18 ਸੂਤਰੀ ਏਜੰਡਾ ਦੀ ਥਾਂ CM Channi ਨੇ ਕੀਤਾ 60 ਸੂਤਰੀ ਏਜੇਂਡਾ ਲਾਗੂ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈਕਮਾਂਡ ਵਲੋਂ ਦਿੱਤੇ 18 ਸੂਤਰੀ ਏਜੰਡੇ ਦੀ ਥਾਂ 60 ਸੂਤਰੀ ਏਜੰਡੇ ਲਾਗੂ ਕਰਕੇ ਆਪਣੀ ਯੋਗਤਾ ਨੂੰ ਸਾਬਤ ਕਰ ਦਿੱਤਾ ਹੈ । ਚੰਨੀ ਤੇ ਸਵਾਲ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਦੇ ਦਿੱਤਾ ਹੈ । ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਕਿ ਜੇ ਲੋੜ ਪਈ ਤਾਂ ਮੈਂ ਕੰਬਲੀ ਲੈ ਕੇ ਤੁਰ ਜਾਵਗਾ । ਚੰਨੀ ਨੇ ਵਿਰੋਧਿਆਂ ਨੂੰ ਕਰਾਰਾ
ਜਵਾਬ ਦਿੰਦੇ ਹੋਏ ਕਿਹਾ ਕਿ ਇਹ ਚੰਨੀ ਦੀ ਸਰਕਾਰ ਨਹੀਂ ਹੈ। ਬਲਕਿ ਚੰਗੀ ਸਰਕਾਰ ਹੈ । ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਥੋੜੇ ਸਮੇਂ ਦੇ ਬਾਵਜੂਦ ਉਨਾਂ ਦੀ ਸਰਕਾਰ ਬਾਕੀ ਰਹਿੰਦੇ ਮਸਲਿਆਂ ਨੂੰ ਹੱਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਤਾਂ ਕਿ ਲੋਕਾਂ ਦੀ ਸੰਤੁਸ਼ਟੀ ਮੁਤਾਬਕ ਉਨਾਂ ਦੀਆਂ ਉਮੀਦਾਂ ਉਤੇ ਖਰਾ ਉਤਰਿਆ ਜਾ ਸਕੀਏ।
ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਉਨਾਂ ਉਤੇ ਚਿੱਕੜ ਸੁੱਟਣ ਲਈ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਵੇਂ ਕਿ ਉਹ ਆਲੋਚਨਾ ਪਸੰਦ ਕਰਦੇ ਹਨ ਪਰ ਮਹਿਜ਼ ਆਲੋਚਨਾ ਕਰਨ ਲਈ ਆਲੋਚਨਾ ਕਰੀ ਜਾਣੀ ਪੂਰੀ ਤਰਾਂ ਅਨੈਤਿਕ ਅਤੇ ਬੇਲੋੜੀ ਹੈ। ਉਨਾਂ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਨਾਂ ਦੇ ਲੋਕ ਪੱਖੀ ਏਜੰਡੇ ਤੋਂ ਸਾੜਾ ਕਰਨ ਦੀ ਬਜਾਏ ਰੀਸ ਕਰਕੇ ਉਨਾਂ ਦੇ ਭਲਾਈ ਅਤੇ ਵਿਕਾਸ ਦੇ ਏਜੰਡੇ ਨੂੰ ਉਹ ਆਪਣੇ ਸੂਬੇ ਦਿੱਲੀ ਵਿਚ ਵੀ ਲਾਗੂ ਕਰਨ। ਉਨਾਂ ਕਿਹਾ, “ਪੰਜਾਬ ਸਰਕਾਰ ‘ਚੰਨੀ ਸਰਕਾਰ’ ਨਹੀਂ ਸਗੋਂ ‘ਚੰਗੀ ਸਰਕਾਰ’ ਹੈ ਕਿਉਂਕਿ ਅਸੀਂ ਆਮ ਲੋਕਾਂ ਦਾ ਭਰੋਸਾ ਦਾ ਜਿੱਤਣ ਲਈ ਤਹਿ ਦਿਲ ਤੋਂ ਉਨਾਂ ਦੀ ਸੇਵਾ ਕਰ ਰਹੇ ਹਨ।”
20 ਸਤੰਬਰ, 2021 ਤੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਬੀਤੇ 72 ਦਿਨਾਂ ਵਿਚ ਲਏ ਗਏ ਫੈਸਲਿਆਂ ਅਤੇ ਐਲਾਨਾਂ ਬਾਰੇ ਆਪਣੀ ਸਰਕਾਰ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲਗਪਗ 60 ਫੈਸਲਿਆਂ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ, “ਮੇਰੀ ਸਰਕਾਰੀ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹੁਣ ਮੈਂ ‘ਵਿਸ਼ਵਾਸਜੀਤ ਸਿੰਘ’ ਕਹਾਉਣ ਦਾ ਹੱਕਦਾਰ ਹੈ ਨਾ ‘ਐਲਾਨਜੀਤ ਸਿੰਘ’ ਜਿਵੇਂ ਕਿ ਵਿਰੋਧੀ ਧਿਰ ਮੈਨੂੰ ਕਹਿੰਦੀ ਹੈ।