Punjab

‘ਮਾਂ’: ਮਦਰਜ਼ ਡੇ ਦੇ ਮੌਕੇ ‘ਤੇ ਰਿਲੀਜ਼ ਹੋ ਰਹੀ ਹੈ ਹੁਮਬਲ ਮੋਸ਼ਨ ਪਿਕਚਰਜ਼ ਦੀ ਨਵੀ ਫਿਲਮ!

 30 ਮਾਰਚ 2022 | ਮਾਂ ਦਿਵਸ ਦੇ ਮੌਕੇ ‘ਤੇ, ਹੰਬਲ ਮੋਸ਼ਨ ਪਿਕਚਰਜ਼ ਨੇ ਹਾਲ ਹੀ ਵਿੱਚ ਆਪਣੀ ਨਵੀਂ ਫਿਲਮ ‘ਮਾਂ’ ਦੀ ਘੋਸ਼ਣਾ ਕੀਤੀ, ਆਉਣ ਵਾਲੀ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦੇ ਪਹਿਲੇ ਪੋਸਟਰ ਅਤੇ ਰਿਲੀਜ਼ ਦੀ ਮਿਤੀ 6 ਮਈ 2022 ਦਾ ਖੁਲਾਸਾ ਕੀਤਾ। ਫਿਲਮ ‘ਮਾਂ’ ਨੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਬੱਬਲ ਰਾਏ, ਪ੍ਰਿੰਸ ਕੰਵਲਜੀਤ, ਵੱਡਾ ਗਰੇਵਾਲ, ਰਘੁਵੀਰ ਬੋਲੀ, ਅਤੇ ਆਰੂਸ਼ੀ ਸ਼ਰਮਾ ਦੀ ਇੱਕ ਸ਼ਾਨਦਾਰ ਕਾਸਟ ਦਾ ਵਾਅਦਾ ਕੀਤਾ ਹੈ। ਇੱਕ ਵੱਖਰੇ ਦ੍ਰਿਸ਼ਟੀਕੋਣ ਵਾਲੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਰਾਣਾ ਰਣਬੀਰ ਨੇ ਕਹਾਣੀ ਲਿਖੀ ਹੈ। ਪੂਰੇ ਪ੍ਰੋਜੈਕਟ ਨੂੰ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਜਏ ਕੇ ਅਤੇ ਦੇਸੀ ਕਰੂ ਇਸ ਫਿਲਮ ਦੇ ਸੰਗੀਤ ਦੇ ਨਿਰਦੇਸ਼ਕ ਹਨ। ਗੀਤਾਂ ਦੇ ਬੋਲ ਹੈਪੀ ਰਾਏਕੋਟੀ, ਰਿੱਕੀ ਖਾਨ ਅਤੇ ਫਤਿਹ ਸ਼ੇਰਗਿੱਲ ਨੇ ਲਿਖੇ ਹਨ, ਜਿਨ੍ਹਾਂ ਨੂੰ ਸਰਦੂਲ ਸਿਕੰਦਰ, ਅਮਰ ਨੂਰੀ, ਹਰਭਜਨ ਮਾਨ, ਫਿਰੋਜ਼ ਖਾਨ, ਕਮਲ ਖਾਨ, ਕਰਮਜੀਤ ਅਨਮੋਲ ਅਤੇ ਰਿੱਕੀ ਖਾਨ ਨੇ ਆਵਾਜ਼ ਦਿੱਤੀ ਹੈ। ਫਿਲਮ ਦੀ ਟੈਗ ਲਾਈਨ “ਮਾਂ ਤਾ ਮਿੱਤਰੋ ਜੱਗ ਤੇ ਰੱਬ ਦੇ ਰੂਪ ਜਿਹੀ” ਆਪਣੇ ਆਪ ਵਿਚ ਅਸਲੀਅਤ ਅਤੇ ਕਹਾਣੀ ਨੂੰ ਬਿਆਨ ਕਰਦੀ ਹੈ ਕਿ ਫਿਲਮ ਸਾਨੂੰ ਕਿਸ ਤਰਾਹ ਕਹਾਣੀ ਨਾਲ ਰੂਬਰੂ ਕਰਾਏਗੀ ਅਤੇ ਉਹ ਅਸਲੀਅਤ ਨੂੰ ਪਰਦੇ ‘ਤੇ ਕਿਵੇਂ ਉਜਾਗਰ ਕਰੇਗੀ।

ਗਿੱਪੀ ਗਰੇਵਾਲ ਨੇ ਇਸ ਨਵੇਂ ਪ੍ਰੋਜੈਕਟ ਬਾਰੇ ਆਪਣੇ ਉਤਸਾਹ ਨੂੰ ਸਾਂਝਾ ਕਰਦੇ ਹੋਏ ਕਿਹਾ, “ਭਾਵੇਂ ਮੈਂ ਲਗਭਗ ਦੋ ਦਹਾਕਿਆਂ ਤੋਂ ਇੰਡਸਟਰੀ ਦਾ ਹਿੱਸਾ ਰਿਹਾ ਹਾਂ, ਮੈਂ ਕਈ ਪ੍ਰੋਜੈਕਟਾਂ ਦਾ ਨਿਰਮਾਣ, ਨਿਰਦੇਸ਼ਨ ਕੀਤਾ ਹੈ ਅਤੇ ਕਈ ਫ਼ਿਲਮਾਂ ਵਿਚ ਭੂਮਿਕਾਵਾਂ ਨਿਭਾਈਆਂ ਹਨ  ਪਰ ਇਹ ਪ੍ਰੋਜੈਕਟ ਮੇਰੇ ਦਿਲ ਦੇ ਬਹੁਤ ਨੇੜੇ ਹੈ ਤੇ ਇਸ ਲਈ ਮੈਂ ਬਹੁਤ ਉਤਸਾਹਿਤ ਹਾਂ| ਅਸਲ ਜੀਵਨ ਵਿੱਚ ਮਾਂ ਹੀ ਰੱਬ ਦਾ  ਰੂਪ ਹੈ  ਤੇ ਇਹ ਫ਼ਿਲਮ ਸਾਰੀਆਂ ਮਾਵਾਂ ਲਈ ਇੱਕ ਤੋਹਫ਼ਾ ਹੋਵੇਗੀ। ਨਾਲ ਹੀ, ਫ਼ਿਲਮਾਂ ‘ਅਰਦਾਸ’ ਅਤੇ ‘ਅਰਦਾਸ ਕਰਾਂ’ ਲਈ ਇਹਨਾ ਪਿਆਰ ਮਿਲਣ ਤੋਂ ਬਾਅਦ, ਮੈਂ ਉਸੇ ਤੱਤ ਦੀ ਇਸ ਫਿਲਮ ਲਈ ਹੋਰ ਵੀ ਉਤਸ਼ਾਹਿਤ ਹਾਂ।”

ਫਿਲਮ ਦੀ ਵਿਸ਼ਵਵਿਆਪੀ ਵੰਡ ਮਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਕੀਤੀ ਜਾਏਗੀ  ਫਿਲਮ ਦਾ ਸੰਗੀਤ, ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਫਿਲਮ ‘ਮਾਂ’ 6 ਮਈ 2022 ਨੂੰ ਸਿਨੇਮਾਘਰਾਂ ਵਿੱਚ ‘ਮਾਂ ਦਿਵਸ’ ਮਨਾਏਗੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!