BIG BREAKING : ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 15 ਦਿਨਾਂ ਵਿਚ ਪੰਜਾਬ ਨੇ ਲਿਆ 3000 ਕਰੋੜ ਦਾ ਕਰਜ਼ਾ
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਵਾਲੇ ਦਿਨ 1500 ਕਰੋੜ ਦਾ ਕਰਜ਼ਾ
Updatepunjab .Desk
ਪੰਜਾਬ ਅੰਦਰ ਨਵੀ ਸਰਕਾਰ ਦਾ ਗਠਨ ਹੋ ਚੁਕਾ ਹੈ ਅਤੇ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਦਾ 16 ਮਾਰਚ ਨੂੰ ਅਹੁਦਾ ਸੰਭਾਲਣ ਤੋਂ ਬਾਅਦ 30 ਮਾਰਚ ਤਕ ਮਾਰਕੀਟ ਤੋਂ 3000 ਕਰੋੜ ਦਾ ਕਰਜ਼ਾ ਲਿਆ ਹੈ । ਪੰਜਾਬ ਸਰਕਾਰ ਦੀ ਵਿੱਤੀ ਹਾਲਤ ਇਸ ਕਦਰ ਲੜਖੜਾ ਚੁਕੀ ਹੈ ਕਿ ਮੌਜੂਦਾ ਸਰਕਾਰ ਨੂੰ ਸਮਝ ਨਹੀਂ ਆ ਰਹੀ ਹੈ ਕਿ ਅੱਗੇ ਕਰਨਾ ਕੀ ਹੈ ?
ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਮਹੀਨੇ ਵਿਚ ਦੂਜੀ ਵਾਰ ਮਾਰਕੀਟ ਤੋਂ ਕਰਜ਼ਾ ਲਿਆ ਹੈ । ਸਰਕਾਰ ਨੇ ਹੁਣ ਆਪਣੇ ਖਰਚੇ ਚਲਾਉਂਣ ਲਈ 23 ਮਾਰਚ ਨੂੰ 1000 ਕਰੋੜ ਰੁਪਏ ਦਾ ਕਰਜ਼ਾ 7 .1 ਫ਼ੀਸਦੀ ਸਾਲਾਨਾ ਵਿਆਜ ਦੇ ਲਿਆ ਹੈ । ਇਹ ਕਰਜ਼ਾ ਸਰਕਾਰ ਵਲੋਂ 2042 ਤਕ ਵਾਪਸ ਕੀਤਾ ਜਾਣਾ ਹੈ । ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾ 16 ਮਾਰਚ ਨੂੰ ਮਾਰਿਕਟ ਤੋਂ 1500 ਕਰੋੜ ਦਾ ਕਰਜ਼ਾ ਲਿਆ ਸੀ ।
ਪੰਜਾਬ ਸਰਕਾਰ ਨੇ 16 ਮਾਰਚ 2022 ਨੂੰ 1500 ਕਰੋੜ ਦਾ ਕਰਜ਼ਾ ਲਿਆ ਹੈ । ਉਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਵਾਲੇ ਦਿਨ 1000 ਕਰੋੜ ਰੁਪਏ 7 .19 ਫ਼ੀਸਦੀ ਦੀ ਵਿਆਜ ਦਰ ਤੇ 20 ਸਾਲ ਲਈ ਕਰਜ਼ਾ ਲਿਆ ਹੈ । ਉਸੇ ਹੀ ਦਿਨ 1000 ਕਰੋੜ ਰੁਪਏ ਦਾ ਕਰਜ਼ਾ ਅਲੱਗ ਰੁਪਏ 7 .41 ਫ਼ੀਸਦੀ ਦੀ ਵਿਆਜ ਦਰ ਤੇ 20 ਸਾਲ ਲਈ ਲਿਆ ਗਿਆ ਹੈ ।
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਵੱਡੇ ਵੱਡੇ ਵਾਇਦੇ ਕੀਤੇ ਹਨ । ਪਰ ਇਸ ਸਮੇ ਸਰਕਾਰ ਨੂੰ ਕਰਜ਼ਾ ਲੈ ਕੇ ਆਪਣਾ ਕੰਮ ਚਲਾਉਣਾ ਪਾ ਰਿਹਾ ਹੈ । ਪੰਜਾਬ ਸਰਕਾਰ ਨੇ ਫਰਵਰੀ 2022 ਤਕ 12722 ਕਰੋੜ ਦਾ ਪਹਿਲੇ ਕਰਜੇ ਤੇ ਵਿਆਜ ਦਿੱਤਾ, ਜਿਸ ਹਿਸਾਬ ਨਾਲ ਪੰਜਾਬ ਮਾਰਕੀਟ ਤੋਂ ਕਰਜ਼ਾ ਲੈ ਰਿਹਾ ਹੈ । ਪੰਜਾਬ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਏਗਾ । ਸਰਕਾਰ ਜਿਸ ਰਫਤਾਰ ਨਾਲ ਕਰਜ਼ਾ ਲੈ ਰਹੀ ਹੈ ਉਸ ਹਿਸਾਬ ਨਾਲ ਪੰਜਾਬ ਲਈ ਅੱਗੇ ਵੱਡੀ ਮੁਸ਼ਕਲ ਹੋ ਜਾਵਗੀ । ਭਗਵੰਤ ਮਾਨ ਜਦੋ ਵਿਰੋਧੀ ਧਿਰ ਵਿਚ ਸਨ ਤਾ ਅਕਸਰ ਕਹਿੰਦੇ ਕੀ ਖਜਾਨਾ ਖਾਲੀ ਨਹੀਂ ਹੁੰਦਾ , ਖਾਲੀ ਦਾ ਪੀਪਾ ਹੁੰਦਾ ਹੈ । ਹੁਣ ਖਾਲੀ ਖਜਾਨਾ ਭਰਨ ਲਈ ਕਰਜ਼ਾ ਲੈਣਾ ਪਾ ਰਿਹਾ ਹੈ ।