ਕੈਪਟਨ ਸਰਕਾਰ ਵਲੋਂ ਬਿਜਲੀ ਸਮਝੌਤੇ ਰੱਦ ਕਰਨ ਲਈ ਮੰਥਨ ਸ਼ੁਰ , 2 ਥਰਮਲ ਪਲਾਂਟ ਖਿਲਾਫ ਕਾਰਵਾਈ ਸ਼ੁਰੂ
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਿਜਲੀ ਸਮਝੌਤਿਆਂ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਤਹਿਤ ਰਾਜ ਨੂੰ ਸਭ ਤੋਂ ਮਹਿੰਗੀ ਬਿਜਲੀ ਮੁਹੱਈਆ ਕਰਾਉਣ ਵਾਲੇ 2 ਪਾਵਰ ਪਲਾਂਟਾਂ ਦੇ ਸਮਝੌਤਿਆਂ ਦੀ ਸਮੀਖਿਆ ਸ਼ੁਰੂ ਹੋ ਗਈ ਹੈ, ਇਹ ਪਲਾਂਟ ਇਸ ਸਮੇਂ ਪੰਜਾਬ ਨੂੰ ਸਭ ਤੋਂ ਮਹਿੰਗੀ ਬਿਜਲੀ ਦੇ ਰਿਹਾ ਹੈ ਹੈ
ਪੰਜਾਬ ਵਿੱਚ ਬਿਜਲੀ ਸੰਕਟ ਦੇ ਵਿੱਚਕਾਰ, ਪੰਜਾਬ ਸਰਕਾਰ ਨੇ ਜੀਵੀਕੇ ਅਤੇ ਦਮੋਦਰ ਵੈਲੀ ਕਾਰਪੋਰੇਸ਼ਨ ਨਾਲ ਹੋਏ ਬਿਜਲੀ ਸਮਝੌਤਿਆਂ ‘ਤੇ ਨਜ਼ਰਸਾਨੀ ਕਰਨ ਦਾ ਫੈਸਲਾ ਕੀਤਾ ਹੈ,
ਸੂਤਰ ਦੱਸਦੇ ਹਨ ਕਿ ਇਸ ਸਮੇਂ ਇਹ ਦੋਵੇਂ ਪਾਵਰ ਪਲਾਂਟ ਪੰਜਾਬ ਸਰਕਾਰ ਨੂੰ ਮਹਿੰਗੀ ਬਿਜਲੀ ਦੇ ਰਹੇ ਹਨ , ਦਾਮੋਦਰ ਵੈਲੀ ਕਾਰਪੋਰੇਸ਼ਨ ਨਾਲ 2008 ਵਿਚ 25 ਸਾਲਾਂ ਲਈ ਸਮਝੌਤਾ ਹੋਇਆ ਸੀ, ਜਦੋਂ ਕਿ ਜੀਵੀਕੇ ਨਾਲ 2009 ਵਿਚ ਪੰਜਾਬ ਸਰਕਾਰ ਅਧੀਨ ਸਮਝੌਤਾ ਹੋਇਆ ਸੀ। ਇਹਨਾਂ ਨਾਲ 25 ਸਾਲਾਂ ਲਈ ਸਮਝੌਤਾ ਹੋਇਆ ਸੀ, ਕਾਂਗਰਸ ਹਾਈ ਕਮਾਂਡ ਵਲੋਂ ਗਠਿਤ ਕੀਤੇ ਤਿੰਨ ਮੈਂਬਰੀ ਕਮੇਟੀ ਨਾਲ ਨੇ 18 ਸੂਤਰੀ ਪ੍ਰੋਗਰਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਤਾ ਸੀ , ਜਿਸ ਵਿਚ ਸਭ ਤੋਂ ਪਹਿਲਾਂ ਬਿਜਲੀ ਦਾ ਏਜੰਡਾ ਸੀ, ਸਰਕਾਰ ਨੇ ਇਸ ਏਜੰਡੇ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਤੇ ਵੀ ਬਿਜਲੀ ਸਮਝੌਤੇ ਨੂੰ ਰੱਦ ਕਰਨ ਬਾਰੇ ਨਹੀਂ ਕਿਹਾ ਸੀ , ਚੋਣ ਮੈਨੀਫੈਸਟੋ ਵਿਚ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਪੀਪੀਏ ਨੂੰ ਕਿਫਾਇਤੀ ਬਣਾਇਆ ਜਾਵੇਗਾ।
ਸੂਤਰ ਦੱਸਦੇ ਹਨ ਕਿ ਇਸ ਸਮੇਂ ਦਿੱਲੀ ਨਾਲੋਂ ਵਪਾਰਕ ਬਿਜਲੀ ਪੰਜਾਬ ਵਿਚ ਸਸਤੀ ਦਿੱਤੀ ਜਾ ਰਹੀ ਹੈ ।ਪੰਜਾਬ ਵਿੱਚ ਹੋਟਲ, ਵਪਾਰਕ ਘਰਾਂ, ਸਿਨੇਮਾਘਰਾਂ, ਕਲੱਬਾਂ, ਦਫਤਰਾਂ, ਮੈਰਿਜ ਪੈਲੇਸਾਂ, ਦੁਕਾਨਾਂ, ਕਰਿਆਨਾ ਸਟੋਰਾਂ ਨੂੰ 7.97 ਰੁਪਏ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਦਿੱਲੀ ਨੂੰ 11.34 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦਿਲੀ ਵਿਚ ਵਪਾਰਕ ਬਿਜਲੀ ਪੰਜਾਬ ਨਾਲੋਂ ਮਹਿੰਗੀ ਲੋਕਾਂ ਨੂੰ ਦਿਤੀ ਜਾ ਰਹੀ ਹੈ । ਪੰਜਾਬ ਸਰਕਾਰ 10458 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੰਦਾ ਹੈ, ਜਦੋਂਕਿ ਦਿੱਲੀ ਵਿੱਚ 2820 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਪੰਜਾਬ ਵਿੱਚ 2 ਰੁਪਏ 40 ਪੈਸੇ ਕਿੱਲੋ ਵਾਟ ਸਬਸਿਡੀ ਦਿੱਤੀ ਜਾ ਰਹੀ ਹੈ, ਜਦੋਂਕਿ ਦਿੱਲੀ ਵਿਚ 1 ਰੁਪਏ 03 ਪੈਸੇ ਕਿੱਲੋ ਵਾਟ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ, ਸਬਸਿਡੀਆਂ ਨੂੰ ਛੱਡ ਕੇ ਪੰਜਾਬ ਨੂੰ 19445 ਕਰੋੜ ਦੀ ਆਮਦਨ ਹੋ ਰਹੀ ਹੈ ਜਦੋਂਕਿ ਦਿੱਲੀ ਨੂੰ 17736 ਕਰੋੜ ਮਿਲ ਰਹੀ ਹੈ।ਜਿਸ ਦੇ ਹਿਸਾਬ ਨਾਲ ਪੰਜਾਬ ਅੰਦਰ ਬਿਜਲੀ ਦੀ ਕੀਮਤ 4 ਰੁਪਏ 46 ਪੈਸੇ ਅਤੇ ਦਿੱਲੀ ਵਿਚ 6 ਰੁਪਏ 46 ਪੈਸੇ ਬਣਦੀ ਹੈ ।ਜੇਕਰ ਵੇਖੀਏ ਤਾਂ ਦਿੱਲੀ ਵਿਚ ਵਪਾਰਕ ਬਿਜਲੀ ਦੀ ਕੀਮਤ ਪੰਜਾਬ ਨਾਲੋਂ ਕਿਤੇ ਵੱਧ ਹੈ, ਜਿਸ ਕਾਰਨ ਦਿੱਲੀ ਦੀ ਆਮਦਨ 17736 ਕਰੋੜ ਬਣਦੀ ਹੈ। ਜੇ ਪੰਜਾਬ ਵਿਚ ਬਿਜਲੀ ਦੀਆਂ ਕੀਮਤਾਂ ਦਿੱਲੀ ਜਿਨਿਆ ਹੁੰਦੀਆਂ ਤਾ ਪੰਜਾਬ ਸਰਕਾਰ ਦੀ ਆਮਦਨ ਦਿੱਲੀ ਨਾਲੋਂ ਕੀਤੇ ਜ਼ਿਆਦਾ ਹੋਣੀ ਸੀ ਪੰਜਾਬ ਦਿੱਲੀ ਨਾਲੋਂ ਸਸਤੀ ਬਿਜਲੀ ਦੇ ਰਿਹਾ ਹੈ