Punjab
ਮੁੱਖ ਮੰਤਰੀ ਦੇ ਭਰਾ ਨੇ ਛੱਡੀ ਨੌਕਰੀ, ਸਿਆਸਤ ਦਾ ਚੜ੍ਹਿਆ ਰੰਗ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ ਮਨੋਹਰ ਸਿੰਘ ਨੇ SMO ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।ਡਾ ਮਨੋਹਰ ਹੁਣ ਸਿਆਸਤ ਵਿੱਚ ਅਪਣੀ ਕਿਸਮਤ ਅਜਮਾਉਣ ਜਾ ਰਹੇ ਹਨ। ਉਹ ਬਸੀ ਹਲਕੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਕਾਫੀ ਦਿਨਾਂ ਤੋਂ ਬੱਸੀ ਹਲਕੇ ਵਿੱਚ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਉਹ ਬੱਸੀ ਤੋਂ 2022 ਦਾ ਵਿਧਾਨ ਸਭਾ ਚੋਣ ਲੜਨ ਦੇ ਇਛੁੱਕ ਹਨ। ਕਾਂਗਰਸ ਤੋਂ ਟਿਕਟ ਲੈਣ ਦੀ ਕੋਸ਼ਿਸ਼ ਵਿੱਚ ਹਨ।