Punjab
ਰਾਜੀਵ ਮਹਾਜ਼ਨ ਬੰਟੀ ਸਮੇਤ ਨਾਮਜਦ ਕੀਤੇ ਗਏ ਇੰਪਰੂਵਮੈਂਟ ਮੈਂਬਰਾਂ ਨੇ ਆਪਣੇ ਅਹੁੱਦੇ ਸੰਭਾਲੇ
Updatepunjab Desk
ਪਠਾਨਕੋਟ, 22 ਜੁਲਾਈ :
ਅੱਜ ਵਿਧਾਇਕ ਪਠਾਨਕੋਟ ਅਮਿਤ ਵਿੱਜ ਮੇਅਰ ਪੰਨਾ ਲਾਲ ਭਾਟੀਆਂ ਇੰਪਰੂਵਮੈਂਟ ਟਰੱਸਟ ਪਠਾਨਕੋਟ ਦੇ ਚੇਅਰਮੈਨ ਵਿਭੂਤੀ ਸ਼ਰਮਾਂ ਤੇ ਸੀਨੀਅਰ ਕਾਂਗਰਸੀ ਲੀਡਰ ਆਸੀਸ ਵਿੱਜ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਸਰਦਾਰ ਅਵਤਾਰ ਸਿੰਘ ਕਲੇਰ ਦੀ ਹਾਜ਼ਰੀ ਵਿਚ ਪਠਾਨਕੋਟ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਮੈਂਬਰਾ ਰਾਜੀ਼ਵ ਮਹਾਜ਼ਨ ਬੰਟੀ ਬਿਕਰਮ ਸਿੰਘ ਬਿੱਕੂ ਵਿਜੇ ਕੁਮਾਰ ਭਗਤ ਸੈਲੀ ਕੁਲੀਆਂ ਦਰਸ਼ਨ ਕੋਰ ਪਤਨੀ ਜੁਗਲ ਕਿਸੋਰ ਸੁਦਰਸ਼ਨ ਅਗਰਵਾਲ ਸੋਭਾ ਰਾਣੀ ਆਦਿ ਮੈਂਬਰਾਂ ਨੇ ਇਕ ਸਾਦੇ ਤੇ ਪ੍ਰਭਾਵਸਾਲੀ ਸਮਾਗਮ ਦੌਰਾਣ ਆਪਣੇ ਆਹੁੱਦੇ ਸੰਭਾਲ ਲਏ
ਆਹੁੱਦਾ ਸੰਭਾਲਣ ਤੋਂ ਬਾਅਦ ਰਾਜੀਵ ਮਹਾਜ਼ਨ ਬੰਟੀ ਵਿਧਾਇਕ ਪਠਾਨਕੋਟ ਦਾ ਆਭਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਵੱਜੋਂ ਸਹਿਰ ਦੀ ਤਰੱਕੀ ਅਤੇ ਬਿਹਤਰੀ ਲਈ ਚੇਅਰਮੈਨ ਵਿਭੂਤੀ ਸਰਮਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲਣਗੇ ਤੇ ਵਿਧਾਇਕ ਅਮਿਤ ਵਿੱਜ ਅਤੇ ਆਸੀਸ ਵਿੱਜ ਦੇ ਸੁਪਨਿਆ ਨੂੰ ਸਾਕਾਰ ਕਰਨਗੇ ਇਸ ਮੌਕੇ ਤੇ ਪ੍ਰਿਸ ਪ੍ਰਧਾਨ ਵਾਰਡ ਨੰਬਰ 33 ਜੁਗਲ ਕਿਸੋਰ ਮਹਾਜ਼ਨ ਵਿਜੇ ਬਾਗੀ ਜੁਗਲ ਕਿਸੋਰ ਭੱਦਰੋਆ ਬੀਨੂ ਸਲਾਰੀਆ ਸਾਮ ਲਾਲ ਸਾਮੂ ਸਮੇਤ ਸਹਿਰ ਦੇ ਪੰਤਵੰਤੇ ਸੱਜਣ ਹਾਜਰ ਸੰਨ ਮੀਡੀਆ ਨੂੰ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ