ਲਿਕੁਇਡ ਆਕਸੀਜ਼ਨ ਗੈਸ ਉਤਪਾਦਕਾਂ ਨੂੰ ਲਿਕੁਇਡ ਆਕਸੀਜ਼ਨ ਗੈਸ ਦੀ ਵਰਤੋਂ ਸਿਰਫ ਮੈਡੀਕਲ ਮੰਤਵ ਲਈ ਹੀ ਕਰਨ ਦੀ ਆਦੇਸ਼
ਲਿਕੁਇਡ ਆਕਸੀਜ਼ਨ ਗੈਸ ਉਤਪਾਦਕਾਂ ਨੂੰ ਲਿਕੁਇਡ ਆਕਸੀਜ਼ਨ ਗੈਸ
ਦੀ ਵਰਤੋਂ ਸਿਰਫ ਮੈਡੀਕਲ ਮੰਤਵ ਲਈ ਹੀ ਕਰਨ ਦੀ ਆਦੇਸ਼
ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ :
ਜਿ਼ਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਦੀ ਹਦੂਦ ਅੰਦਰ ਪੈਂਦੇ ਆਕਸੀਜ਼ਨ ਗੈਸ ਪੈਦਾ ਕਰਨ ਵਾਲੇ ਗੈਸ ਉਤਪਾਦਕਾਂ ਨੂੰ ਆਦੇਸ਼ ਦਿੱਤੇ ਹਨ ਕਿ ਲਿਕੁਇਡ ਆਕਸੀਜ਼ਨ ਗੈਸ ਦੀ ਵਰਤੋਂ ਮੈਡੀਕਲ ਮੰਤਵ ਤੋਂ ਬਿਨਾਂ ਕਿਸੇ ਹੋਰ ਮੰਤਵ ਲਈ ਨਾ ਕੀਤੀ ਜਾਵੇ। ਉਨ੍ਹਾਂ ਇਹ ਆਦੇਸ਼ ਵੀ ਜਾਰੀ ਕੀਤੇ ਹਨ ਕਿ ਸਮੂਹ ਗੈਸ ਉਤਪਾਦਕ ਜਮ੍ਹਾਂ ਕੀਤੇ ਲਿਕੁਇਡ ਆਕਸੀਜ਼ਨ ਗੈਸ ਦੇ ਭੰਡਾਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਲਿਕੁਇਡ ਆਕਸੀਜ਼ਨ ਦੇ ਮਿਥੇ ਰੇਟਾਂ ’ਤੇ ਹੀ ਜਮ੍ਹਾਂ ਕਰਵਾਉਣ।
ਜਿ਼ਲ੍ਹਾ ਮੈਜਿਸਟਰੇਟ ਨੇ ਇਹ ਆਦੇਸ਼ ਵੀ ਦਿੱਤੇ ਹਨ ਕਿ ਲਿਕੁਇਡ ਆਕਸੀਜ਼ਨ ਗੈਸ ਦੇ ਸਟਾਕ ਨੂੰ ਕੇਵਲ ਮੈਡੀਕਲ ਮੰਤਵ ਲਈ ਹੀ ਵਰਤਣਾ ਯਕੀਨੀ ਬਣਾਇਆ ਜਾਵੇ। ਜਿ਼ਲ੍ਹਾ ਮੈਜਿਸਟਰੇਟ ਨੇ ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਹਿ ਤਹਿਤ ਆਕਸੀਜ਼ਨ ਉਤਪਾਦਕਾਂ ਨੂੰ ਇਹ ਹੁਕਮ ਵੀ ਦਿੱਤੇ ਗਏ ਹਨ ਕਿ ਲਿਕੁਇਡ ਆਕਸੀਜ਼ਨ ਗੈਸ ਦਾ ਵੱਧ ਤੋਂ ਵੱਧ ਉਤਪਾਦਨ ਕਰਨ ਅਤੇ ਮੈਡੀਕਲ ਲਿਕੁਇਡ ਆਕਸੀਜ਼ਨ ਗੈਸ ਦੀ ਵਰਤੋਂ ਮੈਡੀਕਲ ਮੰਤਵ ਤੋਂ ਬਿਨਾਂ ਕਿਸੇ ਹੋਰ ਮੰਤਵ ਲਈ ਨਾ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ।
ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਡਿਜਾਸਟਰ ਮੈਨੇਜ਼ਮੈਂਟ ਐਕਟ 2005 ਅਤੇ ਆਈ.ਪੀ.ਸੀ. ਦੀ ਧਾਰਾ 1860 ਅਧੀਨ ਕਾਰਵਾਈ ਕੀਤੀ ਜਾਵੇਗੀ।