ਡਾਕਟਰੀ ਸਿੱਖਿਆ ਵਿੱਚ ਨਵੀਨਤਾ ਲਿਆਉਣਾ ਮੁੱਖ ਉਦੇਸ਼ : ਡਾ. ਵਿਜੈ ਸਿੰਗਲਾ
ਡਾਕਟਰੀ ਸਿੱਖਿਆ ਵਿੱਚ ਨਵੀਨਤਾ ਲਿਆਉਣਾ ਮੁੱਖ ਉਦੇਸ਼ : ਡਾ. ਵਿਜੈ ਸਿੰਗਲਾ
ਆਰਥਿਕ ਤੌਰ `ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਵਾਜਬ ਡਾਕਟਰੀ ਸਿੱਖਿਆ ਮੁਹੱਈਆ ਕਰਾਉਣਾ ਸਾਡਾ ਟੀਚਾ: ਕੈਬਨਿਟ ਮੰਤਰੀ
ਚੰਡੀਗੜ੍ਹ, 22 ਮਾਰਚ
ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਡਾ. ਵਿਜੇੈ ਸਿੰਗਲਾ ਨੇ ਅੱਜ ਮੰਨਿਆ ਕਿ ਮੁੱਖ ਰੂਪ ਵਿੱਚ ਡਾਕਟਰੀ ਸਿੱਖਿਆ ਅਤੇ ਆਰਥਿਕ ਕਮਜ਼ੋਰ ਵਰਗ (ਈ.ਡਬਲਯੂ.ਐਸ.) ਵਰਗ ਲਈ ਵਾਜਬ ਮੈਡੀਕਲ ਸਿੱਖਿਆ ਵਿੱਚ ਨਵੀਨਤਾ ਲਿਆਉਣਾ ਹੀ ਸਾਡਾ ਮੁੱਖ ਉਦੇਸ਼ ਹੈ।
ਸੂਬੇ ਵਿੱਚ ਮੈਡੀਕਲ ਸਿੱਖਿਆ ਨੂੰ ਮੁੜ ਸੁਰਜੀਤ ਕਰਨ ਲਈ ਆਪਣੀ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਦੱਸਦਿਆਂ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਰਾਜ ਸਰਕਾਰ ਆਰਥਿਕ ਤੌਰ `ਤੇ ਕਮਜ਼ੋਰ ਵਰਗ ਦੇ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਦੀਆਂ ਫੀਸਾਂ ਘਟਾਉਣ ਲਈ ਪੂਰੀ ਸੁਹਿਰਦਤਾ ਨਾਲ ਯਤਨ ਕਰ ਰਹੀ ਹੈ ਤਾਂ ਜੋ ਮੈਡੀਕਲ ਸਿੱਖਿਆ ਨੂੰ ਆਮ ਹੋਣਹਾਰ ਵਿਦਿਆਰਥੀਆਂ ਲਈ ਸਸਤੀ ਬਣਾਇਆ ਜਾ ਸਕੇ। ਇਸ ਨੂੰ ਸਮੇਂ ਦੀ ਮੰਗ ਦੱਸਦਿਆਂ ਉਨ੍ਹਾਂ ਕਿਹਾ ਕਿ ਸਸਤੀ ਮੈਡੀਕਲ ਸਿੱਖਿਆ ਵਿਦਿਆਰਥੀਆਂ ਤੋਂ ਇਲਾਵਾ ਸਮਾਜ ਲਈ ਵੀ ਵਰਦਾਨ ਦੀ ਤਰ੍ਹਾਂ ਹੈ ਕਿਉਂਕਿ ਇਹ ਉਪਰਾਲਾ ਨਾ ਕੇਵਲ ਸੂਬੇ ਲਈ ਸਗੋਂ ਦੇਸ਼ ਭਰ `ਚ ਡਾਕਟਰੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰੇਗਾ।
ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੀ ਬਿਹਤਰ ਦੇਖਭਾਲ ਅਤੇ ਸਹੂਲਤਾਂ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਸਾਡੀ ਸਰਕਾਰ ਦੇ ਮੁੱਖ ਖੇਤਰ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਮ ਲੋਕਾਂ ਖਾਸ ਕਰਕੇ ਗਰੀਬ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਪੂਰੀ ਕੋਸਿ਼ਸ਼ ਕਰ ਰਹੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਸਵੱਛਤਾ, ਸਾਫ-ਸਫ਼ਾਈ ਵਿੱਚ ਬਾਕਾਇਦਗੀ ਅਤੇ ਬੁਨਿਆਦੀ ਢਾਂਚੇ ਦੀ ਬਿਹਤਰ ਸਾਂਭ-ਸੰਭਾਲ ਲਈ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਪ੍ਰਿੰਸੀਪਲ/ਮੈਡੀਕਲ ਸੁਪਰਡੈਂਟਾਂ ਦੀਆਂ ਵਿੱਤੀ ਸ਼ਕਤੀਆਂ ਨੂੰ ਵੀ ਵਧਾਇਆ ਜਾਵੇਗਾ।
ਡਾ: ਸਿੰਗਲਾ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਸੂਬੇ ਦੇ ਹਰ ਵਿਭਾਗ ਵਿੱਚੋਂ ਗੁੰਝਲਦਾਰ ਕਾਗਜ਼ੀ ਪ੍ਰਕਿਰਿਆ ਨੂੰ ਖ਼ਤਮ ਕਰਨ ਲਈ ਦ੍ਰਿੜਤਾ ਨਾਲ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ `ਤੇ ਸੁਚੱਜੀ ਵਿਵਸਥਾ ਅਤੇ ਪ੍ਰਬੰਧਕਾਂ ਦੀ ਸਿੱਧੀ ਜਿੰਮੇਵਾਰੀ ਤੇ ਜਵਾਬਦੇਹੀ ਨਾਲ ਐਮਰਜੈਂਸੀ ਸੇਵਾਵਾਂ ਨੂੰ ਬਹੁਤ ਫਾਇਦਾ ਹੋਵੇਗਾ।
डाक्टरी शिक्षा में नवीनता लाना मुख्य उद्देश्यः डॉ. विजय सिंगला
आर्थिक तौर पर कमज़ोर वर्ग के विद्यार्थियों के लिए वाजिब डाक्टरी शिक्षा मुहैया करवाना हमारा लक्ष्यः कैबिनेट मंत्री
चंडीगढ़, 22 मार्चः
पंजाब के डाक्टरी शिक्षा और अनुसंधान मंत्री डॉ. विजय सिंगला ने आज माना कि मुख्य रूप में डाक्टरी शिक्षा और आर्थिक कमज़ोर वर्ग (ई.डब्ल्यू.एस.) वर्ग के लिए वाजिब मेडिकल शिक्षा में नवीनता लाना ही हमारा मुख्य उद्देश्य है।
राज्य में मेडिकल शिक्षा को फिर सुरजीत करने के लिए अपनी सरकार की पहलकदमियों के बारे बताते हुये डॉ. विजय सिंगला ने कहा कि राज्य सरकार आर्थिक तौर पर कमज़ोर वर्ग के एम.बी.बी.एस. के विद्यार्थियों की फ़ीसें घटाने के लिए पूरे सौहर्दय से यत्न कर रही है जिससे मेडिकल शिक्षा को आम होनहार विद्यार्थियों के लिए सस्ती बनाया जा सके। इसको समय की माँग बताते हुये उन्होंने कहा कि सस्ती मेडिकल शिक्षा विद्यार्थियों के इलावा समाज के लिए भी वरदान की तरह है क्योंकि यह प्रयास न केवल राज्य के लिए बल्कि देश भर में डाक्टरी सेवाओं को और मज़बूत करेगा।
सरकारी मेडिकल कालेजों और अस्पतालों की बेहतर देखभाल और सहूलतों के बारे बोलते हुये कैबिनेट मंत्री ने कहा कि सेहत और शिक्षा हमारी सरकार के मुख्य क्षेत्र हैं। उन्होंने आगे कहा कि हम आम लोगों ख़ास कर गरीब मरीज़ों को बेहतर सेहत सहूलतें प्रदान करने की पूरी कोशिश कर रहे हैं। उन्होंने यह भी बताया कि स्वच्छता, साफ़-सफ़ाई में नियमितता और बुनियादी ढांचे की बेहतर देखभाल के लिए मेडिकल कालेजों और अस्पतालों के प्रिंसीपल / मेडिकल सुपरडैंटों की वित्तीय शक्तियों को भी बढ़ाया जायेगा।
डॉ. सिंगला ने यह भी कहा कि हमारी सरकार राज्य के हर विभाग में से जटिल कागज़ी प्रक्रिया को ख़त्म करने के लिए दृढ़ता से वचनबद्ध है। उन्होंने कहा कि स्थानीय स्तर पर उचित व्यवस्था और प्रबंधकों की सीधी ज़िम्मेदारी और जवाबदेही से आपात सेवाओं को बहुत फ़ायदा होगा।
Integrating innovation as core objective in Medical Education: Dr. Vijay Singla
- Affordable Medical Education for EWS category is our motto: Cabinet Minister
Chandigarh, March 22
Punjab Medical Education & Research Minister Dr. Vijay Singla today admitted that integrating innovation as core objective in medical education and reasonable medical education for Economic Weaker Section (EWS) category is our main motto.
Talking about his initiatives to revive the medical education in the state, Dr. Vijay Singla said that the state government is trying hard to reduce fees of MBBS students for EWS category so as to make medical education affordable for a common meritorious students. Terming this as the need of the hour, he said that affordable medical education is like a blessing for the society besides the students as this initiative will reinforce the medical care throughout the state as well as the country.
Speaking about better upkeep and facilities at Government Medical Colleges and Hospital, the Cabinet Minister said that health and education is the core areas for our government. He added that we are trying hard to provide better health care facilities to general public especially poor patients. He also told that the financial powers of the Principal/Medical Superintendents of Medical Colleges and Hospitals will be enhanced to maintain cleanliness and upkeep of the infrastructure.
Dr. Singla also said that our state government is firmly resolved to eradicate red tapism culture from every nook and corner of the state. He said that emergency services will benefit greatly with proper provision and direct responsibility of the administrators locally.
—————-