ਲੋਰੈਂਸ ਬਿਸ਼ਨੋਈ ਦੀ ਪੰਜਾਬ ਚ ਇੰਟਰਵਿਊ : ਦੋ ਡੀ ਐਸ ਪੀ ਸਮੇਤ 7 ਮੁਅੱਤਲ
ਪੰਜਾਬ ਸਰਕਾਰ ਨੇ ਲੋਰੈਂਸ ਬਿਸ਼ਨੋਈ ਦੀ ਜੇਲ ਚ ਹੋਈ ਇੰਟਰਵਿਊ ਮਾਮਲੇ ਚ ਵੱਡੀ ਕਾਰਵਾਈ ਕਰਦੇ ਹੋਏ 2 ਡੀਐਸਪੀ ਸਮੇਤ 7 ਕਰਮਚਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਐਸਆਈਟੀ ਨੇ ਸੱਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੁਤਾਹੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਚ ਕਾਰਵਾਈ ਕੀਤੀ ਹੈ ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਤੋਂ ਬਾਅਦ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਇਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ । ਜਿਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ । ਉਹਨਾਂ ਚ ਡੀਐਸਪੀ ਤੋਂ ਲੈ ਕੇ ਹੈਡ ਕਾਂਸਟੇਬਲ ਰੈਂਕ ਤੱਕ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹਨ । ਜਿਨਾਂ ਦੋ ਡੀਐਸਪੀ ਨੂੰ ਮੁਅਤਲ ਕੀਤਾ ਗਿਆ ਹੈ । ਉਹਨਾਂ ਚ ਡੀਐਸਪੀ ਗੁਰਸ਼ੇਰ ਸਿੰਘ ਜੋ ਕੇ ਅੰਮ੍ਰਿਤਸਰ ਵਿਖੇ 9 ਵੀ ਬਟਾਲੀਅਨ , ਡੀਐਸਪੀ ਸਮਰ ਵਨੀਤ , ਸੀਆਈਏ ਖਰੜ ਤੈਨਾਤ ਸਬ ਸਬ ਇੰਸਪੈਕਟਰ ਰੀਨਾ , ਇੰਸਪੈਕਟਰ ਜਗਪਾਲ ਜੱਗੂ (ਏ ਜੀ ਟੀ ਐਫ ) , ਸਬ ਇੰਸਪੈਕਟਰ ਸ਼ਰਨਜੀਤ ਸਿੰਘ (ਏ ਜੀ ਟੀ ਐਫ ), ਏਐਸਆਈ ਮੁਖਤਿਆਰ ਸਿੰਘ ਅਤੇ ਹੈਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਿਲ ਹਨ ।
ਇਹਨਾਂ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਐਸਆਈਟੀ ਨੇ ਤਿੰਨ ਅਤੇ ਚਾਰ ਸਤੰਬਰ 2022 ਨੂੰ ਸੀਆਈਏ ਖਰੜ ਚ ਲੋਰੈਂਸ ਬਿਸ਼ਨੋਈ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਮਾਮਲੇ ਚ ਡਿਊਟੀ ਚ ਲਾਪਰਵਾਹੀ ਵਰਤਣ ਦਾ ਦੋਸ਼ੀ ਪਾਇਆ ਗਿਆ ਹੈ । ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹਨਾਂ ਖਿਲਾਫ ਕਾਰਵਾਈ ਕੀਤੀ ਹੈ।