ਪੀ ਐਸ ਐੱਮ ਐਸ ਯੂ ਵੱਲੋ 28 ਤੋਂ 30 ਜੂਨ ਤੱਕ ਮੁਕੰਮਲ ਕਰਮਚਾਰੀਆਂ ਦੀ ਹੜ੍ਹਤਾਲ ਦਾ ਐਲਾਨ
ਜੱਥੇਬੰਦੀ ਵੱਲੋਂ ਮੁਲਾਜ਼ਮਾ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ । ਇਸ ਲਈ ਜੱਥੇਬੰਦੀ ਨੂੰ ਮਿਤੀ 06-06-2021 ਨੂੰ ਵੱਡੇ ਸੰਘਰਸ਼ ਉਲੀਕਣ ਲਈ ਮਜਬੂਰ ਹੋਣਾ ਪਿਆ ਅਤੇ ਮਿਤੀ 22-06-2021 ਤੋਂ 27-06-2021 ਤੱਕ ਸਮੂਹ ਪੰਜਾਬ ਦੇ ਮਨੀਸਟੀਰੀਅਲ ਕਾਮਿਆਂ ਵੱਲੋਂ ਦਫਤਰਾਂ ਤੋਂ ਵਾਕ ਆਊਟ ਕੀਤਾ ਗਿਆ ਅਤੇ ਕਲਮਛੋੜ ਹੜਤਾਲ ਕੀਤੀ ਗਈ। ਪ੍ਰੰਤੂ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ ਸਗੋਂ ਲੰਗੜਾ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਜਿਸਨੂੰ ਜੱਥੇਬੰਦੀ ਮੁੱਢ ਤੋਂ ਨਕਾਰਦੀ ਹੈ । ਮੌਜੂਦਾ ਕਾਂਗਰਸ ਸਰਕਾਰ ਵੱਲੋਂ ਆਪਣੇ ਰਾਜ ਦਾ ਸਮਾਂ ਲੱਗਭੱਗ ਪੂਰਾ ਕਰਨ ਉਪਰੰਤ ਵੀ ਮੁਲਾਜ਼ਮਾਂ ਦੀ ਸਾਰ ਨਹੀਂ ਲਈ। ਇਸ ਲਈ ਜੱਥੇਬੰਦੀ ਮਿਤੀ 28-06-2021, 29-06-2021 ਅਤੇ 30-06-2021 ਦੀ ਕਲਮਛੋੜ, ਕੰਮਪਿਊਟਰ ਬੰਦ, ਆਨਲਾਈਨ ਕੰਮ ਬੰਦ ਕਰਨ ਦਾ ਐਲਾਨ ਕਰਦੀ ਹੈ।
ਸਮੂਹ ਸੂਬਾ ਕਾਰਜਕਾਰਨੀ, ਜ਼ਿਲ੍ਹਾ ਕਾਰਜਕਾਰੀ ਅਤੇ ਵਿਭਾਗੀ ਸੂਬਾ ਅਹੁਦੇਦਾਰਾਂ ਸਹਿਬਾਨ ਨੂੰ ਇਹ ਐਕਸ਼ਨ ਸਖ਼ਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਇਸਦੇ ਨਾਲ ਹੀ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਐਕਸ਼ਨ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਜਾਂਦੀ ਹੈ।
ਇਸਤੋਂ ਇਲਾਵਾ ਸਰਕਾਰ ਵੱਲੋਂ ਜੇਕਰ ਅਜੇ ਵੀ ਮੁਲਾਜ਼ਮ ਮੰਗਾਂ ਦੀ ਪੂਰਤੀ ਅਤੇ ਤਨਖਾਹ ਕਮਿਸ਼ਨ ਵਿੱਚ ਰਹਿ ਗਈਆਂ ਉਣਤਾਈਆਂ ਨਾ ਦੂਰ ਕੀਤੀਆਂ ਗਈਆਂ ਤਾਂ ਜੱਥੇਬੰਦੀ ਮਿਤੀ 30-06-2021 ਨੂੰ ਮੀਟਿੰਗ ਕਰਕੇ ਅਗਲੇ ਐਕਸ਼ਨ ਦੇਣ ਲਈ ਮਜਬੂਰ ਹੋਵੇਗੀ। ਜਿਸਦੀ ਪੂਰਨ ਜ਼ਿਮੇਵਾਰੀ ਰਾਜ ਸਰਕਾਰ ਦੀ ਹੋਵੇਗੀ ਜੀ