‘ਜਿਸਦਾ ਖੇਤ, ਉਸਦੀ ਰੇਤ’ – ਕਿਸਾਨਾਂ ਲਈ ਵੱਡੀ ਰਾਹਤ, ਹੁਣ ਆਮ ਲੋਕਾਂ ਨੂੰ ਮਿਲ ਰਹੀ ਹੈ ਸਸਤੀ ਰੇਤ: ਹਰਮੀਤ ਸਿੰਘ ਸੰਧੂ
‘ਜਿਸਦਾ ਖੇਤ, ਉਸਦੀ ਰੇਤ’ ਯੋਜਨਾ ਨਾਲ ਰੇਤੇ ਦੀ ਕੀਮਤਾਂ ਵਿੱਚ ਆਈ 35% ਦੀ ਗਿਰਾਵਟ, ਹੁਣ 95 ਤੋਂ ਘਟ ਕੇ 60 ਰੁਪਏ ਪ੍ਰਤੀ ਕੁਇੰਟਲ ਵਿੱਚ ਉਪਲਬਧ
‘ਆਪ’ ਹਰ ਕਿਸਾਨ ਅਤੇ ਆਮ ਵਿਅਕਤੀ ਦੇ ਨਾਲ ਖੜ੍ਹੀ ਹੈ, ਅਸੀਂ ਲੋਕ-ਕੇਂਦ੍ਰਿਤ ਅਤੇ ਕਿਸਾਨ ਪੱਖੀ ਪਾਰਟੀ ਹਾਂ: ਸੰਧੂ
ਤਰਨਤਾਰਨ, 27 ਅਕਤੂਬਰ
ਤਰਨਤਾਰਨ ਜਿਮਨੀ ਚੋਣ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਰਦਰਸ਼ੀ ਫੈਸਲੇ “ਜਿਸਦਾ ਖੇਤ, ਉਸਦੀ ਰੇਤ” ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਲੋਕ-ਕੇਂਦ੍ਰਿਤ ਤੇ ਕਿਸਾਨ-ਹਿਤੈਸ਼ੀ ਸੋਚ ਦਾ ਉਦਾਹਰਨ ਹੈ। ਇਹ ਫੈਸਲਾ ਸਮੇਂ ਸਿਰ ਲੈ ਕੇ ਮਾਨ ਸਰਕਾਰ ਨੇ ਨਾ ਸਿਰਫ਼ ਕਿਸਾਨਾਂ ਨੂੰ ਸਹਾਰਾ ਦਿੱਤਾ ਹੈ ਸਗੋਂ ਆਮ ਲੋਕਾਂ ਨੂੰ ਵੀ ਵੱਡੀ ਰਹਾਤ ਦਿੱਤੀ ਹੈ।
ਸੂਬਾ ਸਰਕਾਰ ਦੀ ਇਸ ਪਹਿਲ, ਜੋ ਕੁਝ ਹਫ਼ਤੇ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ, ਨੇ ਪਹਿਲਾਂ ਹੀ ਸੂਬੇ ਭਰ ਵਿੱਚ ਰੇਤ ਦੇ ਭਾਅ ਵਿੱਚ 30 ਤੋਂ 35 ਪ੍ਰਤੀਸ਼ਤ ਤੱਕ ਕਮੀ ਲਿਆ ਦਿੱਤੀ ਹੈ। ਇਸ ਨਾਲ ਹੱੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੀਆਂ ਖੇਤੀਬਾੜੀ ਜ਼ਮੀਨਾਂ ਨੂੰ ਬਹਾਲ ਕਰਨ ਵਿੱਚ ਮਦਦ ਮਿਲੀ ਹੈ।
ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ‘ਆਪ’ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੈ। ਜਦੋਂ ਹੱੱੜ੍ਹਾਂ ਕਾਰਨ ਕਿਸਾਨਾਂ ਦੇ ਖੇਤ ਰੇਤ ਅਤੇ ਮਿੱਟੀ ਹੇਠ ਦੱਬ ਗਏ ਸਨ, ਤਾਂ ਉਨ੍ਹਾਂ ਨੂੰ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਭੱਜਣ ਦੀ ਬਜਾਏ, ਮਾਨ ਸਾਹਿਬ ਨੇ ਉਨ੍ਹਾਂ ਨੂੰ ਆਪਣੀ ਜ਼ਮੀਨ, ‘ਜਿਸਦਾ ਖੇਤ, ਉਸ ਦੀ ਰੇਤ’, ਯੋਜਨਾ ਦੇ ਤਹਿਤ ਬਿਨਾਂ ਕਿਸੇ ਪਰਮਿਟ ਜਾਂ ਐਨਓਸੀ ਦੀ ਲੋੜ ਦੇ ਵਾਪਸ ਲੈਣ ਦਾ ਅਧਿਕਾਰ ਦਿੱਤਾ। ਇਸ ਇੱਕਲੇ ਫੈਸਲੇ ਨੇ ਕਿਸਾਨਾਂ ਨੂੰ ਆਰਥਿਕ ਰਾਹਤ ਦਿੱਤੀ ਹੈ ਅਤੇ ਸਾਰਿਆਂ ਲਈ ਰੇਤ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਸਰਕਾਰ ਦਾ ਦ੍ਰਿਸ਼ਟੀਕੋਣ ਸੱਚੇ ਸ਼ਾਸਨ, ਤੇਜ਼, ਪਾਰਦਰਸ਼ੀ ਅਤੇ ਭਲਾਈ ‘ਤੇ ਕੇਂਦ੍ਰਿਤ ਹੈ। ਹੜ੍ਹ ਪ੍ਰਭਾਵਿਤ ਜ਼ਮੀਨ ਮਾਲਕਾਂ ਨੂੰ ਨੌਕਰਸ਼ਾਹੀ ਰੁਕਾਵਟਾਂ ਤੋਂ ਬਿਨਾਂ ਆਪਣੇ ਖੇਤਾਂ ਤੋਂ ਰੇਤ ਚੁੱਕਣ ਦੀ ਆਗਿਆ ਦੇ ਕੇ, ਸਰਕਾਰ ਨੇ ਨਾ ਸਿਰਫ਼ ਜ਼ਮੀਨ ਦੀ ਬਹਾਲੀ ਨੂੰ ਤੇਜ਼ ਕੀਤਾ ਹੈ ਬਲਕਿ ਰੇਤ ਦੀ ਸਪਲਾਈ ਵਿੱਚ ਵਾਧਾ ਵੀ ਯਕੀਨੀ ਬਣਾਇਆ ਹੈ, ਜਿਸ ਨਾਲ ਪਹਿਲਾਂ ਦੇ ਮੁਕਾਬਲੇ ਕੀਮਤਾਂ ਸਥਿਰ ਹੋਈਆਂ ਹਨ।
ਸੰਧੂ ਨੇ ਕਿਹਾ ਕਿ ਅਜਿਹੇ ਲੋਕ-ਪੱਖੀ ਕਦਮਾਂ ਕਾਰਨ ਹੀ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦਾ ਪਿਆਰ ਅਤੇ ਵਿਸ਼ਵਾਸ ਕਮਾਇਆ ਹੈ। ਚਾਹੇ ਉਹ ਮੁਫ਼ਤ ਬਿਜਲੀ ਹੋਵੇ, ਬਿਹਤਰ ਸਕੂਲ ਹੋਣ, ਬਿਹਤਰ ਸਿਹਤ ਸੇਵਾਵਾਂ ਹੋਣ ਜਾਂ ਕਿਸਾਨਾਂ ਦਾ ਸਮਰਥਨ ਹੋਵੇ, ਭਗਵੰਤ ਮਾਨ ਦੀ ਸਰਕਾਰ ਦਾ ਹਰ ਫੈਸਲਾ ਆਮ ਨਾਗਰਿਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।
ਤਰਨਤਾਰਨ ਦੇ ਲੋਕਾਂ ਨੂੰ ਆਉਣ ਵਾਲੀਆਂ ਜਿਮਨੀ ਚੋਣ ਵਿੱਚ ‘ਆਪ’ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ, ਸੰਧੂ ਨੇ ਕਿਹਾ, “ਆਪ’ ਨੂੰ ਵੋਟ ਇਮਾਨਦਾਰ ਸ਼ਾਸਨ ਅਤੇ ਤੇਜ਼ ਕਾਰਵਾਈ ਲਈ ਵੋਟ ਹੈ। ਆਓ ਆਪਾਂ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰੀਏ ਤਾਂ ਜੋ ਇਕੱਠੇ ਮਿਲ ਕੇ ਅਸੀਂ ਇੱਕ ਮਜ਼ਬੂਤ, ਸਵੈ-ਨਿਰਭਰ ਪੰਜਾਬ ਬਣਾ ਸਕੀਏ ਜਿੱਥੇ ਹਰ ਕਿਸਾਨ, ਹਰ ਮਜ਼ਦੂਰ ਅਤੇ ਹਰ ਨੌਜਵਾਨ ਨੂੰ ਇਨਸਾਫ਼ ਅਤੇ ਮੌਕਾ ਮਿਲੇ।
