ਹਾਰ ਤੋਂ ਬਾਅਦ ਕਾਂਗਰਸ ਵਿਚ ਹਾਹਾਕਾਰ : ਜਾਖੜ ਦਾ ਚੰਨੀ ਤੇ ਅੰਬਿਕਾ ਸੋਨੀ ਸਿੱਧਾ ਹਮਲਾ
ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੇ ਹੋਈ ਹਾਰ ਤੋਂ ਬਾਅਦ ਕਾਂਗਰਸ ਅੰਦਰ ਘਮਸਾਨ ਸ਼ੁਰੂ ਹੋ ਗਿਆ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਅੰਬਿਕਾ ਸੋਨੀ ਤਿੱਖਾ ਹਮਲੇ ਕਰਦੇ ਹੋਏ ਕਿਹਾ ਕਿ ਅੰਬਿਕਾ ਸੋਨੀ ਲਈ ਚੰਨੀ ਵੱਡੀ asset ਸਨ ਪਰ ਪਾਰਟੀ ਲਈ ਬੋਝ ਹੈ ਜਿਹੜੇ ਚਾਪਲੂਸੀ ਦੇ ਕਾਰਨ 30 ਸਾਲ ਤੋਂ ਰਾਜ ਸਭਾ ਵਿਚ ਬੈਠੇ ਹਨ ਇਹਨਾਂ ਕਾਰਨ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ
ਉਨ੍ਹਾਂ ਇਹ ਵੀ ਕਿਹਾ ਕਿ ਚੰਨੀ ਨੇ ਕਿਸੇ ਪੈਸੇ ਦਾ ਹਿਸਾਬ ਨਹੀਂ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਚੰਨੀ ਦੇ ਭਾਣਜੇ ਦੇ ਘਰ ਫੜੇ ਪੈਸਿਆਂ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬੰਦਾ ਰੰਗੇ ਹੱਥੀਂ ਫੜਿਆ ਗਿਆ ਜਾਖੜ ਨੇ ਕਿਹਾ ਕਿ 10 ਕਰੋੜ ਰੁਪਏ ਘਰੇ ਫੜੇ ਗਏ ਅਤੇ 25 ਕਰੋੜ ਖਾਤੇ ਵਿਚ ਪਿਆ ਹੈ ਪਤਾ ਨਹੀਂ ਕਿਥੋਂ ਆਏ ਕੱਲ ਪਤਾ ਲੱਗੇਗਾ ਸ਼ਾਇਦ ਉਨ੍ਹਾਂ ਦੀ ਆਮਦਨ ਦਾ ਸਾਧਨ ਹੈ ਭ੍ਰਿਸ਼ਟਾਚਾਰ ਤੋਂ ਭੱਜ ਕੇ ਇਹਨਾਂ ਨੂੰ ਲਿਆਏ ਸੀ ਪਰ ਅੱਗੇ ਫਿਰ ਭ੍ਰਿਸ਼ਟਾਚਾਰ ਖੜਾ ਹੈ ਉਨ੍ਹਾਂ ਅੰਬਿਕਾ ਸੋਨੀ ਤੇ ਹਮਲਾ ਕਰਦੇ ਹੋਏ ਕਿਹਾ ਕੇ ਖੁਲ ਕੇ ਸਾਹਮਣੇ ਆਉਣ ਕੇ ਚੰਨੀ ਮੇਰਾ ਬੰਦਾ ਹੈ ਫਿਰ ਉਸਨੂੰ ਪ੍ਰਧਾਨ ਲਗਾ ਦਿਓ
ਉਨ੍ਹਾਂ CLP ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਜ਼ਰੀਏ ਹੋਵੇ CLP ਲੀਡਰ ਦੀ ਚੋਣ ਕੀਤੀ ਜਾਵੇਗੀ ਤੇ ਇਹ ਵੀ ਕਿਹਾ ਕਿ ਸਾਰੇ ਵਿਧਾਇਕਾਂ ਦੀ ਰਾਇ ਨਾਲ CLP ਲੀਡਰ ਬਣੇ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀਆਂ ਗਲਤੀਆਂ ਨਾ ਦੁਹਰਾਵੇ ਪਾਰਟੀ।
ਜਾਖੜ ਨੇ ਕਿਹਾ ਕਿ ਨੁਕਸਾਨ ਪਹੁਚਾਉਣ ਵਾਲਿਆਂ ਨੂੰ ਹੀਰੋ ਕਿਵੇਂ ਬਣਾ ਸਕਦੇ ਹਾਂ ਜਾਖੜ ਨੇ ਕਿਹਾ ਸਿੱਧੂ ਤੇ 100 ਇਲਜਾਮ ਲੱਗਦੇ ਹੋਣ ਕਿ ਉਨ੍ਹਾਂ ਦੀ ਜੁਬਾਨ ਮਾੜੀ ਹਾਂ ਪਰ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ