Punjab

ਮਨਪ੍ਰੀਤ ਬਾਦਲ ਦੇ ਭਾਸ਼ਣ ਦੌਰਾਨ ਅਕਾਲੀ ਦਲ ਤੇ ਆਪ ਵਲੋਂ ਸਦਨ ਵਿੱਚ ਨਾਅਰੇਬਾਜੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਿਸ ਸਮੇਂ ਬਜਟ ਭਾਸ਼ਣ ਤੇ ਆਪਣਾ ਜਵਾਬ ਦੇ ਰਹੇ ਸਨ ਤਾਂ ਆਪ ਤੇ ਅਕਾਲੀ ਦਲ ਨੂੰ ਮਨਪ੍ਰੀਤ ਬਾਦਲ ਦੇ ਟੇਬਲ ਦੇ ਸਾਹਮਣੇ ਨਾਅਰੇਬਾਜੀ ਸ਼ੁਰ ਕਰ ਦਿੱਤੀ।

 

ਅਕਾਲੀ ਦਲ ਤੇ ਆਪ ਵਲੋਂ ਸਦਨ ਵਿੱਚ ਨਾਅਰੇਬਾਜੀ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਬਜਟ ਭਾਸ਼ਣ ਤੇ ਬੋਲਦਿਆਂ ਕਿਹਾ ਕਿ ਬਜਟ ਦੀ ਆਲੋਚਨਾ ਹੋਈ ਹੈ ਮੈਂ ਉਸਦਾ ਵੀ ਸਵਾਗਤ ਕਰਦਾ ਹਾਂ। ਲੋਕਤੰਤਰ ਵਿੱਚ ਹਰ ਇੱਕ ਨੂੰ ਅਧਿਕਾਰ ਹੈ। ਵਿੱਤ ਮੰਤਰੀ ਨੇ ਕਿ ਵਿੱਤ ਮੰਤਰੀ ਦਾ ਧਰਮ ਹੈ ਉਹ ਲੋਕਾਂ ਸਾਹਮਣੇ ਸਹੀ ਵਿੱਤੀ ਤੱਥ ਰੱਖੇ।

ਵਿੱਤ ਮੰਤਰੀ ਨੇ ਕਿਹਾ ਕਿ ਮੈਂ ਅਪਣੇ ਕਿਸਾਨਾਂ ਨੂੰ ਖ਼ੁਸ਼ ਦੇਖਣਾ ਚਾਹੁੰਦਾ ਹਾਂ। ਹਰ ਵਰਗ ਨੂੰ ਖੁਸ਼ ਦੇਖਣਾ ਚਾਹੁੰਦਾ ਹਾਂ ।ਇਸ ਸੂਬੇ ਬਾਰੇ ਕੁਦਰਤ ਨੇ ਖਾਸ ਤਕਦੀਰ ਲਿਖੀ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਬਜਟ ਦਾ ਅਸਰ ਬਸਤੀਆਂ ਵਿੱਚ ਦੇਖਣ ਨੂੰ ਮਿਲਣਾ ਜਿਸ ਤੋਂ ਪੈਨਸ਼ਨ ਦਾ ਇੰਤਜ਼ਾਰ ਹੁੰਦਾ ਹੈ। ਹੁਣ ਜਦੋਂ 1500 ਪੈਨਸ਼ਨ ਮਿਲੇਗੀ। ਲਡ਼ਕੀਆਂ ਨੂੰ 51000 ਰੁਪਏ ਸ਼ਗਨ ਦੀ ਰਾਸ਼ੀ ਮਿਲੇਗੀ ਤਾਂ ਬਜਟ ਦਾ ਅਸਰ ਪਤਾ ਲੱਗ ਜਾਵੇਗਾ। ਜਦੋ ਲੜਕੀਆਂ ਨੂੰ 50 ਫੀਸਦੀ ਨੌਕਰੀ ਮਿਲੇਗੀ ਤਾਂ ਆਉਣ ਵਾਲਾ ਸਮਾਂ ਯਾਦ ਕਰੇਗਾ ਕੇ ਕਾਂਗਰਸ ਨੇ ਚੰਗਾ ਕਦਮ ਚੁਕਿਆ ਸੀ।

ਮਨਪ੍ਰੀਤ ਬਾਦਲ ਨੇ ਕਿਹਾ ਕਿ 150 ਕਰੋੜ ਇਸ ਬਜਟ ਵਿੱਚ ਬੱਸਾਂ ਲਈ ਰੱਖਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਭਾਰਤ ਦੀ ਆਮਦਨ ਵਿੱਚ 2.80 ਫੀਸਦੀ ਹਿੱਸੇਦਾਰੀ ਪੰਜਾਬ ਦੀ ਹੈ । ਪੰਜਾਬ ਨੂੰ ਮਿਲਦਾ1.80 ਫੀਸਦੀ ਮਿਲਦਾ ਹੈ। ਇਸ ਲਈ 14 ਤੇ 15 ਵੇ ਵਿੱਤ ਕਮਿਸ਼ਨ ਨੇ ਕੋਈ ਅਸਾਨ ਨਹੀਂ ਕੀਤਾ।

ਮਨਪ੍ਰੀਤ ਬਾਦਲ ਨੇ ਕਿਹਾ ਪਰਮਿੰਦਰ ਸਿੰਘ ਢੀਂਡਸਾ ਨੇ ਸਵਾਲ ਖੜ੍ਹਾ ਕੀਤਾ ਕਿ ਬਜਟ ਵਿੱਚ ਤਨਖ਼ਾਹ ਕਮਿਸ਼ਨ ਲਈ ਬਜਟ ਵਿੱਚ ਪੈਸਾ ਨਹੀਂ ਰੱਖਿਆ ਮਨਪ੍ਰੀਤ ਬਾਦਲ ਨੇ ਕਿਹਾ ਕੋਈ ਹੋਰ ਇਹ ਪੁੱਛਦਾ ਤਾਂ ਗੱਲ ਹੋਰ ਸੀ, ਜਿਸ ਵਿੱਤ ਮੰਤਰੀ ਨੇ 5 ਬਾਰ ਬਜਟ ਪੇਸ਼ ਕੀਤਾ ਹੋਵੇ। ਉਹ ਇਹ ਗੱਲ ਕਹੇ ਤਨਖ਼ਾਹ ਕਮਿਸ਼ਨ ਲਈ 9000 ਕਰੋੜ ਨਹੀਂ ਰੱਖਿਆ ਗਿਆ।

ਵਿੱਤ ਮੰਤਰੀ ਨੇ ਮਜੀਠੀਆ ਨੂੰ ਕਿਹਾ ਕਿ ਤੁਸੀਂ ਨਹੀਂ ਸੱਤਾ ਵਿੱਚ ਆਉਣਾ ਹੈ। ਇਸ ਤੇ ਮਜੀਠੀਆ ਨੇ ਕਿਹਾ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿਸ ਦੀ ਸਰਕਾਰ ਅਉਣੀ ਹੈ। ਇਸ ਲਈ ਇਹ ਓਧਰ ਚਲੇ ਜਾਂਦੇ ਹਨ।ਮਨਪ੍ਰੀਤ ਬਾਦਲ ਨੇ ਕਿਹਾ ਕਿ 73 ਸਾਲ ਦੇ ਵਿੱਚ ਪਹਿਲਾਂ ਵਿੱਤ ਮੰਤਰੀ ਹਾਂ ਜਿਸ ਨੇ ਅਪਣੀ ਸਰਕਾਰ ਦੀ ਨੀਤੀਆਂ ਕਾਰਨ ਸਰਕਾਰ ਛੱਡੀ ਹੋਵੇ। ਵਿੱਤ ਮੰਤਰੀ ਨੇ ਕਿਹਾ ਕਿ ਪਹਿਲੀ ਬਾਰ 14000 ਕਰੋੜ ਪੂੰਜੀਗਤ ਖਰਚ ਲਈ ਰੱਖੇ ਗਏ ਹਨ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪੱਕੀਆਂ ਦੇਣਦਾਰੀਆ ਘੱਟ ਗਈਆਂ ਹਨ। ਪਰਮਿੰਦਰ ਸਿੰਘ ਢੀਂਡਸਾ ਕਹਿ ਰਹੇ ਹਨ ਕੇ ਸਰਕਾਰਾਂ ਤੇ ਆਪਣੇ ਹਿੱਤ ਹੁੰਦੇ ਹਨ। ਤਾਂ ਪਰਮਿੰਦਰ ਢੀਂਡਸਾ ਨੇ ਅਸਤੀਫ਼ਾ ਕਿਉਂ ਨਹੀਂ ਦਿੱਤੀ। ਵਿੱਤ ਮੰਤਰੀ ਨੇ ਕਿਹਾ ਕਿ ਕੈਪਟਨ ਸਾਹਿਬ ਅਖ਼ੀਰ ਵਿੱਚ ਛੱਕਾ ਮਾਰਿਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!