May 18, 2021

ਜੁਆਇੰਟ ਐਕਸ਼ਨ ਫਰੰਟ ਜਲ ਸਰੋਤ ਵਲੋ ਕੰਮ  ਰੋਕੋ ਹੜਤਾਲ ਸੁਰੂ

ਜੁਆਇੰਟ ਐਕਸ਼ਨ ਫਰੰਟ ਜਲ ਸਰੋਤ ਵਲੋ ਕੰਮ  ਰੋਕੋ ਹੜਤਾਲ ਸੁਰੂ
ਚੰਡੀਗੜ 3ਦਸੰਬਰ  () ;  ਅੱਜ ਇਥੇ ਮੁੱਖ ਦਫਤਰ ਜਲ ਸਰੋਤ ਵਿਭਾਗ ਸੈਕਟਰ -18 ਵਿੱਚ ਜੁਆਇੰਟ ਐਕਸ਼ਨ ਫਰੰਟ ਦੇ ਸੱਦੇ ਤੇ ਮੁਲਾਜਮਾ ਵਲੋ ਰੋਸ ਵਜੋ ਦਫਤਰ ਦਾ ਸਾਰਾ ਕੰਮ ਕਾਰ ਬੰਦ ਕਰ ਦਿੱਤਾ ਗਿਆ।ਇਹ ਜਾਣਕਾਰੀ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆ ਫਰੰਟ ਦੇ ਕਨਵੀਨਰਾ ਸਾਥੀ ਗੋਪਾਲ ਯਖਮੀ,ਗੁਰਬਿੰਦਰ ਸਿੰਘ,ਦਰਸ਼ਨ ਸਿੰਘ ਨੇ ਦਿੱਤੀ।ਉਨਾ ਨੇ ਅੱਗੇ ਦੱਸਿਆ ਕਿ ਜਲ ਸਰੋਤ ਵਿਭਾਗ ਅੰਦਰ ਪੁਨਰਗਠਨ ਦੇ ਨਾ ਤੇ ਲੱਗ ਭੱਗ 8847  ਪੋਸਟਾ ਦਰਜਾ ਤਿਨ ਅਤੇ ਚਾਰ ਦੀਆ ਕੱਟੀਆ ਹਨ  ਜਿਸ ਨਾਲ ਵਿਭਾਗ ਵਿੱਚ ਹਾਹਾਕਾਰ ਮੱਚ ਗ਼ਈ ਹੈ ਇਸ ਸਭ ਲ਼ਈ ਜਿਮੇਵਾਰ ਇੱਕ ਮੁੱਖ ਇੰਜੀਨੀਅਰ ਪੱਧਰ ਦਾ ਅਧਿਕਾਰੀ ਦੱਸਿਆ ਜਾ ਰਿਹਾ ਹੈ।ਮੁਲਾਜਮਾ ਵਿੱਚ ਇਸ ਅਧਿਕਾਰੀ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ। ਹੁੱਣ ਜਦੋ ਸਾਝਾ ਫਰੰਟ ਦੇ ਆਗੂਆ ਵਲੋ ਲਗਾਤਾਰ ਇਸ ਵਧੀਕੀ ਖਿਲਾਫ ਰੈਲੀਆ ਕੀਤੀਆ ਜਾ ਰਹੀਆ ਹਨ ਤਾਂ ਇਸ ਅਧਿਕਾਰੀ ਵਲੋ ਇੱਕ ਵਾਰ ਵੀ ਫਰੰਟ ਦੇ ਆਗੂਆ ਨੂੰ ਬੁਲਾਕੇ ਮੀਟਿੰਗ ਨਹੀ ਕੀਤੀ ਗ਼ਈ,ਜਿਸ ਕਾਰਨ ਮੁਲਾਜਮਾ ਵਿੱਚ ਰੋਸ ਫੈਲ ਗਿਆ ਤੇ ਸਾਝੇ ਫਰੰਟ ਵਲੋ ਫੈਸਲਾ ਕੀਤਾ ਗਿਆ ਕਿ ਇਸ ਅਧਿਕਾਰੀ ਵਿਰੁੱਧ ਉਦੋ ਤੱਕ ਰੋਸ ਜਾਰੀ ਰਹੇਗਾ ਜਦੋ ਤੱਕ ਇਹ ਅਧਿਕਾਰੀ ਫਰੰਟ ਦੇ ਅਹੁਦੇਦਾਰਾ ਨੂੰ ਬੁਲਾਕੇ ਤਸੱਲੀ ਨਹੀ ਕਰਵਾਉਦਾ।ਅਤੇ ਪੁਨਰਗਠਨ ਸਬੰਧੀ ਭੇਜੀ ਸੋਧੀ ਹੋਈ ਤਜਵੀਜ ਦੀ ਕਾਪੀ ਨਹੀ ਦਿੰਦਾ। ਅੱਜ ਦੀ ਰੈਲੀ ਨੂੰ ਸ੍ਰੀ ਦਵਿੰਦਰ ਸਿੰਘ ਸਰਹਿੰਦੀ,ਪ੍ਰਧਾਨ ਜਸਕਰਨ ਸਿੰਘ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ,ਜਸਵਿੰਦਰ ਸਿੰਘ ਕਾਈਨੌਰ,ਅਨਿਲ ਕੁਮਾਰ ਪ੍ਰਧਾਨ ਦਰਜਾ ਚਾਰ,ਤੇ ਦੀਪਕ ਵੈਦ ਨੇ ਵੀ ਸੰਬੋਧਨ ਕੀਤਾ।