ਸ਼ਹੀਦੇ ਆਜ਼ਮ ਭਗਤ ਸਿੰਘ ਸ਼ਹੀਦੀ ਦਿਵਸ ਨੂੰ ਸਮਰਪਿਤ ਦਾਖ਼ਲਾ ਮੁਹਿੰਮ 2022-23 ਦਾ ਆਗਾਜ਼
ਸ਼ਹੀਦੇ ਆਜ਼ਮ ਭਗਤ ਸਿੰਘ ਸ਼ਹੀਦੀ ਦਿਵਸ ਨੂੰ ਸਮਰਪਿਤ ਦਾਖ਼ਲਾ ਮੁਹਿੰਮ 2022-23 ਦਾ ਆਗਾਜ਼
ਸ਼ਹੀਦ ਭਗਤ ਸਿੰਘ ਜੀ ਦੀ ਸੋਚ ਸਿੱਖਿਅਤ ਸਮਾਜ ਸਮੇਂ ਦੀ ਜਰੂਰਤ- ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ
ਪਟਿਆਲਾ 25 ਮਾਰਚ ( ) ਸਿੱਖਿਆ ਵਿਭਾਗ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਵਧਾਉਣ ਲਈ ਸੈਸ਼ਨ 2022-23 ਲਈ ‘ਈਚ ਵਨ ਬਰਿੰਗ ਵਨ’ ਦਾਖ਼ਲਾ ਮੁਹਿੰਮ ਸਬੰਧੀ ਵਿਭਾਗੀ ਹਦਾਇਤਾਂ ਅਨੁਸਾਰ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਇਸ ਮੁਹਿੰਮ ਨੂੰ ਬਲ ਦੇਣ ਲਈ ਅੱਜ ਜ਼ਿਲ੍ਹਾ ਸਿੱਖਿਆ ‘ਤੇ ਸਿਖਲਾਈ ਸੰਸਥਾ ਨਾਭਾ ਵਿਖੇ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ। ਇਹ ਈਵੈਂਟ ਡੀ.ਈ.ਓ ਐਲੀਮੈਂਟਰੀ ਦੀ ਅਗਵਾਈ ਵਿੱਚ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਦਾਖ਼ਲਾ ਮੁਹਿੰਮ ਤਹਿਤ ਐਨਰੋਲਮੈਂਟ ਬੂਸਟਰ ਟੀਮਾਂ ਦਾ ਵੱਖ-ਵੱਖ ਪੱਧਰਾਂ ਤੇ ਗਠਨ ਕੀਤਾ ਜਾ ਰਿਹਾ ਹੈ । ਜ਼ਿਲ੍ਹੇ ਦੇ ਸਮੂਹ ਅਧਿਕਾਰੀ, ਅਤੇ ਅਧਿਆਪਕਾਂ ਦੇ ਸਹਿਯੋਗ ਨਾਲ਼ ਜ਼ਿਲ੍ਹੇ ਵਿੱਚ ਦਾਖ਼ਲਾ ਮੁਹਿੰਮ ਚਲਾਈ ਜਾ ਰਹੀ ਹੈ। ਡੀ.ਈ.ਓ ਸਾਹਿਬ ਨੇ ਦੱਸਿਆ ਕਿ ਇਹ ਦਿਨ ਚੁੁਣਨ ਦਾ ਮੁੱਖ ਕਾਰਨ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਆਮ ਅਤੇ ਖ਼ਾਸ ਤੱਕ ਪਹੁੰਚਾਉਣਾ ਹੈ। ਡਾਇਟ ਪ੍ਰਿੰਸੀਪਲ ਸੰਦੀਪ ਨਾਗਰ ਨੇ ਵੀ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਡਾਇਟ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਉਤਸਾਹਿਤ ਕੀਤਾ। ਡਾਇਟ ਦੇ ਵਿਦਿਆਰਥੀਆਂ ਨੇ ਵੀ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਵੱਖ- ਵੱਖ ਪੇਸ਼ਕਾਰੀਆਂ ਦਿੱਤੀਆਂ। ਬੀ.ਪੀ.ਈ.ਓ ਭਾਦਸੋਂ-1 ਹੰਸ ਰਾਜ ਅਤੇ ਬੀ.ਪੀ.ਈ.ਓ ਬਾਬਰਪੁਰ ਹਰਤੇਜ ਸਿੰਘ ਨੇ ਵੀ ਦਾਖ਼ਲਾ ਮੁਹਿੰਮ ਨੂੰ ਵਧਾਉੁਣ ਲਈ ਆਪਣੇ ਅਣਮੁੱਲੇ ਵਿਚਾਰ ਦਿੱਤੇ। ਇਸ ਮੌਕੇ ਲੈਕਚਰਾਰ ਰਵਿੰਦਰ ਸ਼ਰਮਾ, ਲੈਕਚਰਾਰ ਯਾਦਵਿੰਦਰ ਸਿੰਘ, ਡਾ.ਨਰਿੰਦਰ ਸਿੰਘ ਸਹਾਇਕ ਜ਼ਿਲ੍ਹਾ ਕੋਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਪ੍ਰਦੀਪ ਕੁਮਾਰ ਸ਼ਰਮਾ ਬੀ.ਐੱਮ.ਟੀ, ਰਮਨ ਕੁਮਾਰ ਬੀ.ਐਮ.ਟੀ,ਬਲਵਿੰਦਰ ਸਿੰਘ ਹੈੱਡ ਟੀਚਰ ਪੱਕਾ ਬਾਗ, ਸੁਲਤਾਨਾ ਬੇਗਮ ਈਟੀਟੀ ਪੱਕਾ ਬਾਗ, ਮੈਡਮ ਰਮਨਪ੍ਰੀਤ, ਮੇਜਰ ਸਿੰਘ, ਅਨੂਪ ਸ਼ਰਮਾਂ, ਪਰਵਿੰਦਰ ਸਿੰਘ ਆਦਿ ਸ਼ਾਮਿਲ ਹੋਏ।