Punjab

ਬਲਾਕ ਮਾਜਰੀ ਦੇ ਪਿੰਡਾਂ ‘ਚ 67 ਏਕੜ 2 ਕਨਾਲ 36 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ

 

 

*ਬਲਾਕ ਮਾਜਰੀ ਦੇ ਪਿੰਡਾਂ ‘ਚ 67 ਏਕੜ 2 ਕਨਾਲ 36 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ*

ਐਸ ਏ ਐਸ ਨਗਰ 12 ਮਈ :

ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਪੰਚਾਇਤੀ ਸ਼ਾਮਲਾਤ ਜਮੀਨਾਂ ਤੇ ਨਜਾਇਜ ਕਬਜੇ ਦੂਰ ਕਰਵਾਉਣ ਦੀ ਮੁਹਿੰਮ ਅਧੀਨ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ(ਵਿ) ਅਤੇ ਪੰਚਾਇਤ ਅਫਸਰ ਸ੍ਰੀ ਬਲਜਿੰਦਰ ਸਿੰਘ ਗਰੇਵਾਲ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਡਾ.ਜਸਪ੍ਰੀਤ ਕੌਰ ਅਤੇ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਖਰੜ ਸ੍ਰੀ ਵਿਵੇਕ ਨਿਰਮੋਹੀ ਅਤੇ ਡਿਊਟੀ ਮੈਜਿਸਟਰੇਟ ਮਾਜਰੀ ਸ੍ਰੀ ਦੀਪਕ ਭਾਰਦਵਾਜ ਦੇ ਸਹਿਯੋਗ ਨਾਲ ਗਰਾਮ ਪੰਚਾਇਤ ਸੁਹਾਲੀ ਸ਼ਾਮਿਲ ਪਿੰਡ ਤੀਰਥਾਂ ਬਲਾਕ ਮਾਜਰੀ ਵਿਖੇ ਸ਼ਾਮਲਾਤ ਜਮੀਨ ਜਿਸਦਾ ਕੁੱਲ ਰਕਬਾ 63 ਏਕੜ 25 ਮਰਲੇ ਅਤੇ ਗਰਾਮ ਪੰਚਾਇਤ ਢੋਡੇਮਾਜਰਾ ਬਲਾਕ ਮਾਜਰੀ ਦੀ ਸ਼ਾਮਲਾਤ ਜਮੀਨ 4 ਏਕੜ 2 ਕਨਾਲ 11 ਮਰਲੇ ਦਾ ਨਜਾਇਜ ਕਬਜਾ ਦੂਰ ਕਰਵਾਉਣ ਉਪਰੰਤ ਪੰਚਾਇਤਾਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਬਲਾਕ ਦਫਤਰ ਦੇ ਸ੍ਰੀ ਗੁਰਪ੍ਰੀਤ ਸਿੰਘ ਸੁਪਰਡੰਟ, ਸ੍ਰੀ ਉਂਕਾਰ ਸਿੰਘ ਵੀ.ਡੀ.ਓ., ਸ੍ਰੀ ਰਾਜੇਸ਼ ਕਪੂਰ ਪੰਚਾਇਤ ਅਫਸਰ, ਸ੍ਰੀ ਸੁਰਿੰਦਰਪਾਲ ਸਿੰਘ ਪੰਚਾਇਤ ਸਕੱਤਰ, ਸ੍ਰੀਮਤੀ ਰਜਵੰਤ ਕੌਰ ਪੰਚਾਇਤ ਸਕੱਤਰ ਸ੍ਰੀਮਤੀ ਊਸ਼ਾ ਰਾਣੀ ਪੰਚਾਇਤ ਸਕੱਤਰ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!