ਕੇਜਰੀਵਾਲ ਵਲੋਂ ਸਰਕਾਰ ਆਉਂਣ ਤੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ , ਕਿਹਾ ਕਿ ਆਪਣੇ ਵੱਡੇ ਭਾਈ ਨੂੰ ਮੌਕਾ ਦੇ ਕੇ ਦੇਖੋ
ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਪ ਦੇ ਸਰਕਾਰ ਆਉਂਣ ਤੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ । ਕੇਜਰੀਵਾਲ ਨੇ ਕਿਹਾ ਕਿ ਆਪਣੇ ਵੱਡੇ ਭਾਈ ਨੂੰ ਮੌਕਾ ਦੇ ਕੇ ਦੇਖੋ , ਅਸੀਂ ਵੀ ਅੰਦੋਲਨ ਵਿੱਚੋ ਨਿਕਲੇ ਹਾਂ । ਦਿੱਲੀ ਸਰਕਾਰ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਲਈ ਵਿਦੇਸ਼ ਭੇਜਦੀ ਹੈ । ਜਦੋਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਟੈਂਕੀ ਤੇ ਭੇਜਦੀ ਹੈ । ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਵਲੋਂ 36000 ਕਰਮਚਾਰੀਆ ਨੂੰ ਪੱਕੇ ਕਰਨ ਦੇ ਪੋਸਟਰ ਲਗਵਾਏ ਗਏ ਹਨ । ਜਦੋ ਕਿ 36 ਕਰਮਚਾਰੀ ਅਜੇ ਤੱਕ ਪੱਕੇ ਨਹੀਂ ਕੀਤੇ ਹਨ ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੇ ਤੇ ਵਿਸਵਾਸ਼ ਰੱਖੋ । ਸਰਕਾਰ ਆਉਂਦੇ ਹੀ ਕਰਮਚਾਰੀਆ ਨੂੰ ਪੱਕਾ ਕੀਤਾ ਜਾਵੇਗਾ । ਕੇਜਰੀਵਾਲ ਨੇ ਕਿਹਾ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਰਾਹੀਂ ਤੇ ਹੁਣ ਕਾਂਗਰਸ ਦੀ ਸਰਕਾਰ ਹੈ । ਪਰ ਕਿਸੇ ਨੇ ਕਰਮਚਾਰੀਆ ਨੂੰ ਪੱਕਾ ਨਹੀਂ ਕੀਤਾ ਹੈ । ਮੇਰੇ ਤੇ ਵਿਸ਼ਵਾਸ ਕਰੋ । ਸਰਕਾਰ ਆਉਂਦੇ ਹੀ ਸਾਰੇ ਕਰਮਚਾਰੀਆ ਨੂੰ ਪੱਕਾ ਕੀਤਾ ਜਾਵੇਗਾ ।
ਸਾਡਾ ਸਭ ਤੋਂ ਜ਼ਿਆਦਾ ਧਿਆਨ ਸਿੱਖਿਆ ਦੇ ਉਪਰ ਹੈ। ਕੇਜਰੀਵਾਲ ਅੱਜ ਮੋਹਾਲੀ ਵਿਖੇ ਕੱਚੇ ਕਰਮਚਾਰੀਆ ਦੇ ਧਰਨੇ ਵਿਚ ਆਏ ਹੋਏ ਸਨ ।ਉਨ੍ਹਾਂ ਨੇ ਕਰਮਚਾਰੀਆ ਨੂੰ ਪੱਕੇ ਕਰਨ ਦਾ ਵਾਅਦਾ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੀਤਾ ਹੈ ।