Punjab
ਚੋਣਾਂ ਦੇ ਮੱਦੇਨਜ਼ਰ ਸਰਦੂਲਗੜ ਦੇ ਸੰਵੇਦਨਸ਼ੀਲ ਪਿੰਡਾਂ ਸਮੇਤ ਹੋਰ ਇਲਾਕਿਆਂ ’ਚ ਆਈ.ਟੀ.ਬੀ.ਪੀ. ਅਤੇ ਪੁਲਿਸ ਨੇ ਕੱਢਿਆ ਸਾਂਝਾ ਫਲੈਗ ਮਾਰਚ
ਚੋਣਾਂ ਦੇ ਮੱਦੇਨਜ਼ਰ ਸਰਦੂਲਗੜ ਦੇ ਸੰਵੇਦਨਸ਼ੀਲ ਪਿੰਡਾਂ ਸਮੇਤ ਹੋਰ ਇਲਾਕਿਆਂ ’ਚ ਆਈ.ਟੀ.ਬੀ.ਪੀ. ਅਤੇ ਪੁਲਿਸ ਨੇ ਕੱਢਿਆ ਸਾਂਝਾ ਫਲੈਗ ਮਾਰਚ
*ਲੋਕ ਬਿਨਾ ਕਿਸੇ ਡਰ ਭੈਅ ਦੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਵੋਟ ਦਾ ਇਸਤੇਮਾਲ ਕਰਨ-ਮਨੀਸ਼ਾ ਰਾਣਾ
ਮਾਨਸਾ/ਸਰਦੂਲਗੜ, 26 ਜਨਵਰੀ:
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਦੂਲਗੜ ਪੁਲਿਸ ਅਤੇ ਆਈ.ਟੀ.ਬੀ.ਪੀ. ਵੱਲੋਂ ਸਾਂਝੇ ਤੌਰ ’ਤੇ ਫਲੈਗ ਮਾਰਚ ਕੱਢਿਆ ਗਿਆ। ਐਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ ਸਰਦੂਲਗੜ ਮਨੀਸ਼ਾ ਰਾਣਾ ਅਤੇ ਡੀ.ਐੱਸ.ਪੀ. ਸਰਦੂਲਗੜ ਸ੍ਰੀ ਪੁਸ਼ਪਿੰਦਰ ਸਿੰਘ ਦੀ ਅਗਵਾਈ ’ਚ ਕੱਢੇ ਗਏ ਇਸ ਫਲੈਗ ਮਾਰਚ ਦੌਰਾਨ ਲੋਕਾਂ ਨੂੰ ਵਿਸ਼ਵਾਸ ਅਤੇ ਭਰੋਸਾ ਦਿਵਾਇਆ ਗਿਆ ਕਿ ਪੁਲਿਸ ਹਮੇਸ਼ਾ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਪਾਬੰਦ ਹੈ।
ਇਸ ਮੌਕੇ ਐਸ.ਡੀ.ਐਮ. ਮਨੀਸ਼ਾ ਰਾਣਾ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ’ਤੇ ਸ਼ੱਕ ਹੋਣ ਜਾ ਸ਼ੱਕੀ ਚੀਜ ਹੋਣ ਦਾ ਸ਼ੱਕ ਹੋਣ ’ਤੇ ਨੇੜਲੇ ਪੁਲਿਸ ਥਾਣੇ ਜਾਂ ਫਿਰ ਪੁਲਿਸ ਮੁਲਾਜ਼ਮ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਤੁਰੰਤ ਕਾਰਵਾਈ ਹੋ ਸਕੇ।ਉਨਾਂ ਲੋਕਾਂ ਨੂੰ ਬਿਨਾ ਕਿਸੇ ਡਰ ਭੈਅ ਦੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਅਪੀਲ ਕੀਤੀ।
ਡੀ.ਐਸ.ਪੀ. ਸ੍ਰੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਸਰਦੂਲਗੜ ਤੋਂ ਸ਼ੁਰੂ ਹੋਇਆ ਫਲੈਗ ਮਾਰਚ ਸੰਵੇਦਨਸ਼ੀਲ ਪਿੰਡਾਂ ਵਿਚੋਂ ਹੁੰਦੇ ਹੋਇਆਂ ਥਾਣਾ ਝੁਨੀਰ ਵਿਖੇ ਸਮਾਪਤ ਹੋਇਆ। ਡੀ.ਐਸ.ਪੀ. ਸਰਦੂਲਗੜ ਨੇ ਪੁਲਿਸ ਅਫਸਰਾਂ ’ਤੇ ਪੁਲਿਸ ਮੁਲਾਜ਼ਮਾਂ ਨੂੰ ਜਰੂਰੀ ਹਦਾਇਤਾਂ ਦਿੰਦਿਆਂ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਆਦੇਸ਼ ਜਾਰੀ ਕੀਤੇ। ਉਨਾਂ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਬਾਰਡਰ ’ਤੇ ਵੀ ਸਖਤੀ ਕੀਤੀ ਗਈ ਹੈ। ਪੰਜਾਬ ’ਚ ਦਾਖਲ ਹੋਣ ਵਾਲੇ ਵਾਹਨਾਂ ਦੇ ਨਾਲ ਨਾਲ ਵਾਹਨਾਂ ’ਚ ਸਵਾਰ ਲੋਕਾਂ ਦੀ ਵੀ ਜਾਂਚ ਕਰਨ ਤੋਂ ਬਾਅਦ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ।
ਇਸ ਮੌਕੇ ’ਤੇ ਆਈ.ਟੀ.ਬੀ.ਪੀ. ਦੇ ਸਹਾਇਕ ਕਮਾਂਡੈਂਟ ਸ੍ਰੀ ਨਰਾਇਣ ਸਿੰਘ , ਥਾਣਾ ਸਰਦੂਲਗੜ ਮੁਖੀ ਸਮੇਤ ਪੁਲਿਸ ਪਾਰਟੀ ਦੇ ਮੁਲਾਜ਼ਮ ਹਾਜਰ ਸਨ ।