਂ ਬਣੀ ਹੈ । ਜਦੋ ਕਿ ਲੈਂਡ ਰਿਕਾਰਡ ਜਮ੍ਹਾ ਕਰਾਉਣ ਦਾ ਫੈਸਲਾ 6 ਮਹੀਨੇ ਲਈ ਟਲ ਗਿਆ ਹੈ । ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਲ ਆੜਤੀ ਐਸੋਸੀਏਸ਼ਨ ਨਾਲ ਬੈਠਕ ਕਰਨਗੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!