ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ-ਬਾਦਲ ਸੜਕ ਦੇ ਪੁਨਰ ਨਿਰਮਾਣ ਲਈ ਰੱਖਿਆ ਨੀਂਹ ਪੱਥਰ , 3621.00 ਲੱਖ ਰੁਪਏ ਦੀ ਆਵੇਗੀ ਲਾਗਤ
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ-ਬਾਦਲ ਸੜਕ ਦੇ ਪੁਨਰ ਨਿਰਮਾਣ ਲਈ ਰੱਖਿਆ ਨੀਂਹ ਪੱਥਰ
ਕਿਹਾ, 3621.00 ਲੱਖ ਰੁਪਏ ਦੀ ਆਵੇਗੀ ਲਾਗਤ
ਬਠਿੰਡਾ, 3 ਦਸੰਬਰ : ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿਕਾਸ ਕਾਰਜਾਂ ਦੀ ਲੜ੍ਹੀ ਤਹਿਤ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਵਲੋਂ 3621.00 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਬਠਿੰਡਾ-ਬਾਦਲ ਸੜਕ ਦੇ ਪੁਨਰ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਨੂੰ ਉੱਚ ਸ਼ਹਿਰ ਦੇ ਨਾਵਾਂ ਦੀ ਲਿਸਟ ਚ ਸ਼ਾਮਲ ਕਰਨ ਲਈ ਹਰ ਪੱਖ ਤੋਂ ਵਿਕਾਸ ਦੇ ਕਾਰਜ ਆਰੰਭੇ ਜਾਣਗੇ ਤੇ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਸੜਕ ਬਠਿੰਡਾ, ਬਾਦਲ ਘਿਉਵਾਲੀ ਐਮ.ਡੀ.ਆਰ 73 ਹੈ। ਇਹ ਸੜਕ ਬਠਿੰਡਾ ਡਬਵਾਲੀ ਰੋਡ ਨੂੰ ਡਬਵਾਲੀ ਰੋਡ ਮਲੋਟ ਨਾਲ ਮੁਲਾਉਂਦੀ ਹੈ। ਇਹ ਬਠਿੰਡਾ ਜ਼ਿਲ੍ਹਾ ਦੀ ਇਕ ਮਹੱਤਵਪੂਰਨ ਸੜਕ ਹੈ। ਇਸ ਸੜਕ ਦੀ ਵਿਧਾਨ ਸਭਾ ਹਲਕਾ ਬਠਿੰਡਾ ਵਿੱਚ ਕੁੱਲ ਲੰਬਾਈ 27.30 ਕਿਲੋਮੀਟਰ ਪੈਂਦੀ ਹੈ।
ਸ. ਬਾਦਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਦੀ ਰਿਪੇਅਰ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸੜਕ ਦੀ ਰਿਪੇਅਰ ਸਾਲ 2011-12 ਵਿਚ ਹੋਈ ਹੈ, ਹੁਣ ਇਸ ਸੜਕ ਦੀ ਹਾਲਤ ਬਹੁਤ ਖਰਾਬ ਹੈ। ਇਸ ਲਈ ਇਸ ਸੜਕ ਦੇ 0-1.87 ਕਿਲੋਮੀਟਰ ਤੱਕ ਦਾ ਕੰਮ ਹੈਡ 3054 ਪ੍ਰਗਤੀ ਅਧੀਨ ਹੈ। ਹੁਣ ਇਸ ਸੜਕ ਦਾ ਬਾਕੀ ਰਹਿੰਦਾ 25.43 ਕਿਲੋਮੀਟਰ ਦਾ ਨਵੀਕਰਨ ਦਾ ਕੰਮ ਪਾਸ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਲਗਭਗ ਚਾਰ ਪੰਜ ਮਹੀਨਿਆਂ ਵਿੱਚ ਖਤਮ ਹੋ ਜਾਵੇਗਾ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇਕੇ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜਨ ਗਰਗ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਅਜੈ ਮਲੂਜਾ, ਸ਼੍ਰੀ ਰੁਪਿੰਦਰ ਸਿੰਘ, ਸ਼੍ਰੀ ਗੁਰਇਕਬਾਲ ਸਿੰਘ ਚਾਹਲ, ਸ਼੍ਰੀ ਸੁਰਜੀਤ ਸਿੰਘ ਸੋਹੀ, ਸ਼੍ਰੀ ਗੁਰਜੰਟ ਸਿੰਘ ਕੁੱਟੀਵਾਲ, ਸ਼੍ਰੀ ਪਵਨ ਮਾਨੀ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।