*ਲਾਰੈਂਸ ਬਿਸ਼ਨੋਈ ਨੇ ਮੰਨਿਆ , ਸਾਡੇ ਗੈਂਗ ਨੇ ਮੂਸੇਵਾਲਾ ਨੂੰ ਮਾਰਿਆ, ਇਸ ਵਾਰ ਇਹ ਕੰਮ ਮੇਰਾ ਨਹੀਂ ਹੈ*
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਬੂਲ ਕੀਤਾ ਹੈ ਕਿ ਸਿੱਧੂ ਮੂਸੇਵਾਲ ਨੂੰ ਉਸ ਦੇ ਗੈਂਗ ਦੇ ਮੈਂਬਰਾਂ ਨੇ ਮਾਰਿਆ ਹੈ ਪਰ ਇਸ ਵਿੱਚ ਉਸਦਾ ਕੋਈ ਹੱਥ ਨਹੀਂ ਹੈ ।
ਲਾਰੇਂਸ ਬਿਸ਼ਨੋਈ ਨੇ ਕਿਹਾ, ‘ਇਸ ਵਾਰ ਇਹ ਕੰਮ ਮੇਰਾ ਨਹੀਂ ਹੈ ਕਿਉਂਕਿ ਮੈਂ ਲਗਾਤਾਰ ਤਿਹਾੜ ਜੇਲ ‘ਚ ਸੀ ਅਤੇ ਫੋਨ ਵੀ ਨਹੀਂ ਵਰਤ ਰਿਹਾ ਸੀ, ਬਿਸ਼ਨੋਈ ਨੇ ਕਿਹਾ ਮੂਸੇਵਲਾ ਦੇ ਕਤਲ ਦੀ ਖ਼ਬਰ ਜੇਲ ਵਿੱਚ ਟੀ ਵੀ ਦੇਖ ਕੇ ਮਿਲੀ ਸੀ , ਪਰ ਮੈਂ ਕਬੂਲ ਕਰਦਾ ਹਾਂ ਕਿ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸਾਡੇ ਗੈਂਗ ਦਾ ਹੱਥ ਹੈ।’ ਲਾਰੈਂਸ ਬਿਸ਼ਨੋਈ ਨੇ ਕਬੂਲ ਕੀਤਾ ਹੈ ਕਿ ਸਾਡੇ ਗੈਂਗ ਦੇ ਮੈਂਬਰ ਨੇ ਮੂਸੇਵਾਲਾ ਨੂੰ ਮਾਰਿਆ ਹੈ। ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਕਾਲਜ ਸਮੇਂ ਤੋਂ ਮੇਰਾ ਵੱਡਾ ਭਰਾ ਸੀ, ਸਾਡੇ ਗਰੁੱਪ ਨੇ ਉਸ ਦੀ ਮੌਤ ਦਾ ਬਦਲਾ ਲਿਆ ਹੈ। ਦੱਸਣਯੋਗ ਹੈ ਕਿ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਕਤਲ ਦੀ ਜਿੰਮੇਵਾਰੀ ਲਈ ਸੀ