Punjab
ਚਰਨਜੀਤ ਚੰਨੀ ਦੇ ਘਰ ਫਿਰ ਬੈਠਕ , ਪਰਗਟ ਸਿੰਘ ਤੇ ਸੁਖਜਿੰਦਰ ਰੰਧਾਵਾ ਮੌਜੂਦ
ਪੰਜਾਬ ਕਾਂਗਰਸ ਦੇ ਅੰਦਰ ਆਇਆ ਤੂਫ਼ਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਮਹਿਲਾ ਕਮਿਸ਼ਨ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਘਰ ਫਿਰ ਬੈਠਕ ਹੋ ਰਹੀ ਹੈ । ਇਸ ਬੈਠਕ ਵਿਚ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਤੇ ਵਿਧਾਇਕ ਪਰਗਟ ਸਿੰਘ ਸ਼ਾਮਿਲ ਹਨ । ਇਸ ਬੈਠਕ ਵਿਚ ਅਗਲੇ ਰਣਨੀਤੀ ਤੇ ਚਰਚਾ ਕੀਤੀ ਜਾ ਰਹੀ ਹੈ । ਚੰਨੀ ਸਮੇਤ ਕੁਝ ਲੀਡਰਾਂ ਵਲੋਂ ਮੀਡਿਆ ਅੱਗੇ ਆਪਣਾ ਪੱਖ ਰੱਖਣ ਦਾ ਫੈਸਲਾ ਕੀਤਾ ਸੀ । ਹਾਈਕਮਾਂਡ ਦੇ ਦਾਖ਼ਲ ਤੋਂ ਬਾਅਦ ਪ੍ਰੈਸ ਕਾਨਫਰੰਸ ਅੱਗੇ ਪਾ ਦਿਤੀ ਗਈ ਹੈ ।