PunjabRegional

*ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲੀਸ ਲਾਈਨ ਵਿਖੇ ਜੂਡੋ ਟੈਲੇਂਟ ਸਰਚ ਕਰਵਾਇਆ*

ਸਕੂਲੀ ਪੱਧਰ ਤੋਂ ਹੀ ਬੱਚੇ ਦਾ ਟੈਲੇਂਟ ਪਹਿਚਾਣ ਕੇ ਉਸ ਨੂੰ ਸਹੀ ਸੇਧ ਦੇਣ ਦੇ ਉਪਰਾਲੇ ਕਰਨ ਵੱਲ ਵੱਧਦੇ ਕਦਮ-ਨਵਜੋਤ ਧਾਲੀਵਾਲ ਰਾਸ਼ਟਰੀ ਜੁਡੋ ਕੋਚ 
ਪਟਿਆਲਾ 25 ਮਈ (       )
ਪੰਜਾਬ ਦੇ ਸਿੱਖਿਆ ਮੰਤਰੀ ‘ਤੇ ਖੇਡ ਮੰਤਰੀ  ਗੁਰਮੀਤ ਸਿੰਘ ਮੀਤ ਹੇਅਰ ਦੀ ਦੂਰਅੰਦੇਸ਼ੀ ਹੇਠ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਕੁਲਜੀਤ ਪਾਲ ਸਿੰਘ ਮਾਹੀ ਅਤੇ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਅਗਵਾਈ ਵਿੱਚ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਸ ਲਾਈਨ ਪਟਿਆਲਾ ਵਿਖੇ ਜੂਡੋ ਮਾਰਸ਼ਲ ਆਰਟ ਨੂੰ ਵਿਦਿਆਰਥੀਆਂ ਵਿਚ ਪ੍ਰਫੁੱਲਤ ਕਰਨ ਲਈ ਟੈਲੇਂਟ ਸਰਚ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ  ਨਵਜੋਤ ਸਿੰਘ ਧਾਲੀਵਾਲ ਜੂਡੋ ਕੋਚ ਪੰਜਾਬੀ ਯੂਨੀਵਰਸਿਟੀ ਕੇਂਦਰ ਨੇ ਵਿਦਿਆਰਥਣਾਂ ਨੂੰ ਜੂਡੋ ਸਿੱਖਣ ਦੀ ਅਹਿਮੀਅਤ ਸਮਝਾਉਂਦੇ ਹੋਏ ਇਸ ਖੇਡ ਪ੍ਰਤੀ  ਪ੍ਰੇਰਿਤ ਕੀਤਾ।
ਧਾਲੀਵਾਲ ਜੀ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ  ਸਕੂਲ ਦੇ ਅਧਿਆਪਕਾਂ ਦੀ ਸਹਾਇਤਾ ਸਦਕਾ ਸਕੂਲ ਦੇ ਵਿਦਿਆਰਥੀਆਂ ਲਈ ਸਕੂਲ ਵਿੱਚ ਖੇਡਾਂ ਦਾ ਮਾਹੌਲ ਉਸਾਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਬੱਚਿਆਂ ਅਤੇ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਵਰਤਿਆ ਜਾਵੇ ਤਾਂ ਇਹਨਾਂ ਦੇ ਸਾਕਾਰਾਤਮਕ ਨਤੀਜੇ ਦੇਖਣ ਨੂੰ ਮਿਲਦੇ ਹਨ। ਉਹ ਚੰਗੀ ਸਿਹਤ ਅਤੇ ਸਟੈਮਿਨਾ ਨਾਲ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਫਿੱਟ ਹੋ ਜਾਂਦੇ ਹਨ। ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰਜ਼ ਅਨੂਪ ਸ਼ਰਮਾਂ ‘ਤੇ ਮੇਜਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਜੂਡੋ ਸਿੱਖਣ ਪ੍ਰਤੀ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ  ਮਨਦੀਪ ਕੌਰ ਸਿੱਧੂ  ਨੇ ਵੀ ਦੱਸਿਆ ਕਿ ਅਜੋਕੇ ਸਮੇਂ ਵਿੱਚ ਲੜਕੀਆਂ ਨੂੰ ਜੂਡੋ ਆਪਣੀ ਸਵੈ ਰੱਖਿਆ ਦੇ ਸੰਬੰਧ ਵਿੱਚ ਜ਼ਰੂਰ ਸਿੱਖਿਅਤ ਹੋਣਾ ਅਜੋਕੇ ਸਮੇਂ ਦੀ ਜਰੂਰਤ ਹੈ। ਇਸ ਮੌਕੇ ਸਕੂਲ ਦੇ ਹੋਰ ਅਧਿਆਪਕਾਂ ‘ਤੇ ਵਿਦਿਆਰਥਣਾਂ ਨੇ ਇਸ ਟੈਲੇਂਟ  ਸਰਚ ਮੁਹਿੰਮ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ। ਇਸ ਮੌਕੇ ਤ੍ਰਿਭਵਨਜੋਤ ਕੌਰ ਸਪੋਰਟਸ ਲੈਕਚਰਾਰ,  ਤੇਜਿੰਦਰ ਕੌਰ ਡੀ.ਪੀ.ਈ, ਰਾਜਿੰਦਰ ਕੌਰ ਲੈਕਚਰਾਰ ਹਿਸਟਰੀ, ਰਮਲਾ ਰਾਣੀ, ਮਿੰਟੂ, ਰੇਖਾ ਰਾਣੀ, ਕੁਲਵਿੰਦਰ ਕੌਰ, ਹਰਜਿੰਦਰ ਕੌਰ, ਬਲਪ੍ਰੀਤ ਸਿੰਘ, ਅਤੇ ਰਜਨੀਸ਼ ਕੁਮਾਰ ਆਦਿ ਸ਼ਾਮਿਲ ਹੋਏ।

Related Articles

Leave a Reply

Your email address will not be published. Required fields are marked *

Back to top button
error: Sorry Content is protected !!