Punjab
ਨਾਜਾਇਜ ਮਾਈਨਿੰਗ ਮਾਮਲਾ : ED ਅੱਜ ਕਰੇਗੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੁੱਛਗਿੱਛ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ਨੂੰ ਲੈ ਕੇ ED ਅੱਜ ਪੁੱਛਗਿੱਛ ਕਰੇਗੀ । ਪਤਾ ਲੱਗਿਆ ਹੈ ਕਿ ਬੀਤੇ ਦਿਨ ਵੀ ਚੰਨੀ ਤੋਂ ED ਨੇ ਜਲੰਧਰ ਵਿਚ ਪੁੱਛਗਿੱਛ ਕੀਤੀ ਸੀ ਅਤੇ ਅੱਜ ਫਿਰ ਚੰਨੀ ED ਸਾਹਮਣੇ ਪੇਸ਼ ਹੋਣਗੇ । ਚੰਨੀ ਦੇ ਭਾਣਜੇ ਨੂੰ ED ਨੇ ਨਾਜਾਇਜ ਮਾਈਨਿੰਗ ਮਾਮਲੇ ਵਿਚ ਗਿਰਫ਼ਤਾਰ ਕੀਤਾ ਸੀ ਅਤੇ ਉਸਦੇ ਘਰੋਂ ਪੈਸੇ ਵੀ ਬਰਾਮਦ ਹੋਏ ਸੀ । ED ਨੇ ਅੱਜ ਪੁੱਛਗਿੱਛ ਲਈ ਚੰਨੀ ਨੂੰ ਤਲਬ ਕੀਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਚੰਨੀ ਜਲੰਧਰ ‘ਚ ED ਅੱਗੇ ਪੇਸ਼ ਹੋ ਸਕਦੇ ਨੇ। ਕੁਝ ਦਿਨ ਪਹਿਲਾਂ ED ਨੇ ਨੋਟਿਸ ਭੇਜਿਆ ਸੀ। ਨਾਜਾਇਜ਼ ਰੇਤ ਮਾਈਨਿੰਗ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਅਧਿਕਾਰੀਆਂ ਦੇ ਟ੍ਰਾਂਸਫਰ ਤੇ ਪੋਸਟਿੰਗ ਮਾਮਲੇ ‘ਚ ਵੀ ਪੁੱਛਗਿੱਛ ਹੋਵੇਗੀ। ਗੈਰ ਕਾਨੂੰਨੀ ਤਰੀਕੇ ਨਾਲ ਟ੍ਰਾਂਸਫਰ ਤੇ ਪੋਸਟਿੰਗ ਦਾ ਮਾਮਲਾ ਵੀ ਹੈ।